Friday, September 2, 2016

'ਯੇ ਤੋ ਟੂ ਮੱਚ ਹੋ ਗਿਆ'

ਆਪਣੀ ਪਹਿਲੀ ਫ਼ਿਲਮ 'ਕਮਾਂਡੋ' ਵਿਚ ਪੇਂਡੂ ਮੁਟਿਆਰ ਦੀ ਭੂਮਿਕਾ ਨਿਭਾਉਣ ਵਾਲੀ ਪੂਜਾ ਚੋਪੜਾ ਨੇ ਹੁਣ ਆਪਣੀ ਦੂਜੀ ਫ਼ਿਲਮ 'ਯੇ ਤੋ ਟੂ ਮੱਚ ਹੋ ਗਿਆ' ਵਿਚ ਵੀ ਪਿੰਡ ਦੀ ਕੁੜੀ ਦੀ ਭੂਮਿਕਾ ਨਿਭਾਈ ਹੈ | ਇਥੇ ਉਸ ਦੇ ਕਿਰਦਾਰ ਦਾ ਨਾਂਅ ਮੀਨਾ ਹੈ | ਇਹ ਪੁੱਛਣ 'ਤੇ ਕਿ ਕੀ ਉਹ ਪਿੰਡ ਦੀ ਕੁੜੀ ਦੀ ਭੂਮਿਕਾ ਨਿਭਾਉਣ ਵਿਚ ਹੀ ਵਿਸ਼ਵਾਸ ਰੱਖਦੀ ਹੈ? ਉਹ ਕਹਿੰਦੀ ਹੈ, 'ਨਹੀਂ, ਇਹ ਤਾਂ ਬਸ ਸੰਯੋਗ ਬਣ ਗਿਆ ਹੈ ਕਿ ਮੈਂ ਆਪਣੀ ਦੂਜੀ ਫ਼ਿਲਮ ਵਿਚ ਵੀ ਪਿੰਡ ਦੀ ਕੁੜੀ ਬਣੀ ਹਾਂ | ਮੰਨਿਆ ਕਿ ਅੱਜਕਲ੍ਹ ਦੀਆਂ ਫ਼ਿਲਮਾਂ ਵਿਚ ਚੁੰਮਣ ਦਿ੍ਸ਼ ਆਮ ਗੱਲ ਹੈ ਪਰ ਮੇਰੇ ਸੰਸਕਾਰ ਮੈਨੂੰ ਇਸ ਤਰ੍ਹਾਂ ਦੀਆਂ ਭੂਮਿਕਾਵਾਂ ਕਰਨ ਤੋਂ ਰੋਕਦੇ ਹਨ | ਮੈਂ ਖ਼ੁਦ ਲਈ ਲਕਸ਼ਮਣ ਰੇਖਾ ਖਿੱਚ ਰੱਖੀ ਹੈ | ਇਸ ਵਜ੍ਹਾ ਕਰਕੇ ਕੋਈ ਫ਼ਿਲਮ ਹੱਥੋਂ ਨਿਕਲ ਜਾਂਦੀ ਹੈ ਤੇ ਮੈਂ ਇਸ ਦਾ ਗ਼ਮ ਰੱਤੀ ਭਰ ਵੀ ਨਹੀਂ ਮਨਾਉਂਦੀ | ਹਰ ਨਵੇਂ ਕਲਾਕਾਰ ਲਈ ਉਸ ਦੀ ਦੂਜੀ ਫ਼ਿਲਮ ਬਹੁਤ ਮਹੱਤਵ ਰੱਖਦੀ ਹੈ ਕਿਉਂਕਿ ਉਸ ਦੀ ਦੂਜੀ ਤੇ ਤੀਜੀ ਫ਼ਿਲਮ ਉਸ ਦੇ ਕੈਰੀਅਰ ਦੀ ਦਿਸ਼ਾ ਤੈਅ ਕਰਦੀ ਹੈ | ਆਪਣੀ ਇਸ ਦੂਜੀ ਫ਼ਿਲਮ ਬਾਰੇ ਪੂਜਾ ਕਹਿੰਦੀ ਹੈ, 'ਮੇਰੀ ਪਹਿਲੀ ਫ਼ਿਲਮ 'ਕਮਾਂਡੋ' ਵਿਚ ਮੇਰੇ ਕੰਮ ਨੂੰ ਪਸੰਦ ਕੀਤਾ ਗਿਆ ਸੀ | ਜਦੋਂ ਦੂਜੀ ਫ਼ਿਲਮ ਦੀ ਵਾਰੀ ਆਈ ਤਾਂ ਲੱਗਿਆ ਕਿ ਸੋਚ-ਸਮਝ ਕੇ ਫ਼ਿਲਮ ਸਾਈਨ ਕਰਨੀ ਹੋਵੇਗੀ | ਇਸ ਫ਼ਿਲਮ ਦੇ ਨਿਰਦੇਸ਼ਕ ਅਨਵਰ ਖਾਨ ਕਦੀ ਮਨਮੋਹਨ ਦੇਸਾਈ ਦੇ ਸਹਾਇਕ ਹੋਇਆ ਕਰਦੇ ਸਨ | ਉਨ੍ਹਾਂ ਦੀ ਤਰ੍ਹਾਂ ਇਹ ਵੀ ਮਸਾਲਾ ਫ਼ਿਲਮਾਂ ਬਣਾਉਣ ਵਿਚ ਵਿਸ਼ਵਾਸ ਰੱਖਦੇ ਹਨ | ਇਸ ਫ਼ਿਲਮ ਦੀ ਕਹਾਣੀ ਸੁਣੀ ਤਾਂ ਲੱਗਿਆ ਕਿ ਪੂਰਾ ਪਰਿਵਾਰ ਇਕੱਠੇ ਬੈਠ ਕੇ ਇਸ ਫ਼ਿਲਮ ਦਾ ਮਜ਼ਾ ਲੈ ਸਕਦਾ ਹੈ | ਹੁਣ ਫ਼ਿਲਮ ਦੇਖ ਕੇ ਮੈਂ ਇਹ ਕਹਿ ਸਕਦੀ ਹਾਂ ਕਿ ਇਹ ਫ਼ਿਲਮ ਮੈਨੂੰ ਹੋਰ ਅੱਗੇ ਲੈ ਜਾਵੇਗੀ