Sunday, December 13, 2015

ਬਾਰ ਕੌਾਸਲ ਖੰਨਾ ਦੇ ਨਵੇਂ ਚੁਣੇ ਗਏ ਪ੍ਰਧਾਨ ਐਡਵੋਕੇਟ ਅਮਿਤ ਵਰਮਾ ਦਾ ਖੰਨਾ ਦੇ ਕਾਂਗਰਸੀ ਵਿਧਾਇਕ ਗੁਰਕੀਰਤ ਸਿੰਘ ਕੋਟਲੀ ਦੀ ਅਗਵਾਈ 'ਚ ਸਨਮਾਨ ਕੀਤਾ ਗਿਆ

ਖੰਨਾ, 13 ਦਸੰਬਰ - ਬਾਰ ਕੌਾਸਲ ਖੰਨਾ ਦੇ ਨਵੇਂ ਚੁਣੇ ਗਏ ਪ੍ਰਧਾਨ ਐਡਵੋਕੇਟ ਅਮਿਤ ਵਰਮਾ ਦਾ ਖੰਨਾ ਦੇ ਕਾਂਗਰਸੀ ਵਿਧਾਇਕ ਗੁਰਕੀਰਤ ਸਿੰਘ ਕੋਟਲੀ ਦੀ ਅਗਵਾਈ 'ਚ ਸਨਮਾਨ ਕੀਤਾ ਗਿਆ | ਇਸ ਮੌਕੇ ਖੰਨਾ ਯੂਥ ਕਾਂਗਰਸ ਦੇ ਪ੍ਰਧਾਨ ਸਤਨਾਮ ਸਿੰਘ ਸੋਨੀ ਰੋਹਣੋਂ ਤੇ ਯੂਥ ਕਾਂਗਰਸ ਦੇ ਜਨਰਲ ਸਕੱਤਰ ਡਾ. ਗੁਰਮੁੱਖ ਸਿੰਘ ਚਾਹਲ ਅਤੇ ਬਲਾਕ ਕਾਂਗਰਸ ਪ੍ਰਧਾਨ ਅਸ਼ੋਕ ਤਿਵਾੜੀ ਵੀ ਹਾਜ਼ਰ ਸਨ | ਸ. ਕੋਟਲੀ ਨੇ ਕਿਹਾ ਕਿ ਐਡਵੋਕੇਟ ਅਮਿਤ ਵਰਮਾ ਦਾ ਬਾਰ ਕੌਾਸਲ ਪ੍ਰਧਾਨ ਚੁਣੇ ਜਾਣ ਨਾਲ ਵਕੀਲ ਭਾਈਚਾਰੇ ਵਿਚ ਕਾਂਗਰਸ ਦੀ ਪਕੜ ਹੋਰ ਵਧੇਰੇ ਮਜ਼ਬੂਤ ਹੋਵੇਗੀ | ਯੂਥ ਪ੍ਰਧਾਨ ਸਤਨਾਮ ਸਿੰਘ ਸੋਨੀ ਰੋਹਣੋਂ ਨੇ ਕਿਹਾ ਕਿ ਐਡਵੋਕੇਟ ਅਮਿਤ ਵਰਮਾ ਨੇ ਲੰਬਾ ਸਮਾਂ ਯੂਥ ਕਾਂਗਰਸ ਵਿਚ ਕੰਮ ਕੀਤਾ ਅਤੇ ਪਾਰਟੀ ਗਤੀਵਿਧੀਆਂ ਵਿਚ ਹਮੇਸ਼ਾ ਅਗੇ ਹੋ ਕੇ ਹਿੱਸਾ ਲਿਆ ਹੈ | ਇਸ ਮੌਕੇ ਸਨਦੀਪ ਘਈ, ਅਮਰਜੀਤ ਸਿਫਤੀ, ਹਰਜਿੰਦਰ ਸਿੰਘ ਇਕੋਲਾਹਾ, ਹਰਦੀਪ ਨੀਨੂ, ਰਾਜੇਸ਼ ਮੇਸ਼ੀ, ਅਨਮੋਲ ਪੂਰੀ, ਆਲਮਜੀਤ ਕਾਹਲੋਂ, ਮਣੀ ਚਹਿਲ ਘੁੰਗਰਾਲੀ, ਹਰਕੀਤਰ ਰਸੂਲੜਾ, ਰਾਹੁਲ ਗਰਗ ਬਾਵਾ, ਨੀਤਨ ਕੌਸ਼ਲ, ਬਲਜਿੰਦਰ ਸਿੰਘ ਮਾਣਕਮਾਜ਼ਰਾ, ਕਮਲ ਹਰਿਉਂ, ਜੋਗਾ ਨਰੈਣਗੜ੍ਹ ਤੇ ਅਜੀਤਪਾਲ ਰਾਣੋਂ ਵੀ ਮੌਜੂਦ ਸਨ |