Monday, December 3, 2018

ਸ.ਪ.ਸਕੂਲ ਖੰਨਾ-8 ਵਿਖੇ ਅੰਤਰਰਾਸ਼ਟਰੀ ਦਿਵਿਆਂਗ ਦਿਵਸ ਮੌਕੇ ਬਲਾਕ ਪੱਧਰੀ ਮੁਕਾਬਲੇ ਦਿਵਿਆਂਗ ਕਿਸੇ ਤੋਂ ਘੱਟ ਨਹੀ, ਸੋਚ ਬਦਲਣ ਦੀ ਲੋੜ - ਨਾਗਪਾਲ ਅੱਜ ਸਰਕਾਰੀ ਪ੍ਰਾਇਮਰੀ ਸਕੂਲ ਖੰਨਾ -8 ਵਿਖੇ ਅੰਤਰਰਾਸ਼ਟਰੀ ਵਿਕਲਾਂਗ ਦਿਵਿਆਂਗ ਦਿਵਸ ਮਨਾਇਆ ਗਿਆ ਹੈ । ਜਿਸ ਵਿੱਚ ਮੁੱਖ ਮਹਿਮਾਨ ਦੇ ਤੌਰ ਤੇ ਲੇਡੀਜ਼ ਹੈਲਪਿੰਗ ਹੈਂਡਜ਼ ਸੁਸਾਇਟੀ ਖੰਨਾ ਦੇ ਪ੍ਰਧਾਨ ਮੈਡਮ ਪ੍ਰੀਤੀ ਗੁਪਤਾ, ਮੈਡਮ ਸ਼ਮਾ ਅਲੱਗ, ਮੈਡਮ ਕੀਰਤੀ ਗੁਪਤਾ ਜੀ ਪਹੁੰਚੇ। ਇਸ ਸਮੇਂ ਤੇ ਵਿਸ਼ੇਸ਼ ਮਹਿਮਾਨ ਐੱਮ.ਸੀ ਸ੍ਰੀ ਗੁਰਮੀਤ ਨਾਗਪਾਲ ਜੀ ਹਾਜ਼ਰ ਸਨ । ਵਿਭਾਗ ਅਤੇ ਜ਼ਿਲ੍ਹਾ ਸਿੱਖਿਆ ਅਫਸਰ ਸ. ਬਲਬੀਰ ਸਿੰਘ ਜੀ ਦੀਆਂ ਹਦਾਇਤਾ ਅਤੇ ਬੀ.ਪੀ.ਈਓ ਸ. ਮੇਲਾ ਸਿੰਘ ਜੀ ਦੀ ਅਗਵਾਈ ਹੇਠ ਅੱਜ ਸਕੂਲ ਵਿੱਚ ਦਿਵਿਆਂਗ ਬੱਚਿਆਂ ਦੇ ਬਲਾਕ ਪੱਧਰ ਦੇ ਮੁਕਾਬਲੇ ਕਰਾਏ ਗਏ । ਇਨ੍ਹਾਂ ਵਿੱਚ ਬੱਚਿਆਂ ਨੇ ਡਾਂਸ,ਗੀਤ,ਭੰਗੜਾ ਕਵਿਤਾ,ਗਿੱਧਾ ਆਦਿ ਮੁਕਾਬਲਿਆਂ ਵਿੱਚ ਹਿੱਸਾ ਲਿਆ । ਅਧਿਆਪਕਾਂ ਦੁਆਰਾ ਬਹੁਤ ਹੀ ਮਿਹਨਤ ਨਾਲ ਬੱਚਿਆਂ ਨੂੰ ਇਨ੍ਹਾਂ ਮੁਕਾਬਲਿਆਂ ਲਈ ਤਿਆਰ ਕੀਤਾ ਗਿਆ, ਬੱਚਿਆਂ ਨੇ ਆਪਣੀ ਮਿਹਨਤ ਅਤੇ ਪ੍ਰਤਿਭਾ ਨਾਲ ਆਏ ਹੋਏ ਮਹਿਮਾਨਾਂ ਦਾ ਮਨ ਮੋਹ ਲਿਆ । ਲੇਡੀਜ਼ ਹੈਲਪਿੰਗ ਹੈਂਡਜ਼ ਸੁਸਾਇਟੀ ਖੰਨਾ ਦੇ ਮੈਂਬਰਾਂ ਵੱਲੋਂ ਸਾਰੇ ਬੱਚਿਆਂ ਨੂੰ ਨਕਦ ਇਨਾਮ ਦੇ ਕੇ ਸਨਮਾਨਿਤ ਕੀਤਾ । ਇਸ ਸਮੇਂ ਤੇ ਕਲੱਬ ਦੇ ਪ੍ਰਧਾਨ ਮੈਡਮ ਪ੍ਰੀਤੀ ਗੁਪਤਾ ਜੀ ਨੇ ਬੋਲਦਿਆਂ ਕਿਹਾ ਕਿ ਇਹ ਦਿਵਸ ਅਸੀਂ ਦਿਵਿਆਂਗ ਵਿਅਕਤੀਆਂ ਪ੍ਰਤੀ ਸਮਾਜ ਦੀ ਸੋਚ ਬਦਲਣ, ਉਨ੍ਹਾਂ ਦੇ ਅਧਿਕਾਰਾਂ ਪ੍ਰਤੀ ਚੇਤਨਤਾ ਪੈਦਾ ਕਰਨ ਤੇ ਉਨ੍ਹਾਂ ਨੂੰ ਸਮਾਨ ਮੌਕੇ ਪ੍ਰਦਾਨ ਕਰਨ ਲਈ ਮਨਾਉਂਦੇ ਹਾਂ। ਅਧਿਆਪਕਾਂ ਵੱਲੋਂ ਤਿਆਰ ਕੀਤੇ ਗਏ ਇਸ ਪ੍ਰੋਗਰਾਮ ਲਈ ਬੱਚਿਆਂ ਦੀ ਪੇਸ਼ਕਾਰੀ ਲਈ ਉਨ੍ਹਾਂ ਨੇ ਬਹੁਤ ਸ਼ਲਾਘਾ ਕੀਤੀ । ਇਸ ਮੌਕੇ ਤੇ ਬੋਲਦਿਆਂ ਐਮ.ਸੀ ਸ੍ਰੀ ਨਾਗਪਾਲ ਜੀ ਨੇ ਬੱਚਿਆਂ ਨੂੰ ਬਹੁਤ ਮਿਹਨਤ ਨਾਲ ਤਿਆਰ ਕਰਨ ਵਾਲੇ ਅਧਿਆਪਕਾਂ ਨੂੰ ਵਧਾਈ ਦਿੰਦੇ ਕਿਹਾ ਕਿ ਯੂਐਨਓ ਦੇ 2030 ਕੇ ਟੀਚਿਆਂ ਅਨੁਸਾਰ ਸਾਡੀ ਸਾਰਿਆਂ ਦੀ ਜ਼ਿੰਮੇਵਾਰੀ ਹੈ ਕਿ ਸੰਸਾਰ ਦਾ ਕੋਈ ਵੀ ਵਿਅਕਤੀ ਕਿਸੇ ਦੁੱਖ ਦਰਦ, ਭੇਦ ਭਾਵ, ਬਰਾਬਰਤਾ ਦੇ ਅਧਿਕਾਰ ਤੋਂ ਬਿਨਾਂ ਪਿੱਛੇ ਨਾ ਰਹਿ ਜਾਵੇ । ਸਾਨੂੰ ਸਾਰਿਆਂ ਨੂੰ ਦਿਵਿਆਂਗ ਵਿਅਕਤੀਆਂ ਨੂੰ ਸਮਾਜਿਕ, ਆਰਥਿਕ ਅਤੇ ਸਾਮਾਨ ਭਾਗੇਦਾਰੀ ਦੇ ਬਰਾਬਰਤਾ ਦੇ ਮੌਕੇ ਦੇਣੇ ਚਾਹੀਦੇ ਹਨ ਤਾਂ ਹੀ ਸਾਡਾ ਸਮਾਜ ਤਰੱਕੀ ਕਰੇਗੀ । ਸਕੂਲ ਮੁਖੀ ਸਤਵੀਰ ਸਿੰਘ ਰੌਣੀ ਨੇ ਆਏ ਹੋਏ ਮਹਿਮਾਨਾਂ ਦਾ, ਬੱਚਿਆਂ ਤੇ ਉਹਨਾਂ ਦੇ ਅਧਿਆਪਕਾਂ ਅਤੇ ਵਿਸ਼ੇਸ਼ ਤੌਰ ਤੇ ਲੇਡੀਜ਼ ਹੈਲਪਿੰਗ ਹੈੱਡਜ਼ ਕਲੱਬ ਮੈਂਬਰਾਂ ਦਾ ਸਕੂਲ ਦੇ ਇਹਨਾਂ ਬੱਚਿਆਂ ਦੀ ਮਦਦ ਕਰਨ ਧੰਨਵਾਦ ਕੀਤਾ । ਜੇਤੂ ਬੱਚਿਆਂ ਤੇ ਉਨ੍ਹਾਂ ਦੇ ਮਿਹਨਤੀ ਅਧਿਆਪਕਾਂ ਨੂੰ ਮਹਿਮਾਨਾਂ ਵੱਲੋਂ ਸਨਮਾਨਿਤ ਕੀਤਾ ਗਿਆ।ਵੱਲੋਂ ਮਿਹਨਤ ਨਾਲ ਤਿਆਰ ਕਰਕੇ ਬਲਾਕ ਪੱਧਰ ਦੇ ਮੁਕਾਬਲਿਆਂ ਵਿੱਚ ਹਿੱਸਾ ਲੈਣ ਲਈ ਉਨਾਂ ਦਾ ਧੰਨਵਾਦ ਕੀਤਾ। ਰੌਣੀ ਨੇ ਕਿਹਾ ਕਿ ਸਾਨੂੰ ਸਮਾਜ ਤੇ ਹਰ ਵਿਅਕਤੀ ਦੀ ਦਿਵਿਆਂਗ ਪ੍ਰਤੀ ਵਿਰੋਧੀ ਸੋਚ ਬਦਲਣੀ ਪਵੇਗੀ ਉਨ੍ਹਾਂ ਦੀ ਇਸ ਨੂੰ ਸਮਰੱਥ ਤੇ ਕਾਬਲ ਬਣਾਉਣਾ ਪਵੇਗਾ ਤੇ ਉਨ੍ਹਾਂ ਨੂੰ ਹਰ ਖੇਤਰ ਵਿੱਚ ਬਰਾਬਰਤਾਦੇ ਮੌਕੇ ਦੇਣੇ ਪੈਣਗੇ। ਇਸ ਸਮੇਂ ਤੇ ਸ.ਮੰਨਾ ਸਿੰਘ, ਨਵਦੀਪ ਸਿੰਘ,ਮੈਡਮ ਮੋਨਿਕਾ ਸ਼ਰਮਾ, ਸਿਮਰਨਜੀਤ ਕੌਰ, ਮੈਡਮ ਪ੍ਰੋਮਿਲਾ,ਮੈਡਮ ਮੀਨੂੰ,ਕਿਰਨਜੀਤ ਕੌਰ,ਅਮਨਦੀਪ ਕੌਰ,ਨੀਲੂ ਮਦਾਨ,ਮੋਨਾ ਸ਼ਰਮਾ, ਬਲਬੀਰ ਕੌਰ, ਮਨੂੰ ਸ਼ਰਮਾ, ਕੁਲਵੀਰ ਕੌਰ,ਨੀਲਮ ਸਪਨਾ, ਬਲਾਕ ਦੇ ਸਮੂਹ ਆਈਈਆਰਟੀ ਸੁਖਜੀਤ ਸਿੰਘ, ਕਰਮਜੀਤ ਸਿੰਘ, ਅੰਜਨਾ ਰਾਣੀ ,ਗੁਰਵਿੰਦਰ ਸਿੰਘ, ਮਨਿੰਦਰ ਜੋਸ਼ੀ,ਮਨਪ੍ਰੀਤ ਕੌਰ, ਅਮਨਦੀਪ ਕੌਰ,ਰਸ਼ਪਾਲ ਕੌਰ ਚਰਨਜੀਤ ਕੌਰ ਹਾਜ਼ਰ ਸਨ।
ਫੋਟੋ : ਦਿਵਿਆਂਗ ਬੱਚਿਆਂ ਨੂੰ ਸਨਮਾਨਿਤ ਕਰਦੇ ਲੇਡੀਜ਼ ਹੈਲਪਿੰਗ ਹੈਡਜ਼ ਕਲੱਬ ਦੇ ਮੈਂਬਰ, ਐਮ. ਸੀ. ਨਾਗਪਾਲ, ਸਕੂਲ ਮੁੱਖੀ ਰੌਣੀ ਤੇ ਸਮੂਹ ਅਧਿਆਪਕ 1