Thursday, October 8, 2015

ਡਾ: ਅਮਰਬੀਰ ਸਿੰਘ ਨੇ ਲੋਕਾਂ ਨੂੰ ਸਿਹਤ ਸਬੰਧੀ ਗੁਰ ਦੱਸੇ |

ਖੰਨਾ, 8 ਅਕਤੂਬਰ-ਅਮਲੋਹ ਰੋਡ ਸਥਿਤ ਵਾਰਡ ਨੰਬਰ 12 ਮਾਡਲ ਟਾਉੂਨ ਦੇ ਗੁਰਦੁਆਰਾ ਸਾਹਿਬ ਵਿਚ ਬੁੱਧਵਾਰ ਦੀ ਰਾਤ ਨੂੰ ਇਕ ਸਿਹਤ ਸਬੰਧੀ ਕੈਂਪ ਲਾਇਆ ਗਿਆ | ਕੌਾਸਲਰ ਗੁਰਮੀਤ ਨਾਗਪਾਲ ਵੱਲੋਂ ਕਰਵਾਏ ਇਸ ਸੈਮੀਨਾਰ ਵਿਚ ਖੰਨਾ ਦੇ ਪ੍ਰਸਿੱਧ ਡਾ: ਅਮਰਬੀਰ ਸਿੰਘ ਨੇ ਲੋਕਾਂ ਨੂੰ ਸਿਹਤ ਸਬੰਧੀ ਗੁਰ ਦੱਸੇ | ਡਾ: ਅਮਰਬੀਰ ਸਿੰਘ ਨੇ ਦੱਸਿਆ ਕਿ ਅਸੰਤੁਲਿਤ ਅਤੇ ਗਲਤ ਸਮੇਂ ਤੇ ਖੁਰਾਕ ਖਾ ਕੇ ਅਸੀਂ ਬਿਮਾਰੀਆਂ ਨੂੰ ਬੁਲਾਵਾ ਦਿੰਦੇ ਹਾਂ | ਇਸ ਨਾਲ ਬਿਮਾਰੀਆਂ ਨਾਲ ਲੜਨ ਦੀ ਸਰੀਰਕ ਤਾਕਤ ਘੱਟ ਜਾਂਦੀ ਹੈ | ਡਾ: ਅਮਰਬੀਰ ਸਿੰਘ ਨੇ ਕਿਹਾ ਕਿ ਡੈਂਗੂ ਤੋਂ ਇਲਾਵਾ ਇੰਨ੍ਹਾਂ ਬਿਮਾਰੀਆਂ ਤੋਂ ਵੀ ਬਚਣਾ ਜ਼ਰੂਰੀ ਹੈ | ਆਲਸ ਤਿਆਗਣ ਦੇ ਨਾਲ ਨਾਲ ਸਮੇਂ ਤੇ ਭੋਜਨ ਖਾਣਾ ਅਤੇ ਸੌਣਾ ਬਹੁਤ ਜ਼ਰੂਰੀ ਹੈ | ਉਨ੍ਹਾਂ ਨੇ ਸਵੇਰੇ ਸ਼ਾਮ ਸੈਰ ਕਰਨ ਦੀ ਜ਼ਰੂਰਤ ਤੇ ਜ਼ਰੂਰ ਦਿੱਤਾ | ਸਾਬਕਾ ਕੌਾਸਲਰ ਗੁਰਮੀਤ ਨਾਗਪਾਲ ਅਤੇ ਪਿਸ਼ੌਰੀ ਬਰਾਦਰੀ ਦੇ ਵੱਲੋਂ ਡਾ: ਅਮਰਬੀਰ ਸਿੰਘ ਨੂੰ ਸਨਮਾਨਿਤ ਕੀਤਾ | ਇਸ ਮੌਕੇ ਖੰਨਾ ਨਗਰ ਕੌਾਸਲ ਦੇ ਸਾਬਕ ਪ੍ਰਧਾਨ ਸੰਤ ਰਾਮ ਸਰਹੱਦੀ, ਦਲਜੀਤ ਥਾਪਰ, ਹਰਵਿੰਦਰ ਸ਼ੰਟੂ, ਪੰਡਿਤ ਜੈ ਰਾਮ, ਬਿਸ਼ਨ ਨਕਦਾ, ਘਣਸ਼ਾਮ ਚੌਧਰੀ,ਗੁਰਪ੍ਰੀਤ ਨਾਗਪਾਲ, ਸ਼ਕਤੀ ਨਾਗਪਾਲ, ਕੁਲਜੀਤ ਸਿੰਘ, ਸਨਮੁੱਖ ਦਾਸ, ਸ਼ਿਵ ਰਾਮ ਸਿੰਘ ਭਗਤ ਰਾਮ ਸਰਹੱਦੀ, ਬੰਸੀ ਚੌਪੜਾ, ਰਾਮ ਪ੍ਰਕਾਸ਼ ਵਧਵਾ, ਅਰਜਨ ਦਾਸ ਥਾਪਰ, ਅਮਰ ਸਿੰਘ ਨਾਗਪਾਲ ਆਦਿ ਵੀ ਹਾਜ਼ਰ ਸਨ |