Wednesday, February 9, 2022

ਬੀਬੀ ਬਾਦਲ ਦੀ ਆਮਦ ਨਾਲ ਯਾਦੂ ਦੀ ਮੁਹਿੰਮ ਨੂੰ ਮਿਲਿਆ ਹੁਲਾਰਾ
ਵਿਧਾਨ ਸਭਾ ਹਲਕਾ ਖੰਨਾ ਤੋਂ ਅਕਾਲੀ ਦਲ ਤੇ ਬਸਪਾ ਦੀ ਉਮੀਦਵਾਰ ਜਸਦੀਪ ਕੌਰ ਯਾਦੂ ਦੇ ਹੱਕ ’ਚ ਸਾਬਕਾ ਕੇਂਦਰੀ ਮੰਤਰੀ ਤੇ ਮੈਂਬਰ ਲੋਕ ਸਭਾ ਬੀਬੀ ਹਰਸਿਮਰਤ ਕੌਰ ਬਾਦਲ ਨੇ ਪਿੰਡ ਇਕੋਲਾਹਾ ਤੇ ਲਲਹੇੜੀ ਰੋਡ ਲਾਈਨੋ ਪਾਰ ਇਲਾਕੇ ’ਚ ਵਰਕਰ ਮਿਲਣੀ ਕੀਤੀ ਗਈ। ਇਸ ਦੌਰਾਨ ਬੀਬੀ ਹਰਸਿਮਰਤ ਕੌਰ ਬਾਦਲ ਨੇ ਇਕੋਲਾਹਾ ਤੋਂ ਲੈ ਕੇ ਲਾਈਨੋ ਪਾਰ ਇਲਾਕੇ ਤੱਕ ਦੇ ਸਫ਼ਰ ’ਚ ਲੋਕਾਂ ਨੇ ਬਹੁਤ ਉਤਸ਼ਾਹ ਦੇਖਣ ਨੂੰ ਮਿਲਿਆ। ਬੀਬੀ ਬਾਦਲ ਦੀ ਆਮਦ ਨਾਲ ਉਮੀਦਵਾਰ ਜਸਦੀਪ ਕੌਰ ਯਾਦੂ ਦੀ ਚੋਣ ਮੁਹਿੰਮ ਨੂੰ ਵੀ ਭਰਵਾਂ ਹੁਲਾਰਾ ਮਿਲਿਆ। ਸ਼ਹਿਰ ਵਾਸੀਆਂ ਵੱਲੋਂ ਬੀਬੀ ਬਾਦਲ ਤੇ ਜਸਦੀਪ ਯਾਦੂ ਦਾ ਥਾਂ ਥਾਂ ਭਰਵਾਂ ਸਵਾਗਤ ਕੀਤਾ ਗਿਆ। ਉਨ੍ਹਾਂ ’ਤੇ ਫੁੱਲਾਂ ਦੀ ਵਰਖਾ ਕੀਤੀ ਗਈ। ਦੋਵਾਂ ਬੀਬੀਆਂ ਵੱਲੋਂ ਹੱਥ ਜੋੜ ਜੋੜ ਕੇ ਲੋਕਾਂ ਦਾ ਪਿਆਰ ਤੇ ਸਤਿਕਾਰ ਕਬੂਲ ਕੀਤਾ ਗਿਆ।

ਬੀਬੀ ਬਾਦਲ ਨੇ ਕਿਹਾ ਕਿ ਖੰਨਾ ਦੇ ਲਾਈਨੋ ਪਾਰ ਇਲਾਕੇ ਦੇ ਮਾੜੇ ਹਾਲਤਾ ਦੇਖ ਕੇ ਬਹੁਤ ਦੁਖ ਹੋਇਆ। ਇਹ ਇਲਾਕਾ ਦੇਖ ਕੇ ਪੁਰਾਣੇ ਬਠਿੰਡੇ ਦੀ ਯਾਦ ਆਈ। ਜਦੋਂ ਬਠਿੰਡੇ ਦੀ ਸੱਤਾ ’ਤੇ ਲੰਮੇਂ ਸਮੇ ਤੋਂ ਕਾਂਗਰਸ ਦਾ ਕਬਜ਼ਾ ਸੀ ਤਾਂ ਸ਼ਹਿਰ ਦਾ ਬਹੁਤ ਮਾੜਾ ਹਾਲ ਸੀ। ਅਕਾਲੀ ਦਲ ਦੀ ਸਰਕਾਰ ਸਮੇਂ ਬਠਿੰਡਾ ਦੀ ਕਾਇਆ ਕਲਪ ਕੀਤੀ ਗਈ। ਉਨ੍ਹਾਂ ਕਿਹਾ ਕਿ ਪੰਜਾਬ ’ਚ ਅਕਾਲੀ ਦਲ ਤੇ ਬਸਪਾ ਦੀ ਸਰਕਾਰ ਬਣਨ ’ਤੇ ਪਹਿਲ ਦੇ ਆਧਾਰ ’ਤੇ ਇਸ ਇਲਾਕੇ ’ਚ ਜੰਗੀ ਪੱਧਰ ’ਤੇ ਵਿਕਾਸ ਕਾਰਜ ਕੀਤੇ ਜਾਣਗੇ। ਉਨ੍ਹਾਂ ਲੋਕਾਂ ਨੂੰ ਭਰੋਸਾ ਦਿੰਦੇ ਕਿਹਾ ਕਿ ਖੰਨਾ ਨੂੰ ਜ਼ਿਲ੍ਹਾ ਬਣਾਇਆ ਜਾਵੇਗਾ ਤੇ ਮੈਡੀਕਲ ਕਾਲਜ ਵੀ ਖੋਲ੍ਹਿਆ ਜਾਵੇਗਾ। ਉਮੀਦਵਾਰ ਜਸਦੀਪ ਕੌਰ ਯਾਦੂ ਨੇ ਕਿਹਾ ਕਿ ਸੁਖਬੀਰ ਬਾਦਲ ’ਤੇ ਲੋਕਾਂ ਨੂੰ ਯਕੀਨ ਹੈ ਕਿ ਉਹ ਜੋ ਕਰ ਸਕਦੇ ਹਨ, ਉਹੀ ਵਾਅਦਾ ਕਰਦੇ ਹਨ। ਇਸ ਲਈ ਅਕਾਲੀ ਦਲ ਦੇ 13 ਨੁਕਾਤੀ ਪ੍ਰੋਗਾਰਮ ਨੂੰ ਲਾਗੂ ਕਰਕੇ ਹਰ ਵਰਗ ਨੂੰ ਸਹੂਲਤਾਂ ਦਿੱਤੀਆਂ ਜਾਣਗੀਆਂ। ਇਸ ਮੌਕੇ ਉਮੀਦਵਾਰ ਜਸਦੀਪ ਕੌਰ ਯਾਦੂ, ਯਾਦਵਿੰਦਰ ਸਿੰਘ ਯਾਦੂ, ਜਗੇਦਵ ਸਿੰਘ ਬੋਪਾਰਾਏ, ਰਘਬੀਰ ਸਿੰਘ ਸਹਾਰਨਮਾਜਰਾ, ਸੰਤਾ ਸਿੰਘ ਉਮੈਦਪੁਰ, ਦਵਿੰਦਰ ਸਿੰਘ ਖੱਟੜਾ, ਰਾਜਿੰਦਰ ਸਿੰਘ ਜੀਤ, ਧਰਮਪਾਲ ਐਂਗਰਿਸ਼, ਤੇਜਿੰਦਰ ਸਿੰਘ ਇਕੋਲਾਹਾ, ਬੀਬੀ ਸਤਵਿੰਦਰ ਕੌਰ ਧਾਲੀਵਾਲ, ਬੂਟਾ ਸਿੰਘ ਰਾਏਪੁਰ, ਸਤੀਸ਼ ਵਰਮਾ ਸਲਾਣਾ, ਅਨਿਲ ਦੱਤ ਫੱਲੀ, ਕੌਂਸ


ਲਰ ਰਜ਼ਨੀ ਫੱਲੀ, ਸੁਖਵਿੰਦਰ ਸਿੰਘ ਮਾਂਗਟ, ਸਰਬਦੀਪ ਸਿੰਘ ਕਾਲੀਰਾਓ, ਪਰਮਪ੍ਰੀਤ ਸਿੰਘ ਪੋਂਪੀ, ਡਾ. ਅਨਿਲ ਜੋ਼ਸ਼ੀ, ਰਣਬੀਰ ਸਿੰਘ ਖੱਟੜਾ, ਵਕੀਲ ਜਤਿੰਦਰਪਾਲ ਸਿੰਘ, ਪੁਸ਼ਕਰਰਾਜ ਸਿੰਘ, ਬਲਜਿੰਦਰ ਕੌਰ ਕਲਾਲਮਾਜਰਾ, ਕੌਂਸਲਰ ਤਲਵਿੰਦਰ ਕੌਰ ਰੋਸ਼ਾ, ਰੀਟਾ ਰਾਣੀ, ਰੂਬੀ ਭਾਟੀਆ, ਮਾ. ਕ੍ਰਿਪਾਲ ਸਿੰਘ ਘੁਡਾਣੀ, ਹਰਜੰਗ ਸਿੰਘ ਗੰਢੂਆਂ, ਮੋਹਣ ਸਿੰਘ ਜਟਾਣਾ, ਜਗਦੀਪ ਸਿੰਘ ਦੀਪੀ, ਇੰਦਰਜੀਤ ਸਿੰਘ ਖੱਟੜਾ, ਹਰਵੀਰ ਸਿੰਘ ਸੋਨੂੰ, ਮਨਜੋਤ ਸਿੰਘ ਮੋਨੂੰ, ਹਰਭਜਨ ਸਿੰਘ ਦੁੱਲਵਾਂ, ਜਗਜੀਤ ਸਿੰਘ ਕਿਸ਼ਨਗੜ੍ਹ, ਦੀਦਾਰ ਸਿੰਘ ਰਾਮਗੜ, ਗੁਰਚਰਨ ਸਿੰਘ ਚੰਨੀ, ਨਿਰਮਲ ਸਿੰਘ ਦੂਲੋਂ, ਗੁਰਦੀਪ ਸਿੰਘ ਮਦਨ, ਪਰਮਜੀਤ ਸਿੰਘ ਬੌਬੀ, ਗੁਰਦੀਪ ਸਿੰਘ ਦੀਪਾ, ਹਰਜੀਤ ਸਿੰਘ ਭਾਟੀਆ, ਬਾਬਾ ਬਹਾਦਰ ਸਿੰਘ, ਖੁ਼ਸਦੇਵ ਸਿੰਘ ਖੰਨਾ ਖ਼ੁਰਦ, ਹਰਦੀਪ ਸਿੰਘ ਹਨੀ ਰੋਸ਼ਾ, ਗੁਰਿੰਦਰ ਸਿੰਘ ਬੱਗਾ, ਹਰਜੀਤ ਕੌਰ ਰਾਣੋਂ,  ਗਗਨ ਕਾਲੀਰਾਓ, ਗੁਰਪਿੰਦਰ ਸਿੰਘ ਸੇਬੀ ਹੋਲ, ਅਮਰਦੀਪ ਸਿੰਘ ਪੂਰੇਵਾਲ, ਹਰਦੀਪ ਸਿੰਘ ਭੱਟੀ, ਗੁਰਦੀਪ ਸਿੰਘ ਲਿਬੜਾ, ਕਮਲਜੀਤ ਸਿੰਘ ਬਾਵਾ, ਹਰਮਿੰਦਰ ਸਿੰਘ ਮੰਡੇਰ ਜਰਗ, ਅਜਮੇਰ ਸਿੰਘ ਇਕੋਲਾਹੀ, ਜਗਦੀਸ਼ ਸਿੰਘ ਕੋਟਾ, ਬਲਜੀਤ ਸਿੰਘ ਭੁੱਲਰ, ਸੋਨੂੰ ਜਗਦਿਓ, ਬਲਜਿੰਦਰ ਸਿੰਘ ਸੇਖੋਂ, ਬਲਵੰਤ ਸਿੰਘ ਲੋਹਟ, ਬੂਟਾ ਸਿੰਘ ਰਾਜੇਵਾਲ, ਤਰੁਣ ਬਾਲੂ, ਰਾਜ ਕੁਮਾਰ, ਅਜੀਤ ਸਿੰਘ ਜੋਤੀ, ਸੋਨੂੰ ਜੌਹਰ, ਅਮਰਜੀਤ ਸਿੰਘ ਸਚਦੇਵਾ, ਗੁਰਤੇਜ਼ ਸਿੰਘ ਪੂਰਬਾ, ਸੁਰਿੰਦਰ ਤਿਵਾੜੀ, ਗੁਰਿੰਦਰ ਸਿੰਘ ਗੱਲਵੱਡੀ, ਬਲਵਿੰਦਰ ਸਿੰਘ ਬਾਬਾ ਮਾਜਰਾ, ਇੰਦਰਜੀਤ ਸਿੰਘ ਬਰਮਾਲੀਪੁਰ, ਸਾਹਿਬ ਰੋਸ਼ਾ, ਕਰਨ ਰੋਸ਼ਾ, ਜਸਵੀਰ ਸਿੰਘ ਜੱਸੀ ਇਕੋਲਾਰਾ, ਰਾਜੀ ਬਘੋਰ, ਧੰਨਰਾਜ ਸਿੰਘ ਨੰਬਰਦਾਰ, ਹਰਪ੍ਰੀਤ ਸਿੰਘ ਕਾਲਾ, ਜਸਮੇਲ ਸਿੰਘ ਮਹੌਣ, ਨਿਰਭੈ ਸਿੰਘ ਭੰਗੂ, ਬਾਬਾ ਪ੍ਰੀਤਮ ਸਿੰਘ, ਬਿੱਟੂ ਵਾਲੀਆ ਹਾਜ਼ਰ ਸਨ।