.

Monday, October 5, 2015

ਵਾਕਰਜ਼ ਕਲੱਬ ਮੰਡੀ ਗੋਬਿੰਦਗੜ੍ਹ ਦੀ ਇੱਕ ਵਿਸ਼ੇਸ਼ ਮੀਟਿੰਗ

ਮੰਡੀ ਗੋਬਿੰਦਗੜ੍ਹ, 5 ਅਕਤੂਬਰ -ਗੋਬਿੰਦਗੜ੍ਹ ਵਾਕਰਜ਼ ਕਲੱਬ ਮੰਡੀ ਗੋਬਿੰਦਗੜ੍ਹ ਦੀ ਇੱਕ ਵਿਸ਼ੇਸ਼ ਮੀਟਿੰਗ ਸਥਾਨਕ ਮਹਾਰਾਜਾ ਅਗਰਸੈਨ ਪਾਰਕ ਵਿਚ ਕਲੱਬ ਪ੍ਰਧਾਨ ਪਰਮਜੀਤ ਭੱਟੀ ਦੀ ਪ੍ਰਧਾਨਗੀ ਹੇਠ ਹੋਈ | ਮੀਤ ਪ੍ਰਧਾਨ ਅਮਰੀਕ ਸਿੰਘ ਨੇ ਦੱਸਿਆ ਕਿ ਸਥਾਨਕ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਵਿਚ ਆਗਾਮੀ 1 ਨਵੰਬਰ ਨੂੰ 13ਵੀਂ ਮਾਸਟਰਜ਼ ਐਥਲੈਟਿਕ ਚੈਂਪੀਅਨਸ਼ਿਪ ਕਰਵਾਈ ਜਾ ਰਹੀ ਹੈ | ਚੈਂਪੀਅਨਸ਼ਿਪ ਵਿਚ ਪੰਜਾਬ ਭਰ 'ਚੋਂ 35 ਤੋਂ 80 ਸਾਲ ਤੱਕ ਦੇ ਐਥਲੀਟ ਭਾਗ ਲੈ ਸਕਣਗੇ | ਇਸ ਵਿਚ 5 ਕਿੱਲੋਮੀਟਰ ਵਾਕ, ਸ਼ਾਟਪੁੱਟ, ਹੈਮਰ ਥਰੋਅ ਅਤੇ ਦੌੜਾਂ ਦੇ ਮੁਕਾਬਲੇ ਕਰਵਾਏ ਜਾਣਗੇ | ਮੀਟਿੰਗ ਵਿਚ ਭੂਸ਼ਨ ਰਾਣਾ ਚੇਅਰਮੈਨ, ਮਨਮੋਹਨ ਸਿੰਘ ਮਾਂਗਟ ਸਰਪ੍ਰਸਤ, ਪ੍ਰਧਾਨ ਪਰਮਜੀਤ ਭੱਟੀ, ਮੀਤ ਪ੍ਰਧਾਨ ਅਮਰੀਕ ਸਿੰਘ, ਕਿ੍ਸ਼ਨ ਗੋਪਾਲ ਵੀ ਸ਼ਾਮਿਲ ਸਨ |