Monday, October 5, 2015

ਭਾਰਤ ਕੋ ਜਾਨੋਂ' ਮੁਕਾਬਲੇ ਕਰਵਾਏ

ਮੰਡੀ ਗੋਬਿੰਦਗੜ੍ਹ, 5 ਅਕਤੂਬਰ -ਭਾਰਤ ਵਿਕਾਸ ਪਰਿਸ਼ਦ ਸ਼ਾਖਾ ਮੰਡੀ ਗੋਬਿੰਦਗੜ੍ਹ ਵਲੋਂ 'ਭਾਰਤ ਕੋ ਜਾਨੋਂ' ਮੁਕਾਬਲੇ ਕਰਵਾਏ ਗਏ¢ ਇਸ ਮੁਕਾਬਲੇ ਵਿੱਚ ਕਰੀਬ 970 ਸਕੂਲੀ ਵਿਦਿਆਰਥੀਆਂ ਨੇ ਹਿੱਸਾ ਲਿਆ | ਪ੍ਰੋਜੈਕਟ ਇੰਚਾਰਜ ਹਰੀਸ਼ ਜਿੰਦਲ ਨੇ ਦੱਸਿਆ ਕਿ ਇਸ ਲਿਖਤੀ ਪ੍ਰੀਖਿਆ ਦੇ ਬਾਅਦ 25 ਅਕਤੂਬਰ ਨੂੰ ਮੌਖਿਕ ਪ੍ਰੀਖਿਆ ਲਈ ਜਾਵੇਗੀ¢ ਇਸ ਮੌਕੇ ਪ੍ਰੀਸ਼ਦ ਦੇ ਪ੍ਰਧਾਨ ਅਰੁਣ ਮੜਕਣ, ਸਕੱਤਰ ਪੂਰਨ ਸਤੀਜਾ, ਖ਼ਜ਼ਾਨਚੀ ਅਨਿਲ ਮਿੱਤਲ, ਸਤੀਸ਼ ਉੱਪਲ, ਡਾ. ਹਰਜਿੰਦਰ ਸਿੰਘ ਪੂਨੀਆ ਆਦਿ ਮੌਜੂਦ ਸਨ |