Tuesday, June 2, 2015

ਭਗਤ ਕਬੀਰ ਦਾ ਜਨਮ ਦਿਹਾੜਾ ਮਨਾਇਆ ਗਿਆ

ਮੰਡੀ ਗੋਬਿੰਦਗੜ੍ਹ, 2 ਜੂਨ -ਜ਼ਿਲ੍ਹਾ ਕਾਂਗਰਸ ਕਮੇਟੀ ਫ਼ਤਹਿਗੜ੍ਹ ਸਾਹਿਬ ਦੇ ਮੀਤ ਪ੍ਰਧਾਨ ਗੁਰਦੀਪ ਸਿੰਘ ਮਦਨ ਦੀ ਅਗਵਾਈ ਹੇਠ ਅੱਜ ਸਥਾਨਕ ਅਮਲੋਹ ਰੋਡ ਸਥਿਤ ਦਫ਼ਤਰ 'ਚ ਭਗਤ ਕਬੀਰ ਦਾ ਜਨਮ ਦਿਹਾੜਾ ਮਨਾਇਆ ਗਿਆ | ਵੱਖ-ਵੱਖ ਬੁਲਾਰਿਆਂ ਨੇ ਭਗਤ ਕਬੀਰ ਦੇ ਜੀਵਨ ਬਾਰੇ ਵਿਚਾਰ ਪੇਸ਼ ਕੀਤੇ | ਬੁਲਾਰਿਆਂ ਨੇ ਕਿਹਾ ਕਿ ਭਗਤ ਕਬੀਰ ਦੀ ਪਾਵਨ ਬਾਣੀ ਸਮੁੱਚੀ ਮਾਨਵਤਾ ਦੇ ਲਈ ਕਲਿਆਣਕਾਰੀ ਹੈ | ਸਮਾਗਮ 'ਚ ਮਾਸਟਰ ਜਰਨੈਲ ਸਿੰਘ ਪ੍ਰਧਾਨ ਤਰਕਸ਼ੀਲ ਸੁਸਾਇਟੀ ਇਕਾਈ ਮੰਡੀ ਗੋਬਿੰਦਗੜ੍ਹ, ਪਿਆਰਾ ਸਿੰਘ ਤੂਰਾਂ, ਗੁਰਮੀਤ ਸਿੰਘ, ਬਲਵੀਰ ਸਿੰਘ,ਨਾਜ਼ਰ ਸਿੰਘ, ਗੁਰਪ੍ਰੀਤ ਸਿੰਘ ਗੋਗੀ, ਸਕਿੰਦਰ ਸਿੰਘ, ਗੁਰਜੰਟ ਸਿੰਘ ਮਨੀ, ਹੁਕਮ ਸਿੰਘ ਸਮੇਤ ਵੱਡੀ ਗਿਣਤੀ ਵਿਚ ਕਾਂਗਰਸੀ ਵਰਕਰ, ਮਨੁੱਖੀ ਅਧਿਕਾਰ ਮੰਚ ਦੇ ਕਾਰਕੁਨ ਅਤੇ ਇਲਾਕੇ ਦੀਆਂ ਨਾਮਵਰ ਸ਼ਖ਼ਸੀਅਤਾਂ ਸ਼ਾਮਿਲ ਸਨ |