Monday, October 5, 2015

ਖੰਨਾ ਦੇ ਸਮਰਾਲਾ ਰੋਡ ਤੇ ਸਥਿਤ ਪਲੈਨਿਟ ਈ ਸਕੂਲ ਵਿਚ ਇੱਕ ਅੰਤਰਰਾਸ਼ਟਰੀ ਕੋਰਸਾਂ ਦੀ ਜਾਣਕਾਰੀ ਦੇਣ ਲਈ ਵਿਸ਼ੇਸ਼ ਮੇਲੇ ਦਾ ਆਯੋਜਨ ਕੀਤਾ

ਖੰਨਾ 3 ਅਕਤੂਬਰ – - ਖੰਨਾ ਦੇ ਸਮਰਾਲਾ ਰੋਡ ਤੇ ਸਥਿਤ ਪਲੈਨਿਟ ਈ ਸਕੂਲ ਵਿਚ ਇੱਕ ਅੰਤਰਰਾਸ਼ਟਰੀ ਕਿੱਤਾਮੁਖੀ ਪੜਾÂਂੀ ਕੋਰਸਾਂ ਦੀ ਜਾਣਕਾਰੀ ਦੇਣ ਲਈ ਵਿਸ਼ੇਸ਼ ਮੇਲੇ ਦਾ ਆਯੋਜਨ ਕੀਤਾ ਗਿਆ ਜਿਸ ਵਿੱਚ ਵੱਖ ਵੱਖ ਦੇਸ਼ਾਂ ਦੇ ਕਾਲਜਾਂ ਅਤੇ ਯੂਨੀਵਰਸਿਟੀਆਂ ਦੇ ਪ੍ਰਤੀਨਿਧੀਆਂ ਨੇ ਭਾਗ ਲਿਆ। ਇਸ ਮੇਲੇ ਬਾਰੇ ਹੋਰ ਜਾਣਕਾਰੀ ਦਿੰਦਿਆਂ ਸੰਸਥਾ ਦੇ ਡਾਇਰੈਕਟਰ ਮੈਡਮ ਸੋਨੀਆ ਧਵਨ ਨੇ ਕਿਹਾ ਕਿ  ਇਹ ਮੇਲਾ ਗਰੇਅ ਮੈਟਰਜ਼ ਦੇ ਸਹਿਯੋਗ ਨਾਲ ਲਗਾਇਆ ਗਿਆ ਹੈ ।
ਇਸ ਮੇਲੇ ਵਿਚ ਵਿਕਟੋਰੀਆ ਯੂਨੀਵਰਸਿਟੀ ਸਿਡਨੀ, ਨੌਰਥ ਟੈਕ ਨਿਊਜ਼ੀਲੈਂਡ, ਕੈਂਬਰਿਜ਼ ਕਾਲਜ ਕੈਨੇਡਾ, ਕੈਪੀਲੈਨੋ ਯੂਨੀਵਰਸਿਟੀ, ਸੈਲਕਰਿਕ ਕਾਲਜ, ਸੇਂਟ ਲਾਰੈਂਸ ਕਾਲਜ , ਨੌਰਥ ਲਾਈਟ ਕਾਲਜ ਅਤੇ ਪਾਰਕਲੈਂਡ ਕਾਲਜ ਤੋਂ ਪ੍ਰਤੀਨਿਧ ਆਏ। ਇਸ ਮੇਲੇ ਵਿਚ ਖੰਨਾ, ਸਮਰਾਲਾ, ਮਾਛੀਵਾੜਾ,ਮੰਡੀ ਗੋਬਿੰਦਗੜ, ਦੋਰਾਹਾ, ਖਮਾਣੋ ਆਦਿ ਇਲਾਕਿਆਂ ਤੋਂ ਸੈਂਕੜੇ ਵਿਦਿਆਰਥੀਆਂ ਨੇ ਪਹੁੰਚ ਕੇ ਲਾਹਾ ਲਿਆ । ਇਸ ਮਲੇ ਵਿਚ ਹੋਰਨਾ ਤੋਂ ਇਲਾਵਾ ਮਾਨਸੀ, ਗੁਰਪ੍ਰੀਤ ਸਿੰਘ,ਅਜੈ ਗਾਗਾ, ਮੋਨੀਕਾ ਮੱਸੀ, ਚਿਰਾਗ, ਲਵਦੀਪ ਸਿੰਘ, ਤੋਸ਼ ਗੁਪਤਾ ਅਤੇ ਸੁਨੀਤਾ ਕੁਰੈਸ਼ੀ ਆਦਿ ਹਾਜਰ ਸਨ।