Monday, September 5, 2016

ਖੰਨਾ ਦੇ ਨੋਜਵਾਨ ਨੇ ਇਕ ਵਾਰ ਫਿਰ ਸ਼ਹਿਰ ਦਾ ਨਾਂ ਰੌਸ਼ਨ ਕੀਤਾ

ਖੰਨਾ  -ਸੂਬਾ ਪੱਧਰੀ ਸ਼ੂਟਿੰਗ ਚੈਪੀਅਨਸ਼ਿਪ ‘ਚ ਦੂਸਰੀ ਪੁਜੀਸਨ ‘ਤੇ ਮੈਡਲ ਪ੍ਰਾਪਤ ਕਰਕੇ ਖੰਨਾ ਦੇ ਨੋਜਵਾਨ ਨੇ ਇਕ ਵਾਰ ਫਿਰ ਸ਼ਹਿਰ ਦਾ ਨਾਂ ਰੌਸ਼ਨ ਕੀਤਾ ਹੈ। ਜਲੰਧਰ ਦੀ ਪੀਏਪੀ ਸ਼ੂਟਿੰਗ ਰੇਂਜ਼ ‘ਚ ਚੱਲ ਰਹੀ 51ਵੀਂ ਪੰਜਾਬ ਸਟੇਟ ਰਾਇਫਲ ਸ਼ੂਟਿੰਗ ਚੈਪੀਅਨਸ਼ਿਪ 2016 ‘ਚ ਖੰਨਾ ਸ਼ਹਿਰ ਦੇ ਵਸਨੀਕ ਅਧਿਆਪਕ ਜਗਦੀਪ ਸਿੰਘ ਦੇ ਹੋਣਹਾਰ ਸਪੁੱਤਰ ਗੁਰਸਿਮਰਨ ਸਿੰਘ ਗੁਰੀ ਕਲਾਲਮਾਜਰਾ ਨੇ 10 ਰੇਂਜ ਦੇ ਮੁਕਾਬਲਿਆਂ ‘ਚ ਕਰਮਵਾਰ ਸੀਨੀਅਰ ਅਤੇ ਯੂਥ ‘ਚ ਦੂਸਰੀ ਪੁਜੀਸਨ ਹਾਸਲ ਕਰਕੇ ਚਾਂਦੀ ਦਾ ਤਮਗਾ ਪ੍ਰਾਪਤ ਕੀਤਾ ਹੈ। ਗੁਰਸਿਮਰਨ ਗੁਰੀ ਨੇ ਕਰਮਵਾਰ ਮਰਦ ਇਕੱਲੇ ਤੇ ਨੌਜਵਾਨ ਇਕੱਲੇ ਹੋਏ ਮੁਕਾਬਲਿਆਂ ਦੀ ਇਸ ਲੜੀ ਨੂੰ ਜਿੱਤਣ ਲਈ ਬੜੀ ਮੁਸ਼ੱਕਤ ਕੀਤੀ ਪਰ ਕੁੱਝ ਪੁਆਇੰਟਾਂ ‘ਤੇ ਉਹ ਦੂਸਰੀ ਪੁਜੀਸ਼ਨ ‘ਚ ਉੱਕਤ ਤਮਗਾ ਜਿੱਤਿਆ। ਚੰਡੀਗੜ• ਦੇ ਸ਼੍ਰੀ ਗੁਰੂ ਗੋਬਿੰਦ ਸਿੰਘ ਖਾਲਸਾ ਕਾਲਜ ‘ਚ ਬੀਏ ਭਾਗ ਪਹਿਲੇ ਦੇ ਵਿਦਿਆਰਥੀ ਗੁਰਸਿਮਰਨ ਸਿੰਘ ਨੇ ਪਿਛਲੇ ਮਹੀਨੇ ਨਾਰੰਗਵਾਲ (ਲੁਧਿਆਣਾ) ਵਿਖੇ ਹੋਏ ਜ਼ਿਲ•ਾ ਪੱਧਰੀ ਮੁਕਾਬਲਿਆਂ ‘ਚ ਵੀ ਦੋ ਗੋਲਡ ਮੈਡਲ ਤੇ ਇਕ ਚਾਂਦੀ ਦਾ ਤਮਗਾ ਜਿੱਤਿਆ ਸੀ। ਗੁਰੀ ਦੀ ਇਸ ਪ੍ਰਾਪਤੀ ‘ਤੇ ਸ਼ਹਿਰ ਦੀਆਂ ਵੱਖ-ਵੱਖ ਸੰਸਥਾਵਾਂ ਤੇ ਖੇਡ ਪ੍ਰੇਮੀਆਂ ਨੇ ਵਧਾਈਆਂ ਦਿੱਤੀਆਂ। ਇਸ ਨੇ ਆਪਣੇ ਪਰਿਵਾਰ ਦਾ ਹੀ ਨਹੀਂ ਸਗੋਂ ਸ਼ਹਿਰ ਦਾ ਵੀ ਨਾਂ ਰੌਸ਼ਨ ਕੀਤਾ ਹੈ। ਗੁਰੀ ਨੇ ਆਪਣੀ ਜਿੱਤ ਦਾ ਸਿਹਰਾ ਕੋਚ ਗੁਰਜੀਤ ਸਿੰਘ ਤੇ ਕੋਚ ਚੰਦੇਲ ਨੂੰ ਦਿੱਤਾ।
ਫੋਟੋ-4 ਖੰਨਾ 4- ਸੂਬਾ ਪੱਧਰੀ ਸ਼ੂਟਿੰਗ ਚੈਪੀਅਨਸ਼ਿਪ ਵਿਚ ਸੋਨ ਤਮਗੇ ਜਿੱਤਣ ਤੇ ਆਪਣੇ ਕੋਚ ਨਾਲ ਗੁਰਸਿਮਰਨ ਗੁਰੀ ।