Tuesday, June 2, 2015

ਦੋਰਾਹਾ ਪ੍ਰੈਸ ਕਲੱਬ ਦਾ ਗਠਨ

ਦੋਰਾਹਾ, 2 ਜੂਨ- ਇਥੇ ਦੋਰਾਹਾ ਇਲਾਕੇ ਨਾਲ ਸਬੰਧਤ ਵੱਖ-ਵੱਖ ਅਖ਼ਬਾਰਾਂ ਦੇ ਪੱਤਰਕਾਰਾਂ ਦੀ ਭਰਵੀਂ ਇਕੱਤਰਤਾ ਹੋਈ, ਜਿਸ ਵਿਚ ਪੱਤਰਕਾਰਾਂ ਨੂੰ ਆਉਂਦੀਆਂ ਦਰਪੇਸ਼ ਮੁਸ਼ਕਿਲਾਂ ਸਬੰਧੀ ਵਿਚਾਰ ਵਟਾਂਦਰਾ ਕੀਤਾ ਗਿਆ ਅਤੇ ਫ਼ੈਸਲਾ ਕੀਤਾ ਗਿਆ ਕਿ ਸਮੂਹ ਪੱਤਰਕਾਰ ਆਪਣੀ ਜ਼ਿੰਮੇਵਾਰੀ ਨੂੰ ਪੂਰੀ ਇਮਾਨਦਾਰੀ ਅਤੇ ਤਨਦੇਹੀ ਨਾਲ ਨਿਭਾਉਣਗੇ | ਇਸ ਮੌਕੇ ਪ੍ਰੈਸ ਕਲੱਬ ਦਾ ਗਠਨ ਕੀਤਾ ਗਿਆ, ਜਿਸ ਵਿਚ ਸਰਬ ਸੰਮਤੀ ਨਾਲ ਸੀਨੀਅਰ ਪੱਤਰਕਾਰ ਜੋਗਿੰਦਰ ਸਿੰਘ ਓਬਰਾਏ ਨੂੰ ਚੇਅਰਮੈਨ, ਮਨਜੀਤ ਸਿੰਘ ਗਿੱਲ-ਸਰਪ੍ਰਸਤ, ਜਸਵੀਰ ਸਿੰਘ ਝੱਜ-ਪ੍ਰਧਾਨ, ਸ਼ਿਵ ਵਿਨਾਇਕ-ਸੀਨੀਅਰ ਮੀਤ ਪ੍ਰਧਾਨ, ਹਰਮਿੰਦਰ ਸੇਠ-ਮੀਤ ਪ੍ਰਧਾਨ, ਲਾਲ ਸਿੰਘ ਮਾਂਗਟ-ਜਨਰਲ ਸਕੱਤਰ, ਸੁਖਦਰਸ਼ਨ ਪਰਾਸ਼ਰ ਅਤੇ ਨਰਿੰਦਰ ਆਨੰਦ-ਸਕੱਤਰ, ਸੁਖਵੀਰ ਸਿੰਘ ਚਣਕੋਈਆਂ ਅਤੇ ਵਿਕਾਸ ਸੂਦ-ਜੁਆਇੰਟ ਸਕੱਤਰ, ਅੱਛਰਾ ਬਾਤਿਸ਼ ਅਤੇ ਗੁਰਮੀਤ ਕੌਰ ਨੂੰ ਵਿੱਤ ਸਕੱਤਰ ਚੁਣਿਆ ਗਿਆ | ਇਸ ਤੋਂ ਇਲਾਵਾ ਕਾਰਜਕਾਰਨੀ ਮੈਂਬਰਾਂ ਵਿੱਚ ਕਰਮਜੀਤ ਸਿੰਘ ਅੜ੍ਹੈਚਾਂ, ਸੁਖਬੀਰ ਸਿੰਘ ਬੈਨੀਪਾਲ, ਲਵਲੀਨ ਬੈਂਸ, ਪੰਕਜ ਸੂਦ, ਰੋਹਿਤ ਗੁਪਤਾ, ਮਨਪ੍ਰੀਤ ਮਾਂਗਟ, ਰਵਿੰਦਰ ਢਿੱਲੋਂ ਨੂੰ ਸ਼ਾਮਲ ਕੀਤਾ ਗਿਆ |