.

Sunday, December 13, 2015

ਕੀ ਸੁਖਬੀਰ ਸਿੰਘ ਬਾਦਲ ਪਟਿਆਲਾ ਰੈਲੀ ਲਈ ਖੰਨਾ ਤੋਂ ਕਾਫਲਾ ਲੈ ਕੇ ਜਾਣਗੇ !

ਖੰਨਾ, 13 ਦਸੰਬਰ  ਅੱਜ ਸ਼ਾਮ ਯੂਥ ਅਕਾਲੀ ਦਲ ਦੇ ਸੀਨੀਅਰ ਨੇਤਾ ਸ. ਯਾਦਵਿੰਦਰ ਸਿੰਘ ਯਾਦੂ ਨੇ ਆਪਣੇ ਸਮਰਥਕਾਂ ਦੀ ਮੀਟਿੰਗ 'ਚ ਇਹ ਇਸ਼ਾਰਾ ਦਿੱਤਾ ਕਿ ਉੱਪ ਮੁੱਖ ਮੰਤਰੀ ਸ. ਸੁਖਬੀਰ ਸਿੰਘ ਬਾਦਲ ਖੁਦ ਖੰਨਾ ਦੇ ਪਿੰਡ ਬੂਲੇਪੁਰ ਕੋਲੋਂ ਜੀ. ਟੀ. ਰੋਡ ਤੋਂ ਰਵਾਨਾ ਕਰਨਗੇ ਜਾਂ ਜਥੇ ਨਾਲ ਖੁਦ ਜਾਣਗੇ | ਇਸ ਗੱਲ ਨੂੰ ਲੈ ਕੇ ਖੰਨਾ ਦੇ ਅਕਾਲੀ ਹਲਕਿਆਂ ਤੇ ਪੱਤਰਕਾਰਾਂ 'ਚ ਬਹੁਤ ਚਰਚਾ ਹੈ | ਯਾਦੂ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਖੰਨਾ ਤੋਂ ਅਕਾਲੀ ਵਰਕਰਾਂ ਦਾ ਇਕ ਬਹੁਤ ਵੱਡਾ ਜਥਾ ਪਟਿਆਲਾ ਜਾਵੇਗਾ | ਇਸ ਦਰਮਿਆਨ ਖੰਨਾ ਪੁਲਿਸ ਦੇ ਉੱਚ ਅਧਿਕਾਰੀਆਂ ਨੇ ਸ. ਸੁਖਬੀਰ ਸਿੰਘ ਬਾਦਲ ਦੇ 15 ਦਸੰਬਰ ਨੂੰ ਖੰਨਾ ਆਉਣ ਦੇ ਕਿਸੇ ਪ੍ਰੋਗਰਾਮ ਦੀ ਪੁਸ਼ਟੀ ਨਹੀਂ ਕੀਤੀ |