ਸਥਾਨਕ ਨੈਸ਼ਨਲ ਹਾਈਵੇ ਸਥਿਤ ਸ਼ਹਿਰ ਦੇ ਮਾਜਰੀ ਇਲਾਕੇ ਸਾਹਮਣੇ ਅੱਗੇ ਜਾ ਰਹੇ ਕਿਸੇ ਵਾਹਨ ਦੇ ਨਾਲ ਟਰਾਲੇ ਦੀ ਹੋਈ ਭਿਆਨਕ ਟੱਕਰ ਦੌਰਾਨ ਟਰਾਲਾ ਡਰਾਈਵਰ ਅਤੇ ਕਲੀਨਰ ਦੀ ਮੌਤ ਹੋ ਗਈ। ਹਾਦਸੇ ਬਾਅਦ ਮੌਕੇ ਤੇ ਇਕੱਠੇ ਹੋਏ ਰਾਹਗੀਰਾਂ ਨੇ ਭਿਆਨਕ ਹਾਦਸੇ ਕਾਰਨ ਟਰਾਲੇ ਦੇ ਕੈਬਿਨ 'ਚ ਫਸੇ ਡਰਾਈਵਰ ਅਤੇ ਕਲੀਨਰ ਨੂੰ ਕੈਬਿਨ ਤੋੜ ਕੇ ਬਾਹਰ ਕੱਢਿਆ ਗਿਆ। ਹਾਦਸੇ ਦੇ ਬਾਅਦ ਮੌਕੇ ਤੇ ਪਹੁੰਚੇ ਪੁਲਿਸ ਮੁਲਾਜ਼ਮਾਂ ਨੇ ਸਥਿਤੀ ਦਾ ਜਾਇਜ਼ਾ ਲੈਣ ਉਪਰੰਤ ਲਾਸ਼ਾਂ ਨੂੰ ਕਬਜ਼ੇ 'ਚ ਲੈ ਕੇ ਪੋਸਟਮਾਰਟਮ ਲਈ ਸਥਾਨਕ ਸਿਵਲ ਹਸਪਤਾਲ 'ਚ ਪਹੁੰਚਾਇਆ ਅਤੇ ਜਾਂਚ ਸ਼ੁਰੂ ਕੀਤੀ।