Monday, October 5, 2015

ਖੰਨਾ ਵਿਖੇ 9 ਤੋਂ 11 ਅਕਤੂਬਰ ਤੱਕ ਤਿੰਨ ਰੋਜਾ ਪੰਜਾਬ ਸਟੇਟ ਟੇਬਲ ਟੈਨਿਸ ਰੈਕਿੰਗ ਚੈਂਪੀਅਨਸ਼ਿਪ

ਖੰਨਾ, 5 ਅਕਤੂਬਰ ,ਖੰਨਾ ਟੇਬਲ ਟੈਨਿਸ ਐਸੋਸੀਏਸ਼ਨ, ਖੰਨਾ ਵੱਲੋਂ 9 ਤੋਂ 11 ਅਕਤੂਬਰ ਤੱਕ ਤਿੰਨ ਰੋਜਾ ਪੰਜਾਬ ਸਟੇਟ ਟੇਬਲ ਟੈਨਿਸ ਰੈਕਿੰਗ ਚੈਂਪੀਅਨਸ਼ਿਪ ਹਿੰਦੀ ਪੁੱਤਰੀ ਪਾਠਸ਼ਾਲਾ ਸੀਨੀਅਰ ਸੈਕੰਡਰੀ ਸਕੂਲ ਖੰਨਾ ਵਿਖੇ ਕਰਵਾਇਆ ਜਾ ਰਹੀ ਹੈ | ਜਿਸ ਵਿਚ ਪੰਜਾਬ ਦੇ ਲਗਪਗ 350 ਖਿਡਾਰੀ ਭਾਗ ਲੈਣਗੇ | ਸ੍ਰੀ ਨਵਦੀਪ ਸੈਣੀ ਆਰਗੇਨਾਈਜਿੰਗ ਸੈਕਟਰੀ ਅਤੇ ਸ: ਜਸਵਿੰਦਰ ਸਿੰਘ ਮੋਤੀ ਉਪ ਪ੍ਰਧਾਨ ਨੇ ਦੱਸਿਆ ਕਿ ਇਸ ਤੋਂ ਇਲਾਵਾ ਸਟੇਟ ਬੈਂਕ ਆਫ਼ ਪਟਿਆਲਾ ਅਤੇ ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਆਦਿ ਅਦਾਰਿਆਂ ਦੇ ਖਿਡਾਰੀ ਵੀ ਭਾਗ ਲੈਣਗੇ | ਟੂਰਨਾਮੈਂਟ ਵਿਚ ਸਬ ਜੂਨੀਅਰ ਸਿੰਗਲਜ਼, ਜੁੂਨੀਅਰ ਸਿੰਗਲਜ਼, ਯੂਥ ਸਿੰਗਲਜ਼ (ਲੜਕੇ ਅਤੇ ਲੜਕੀਆਂ), ਪੁਰਸ਼ ਅਤੇ ਔਰਤਾਂ ਦੇ ਸਿੰਗਲਜ਼ ਮੁਕਾਬਲੇ ਕਰਵਾਏ ਜਾ ਰਹੇ ਹਨ