Friday, September 2, 2016

ਸ਼ੋ੍ਰਮਣੀ ਢਾਡੀ ਗਿਆਨੀ ਜਸਵੰਤ ਸਿੰਘ ਤਾਨ ਦਾ ਅੰਤਿਮ ਸਸਕਾਰ

ਫ਼ਤਹਿਗੜ੍ਹ ਸਾਹਿਬ/ਬਸੀ ਪਠਾਣਾ, 2 ਸਤੰਬਰ- ਸ਼ੋ੍ਰਮਣੀ ਢਾਡੀ ਗਿਆਨੀ ਜਸਵੰਤ ਸਿੰਘ ਤਾਨ ਦਾ ਅੱਜ ਸਿਵਲ ਹਸਪਤਾਲ ਫ਼ਤਹਿਗੜ੍ਹ ਸਾਹਿਬ ਨੇੜੇ ਸ਼ਮਸ਼ਾਨਘਾਟ ਵਿਖੇ ਵੱਡੀ ਗਿਣਤੀ 'ਚ ਸ਼ਖ਼ਸੀਅਤਾਂ ਵੱਲੋਂ ਸੇਜਲ ਅੱਖਾਂ ਨਾਲ ਅੰਤਿਮ ਸਸਕਾਰ ਕੀਤਾ ਗਿਆ | ਭਾਸ਼ਾ ਵਿਭਾਗ ਪੰਜਾਬ ਵੱਲੋਂ ਸ਼ੋ੍ਰਮਣੀ ਢਾਡੀ ਦਾ ਿਖ਼ਤਾਬ ਪ੍ਰਾਪਤ ਗਿਆਨੀ ਤਾਨ ਕਾਫ਼ੀ ਅਰਸਾ ਬਿਮਾਰ ਰਹਿਣ ਮਗਰੋਂ ਕਲ ਅਕਾਲ ਚਲਾਣਾ ਕਰ ਗਏ ਸਨ | ਉਸ ਦੇ ਅੰਤਿਮ ਸਸਕਾਰ ਮੌਕੇ ਕੋਈ ਪ੍ਰਸ਼ਾਸਕੀ ਜਾਂ ਹੋਰ ਉੱਘਾ ਆਗੂ ਨਹੀਂ ਪੁੱਜਿਆ ਜਦੋਂਕਿ ਉਹ ਰਾਜਸੀ ਹਲਕਿਆਂ 'ਚ ਵੀ ਪੰਥ ਰਤਨ ਜਥੇਦਾਰ ਗੁਰਚਰਨ ਸਿੰਘ ਟੌਹੜਾ ਦੇ ਨਿਕਟਵਰਤੀਆਂ 'ਚੋਂ ਗਿਣੇ ਜਾਂਦੇ ਸਨ ਪ੍ਰੰਤੂ ਉਹਨਾਂ ਦੇ ਪੁਰਾਣੇ ਸਾਥੀ ਸ਼ਹੀਦ ਬਾਬਾ ਸੰਗਤ ਸਿੰਘ ਖ਼ਾਲਸਾ ਦਲ ਬੰਗਾ ਤੋਂ ਤਿ੍ਲੋਚਨ ਸਿੰਘ ਰੁੜਕਾ ਖ਼ੁਰਦ, ਮਹਿੰਦਰ ਸਿੰਘ ਮਾਹਲ, ਨਛੱਤਰ ਸਿੰਘ, ਮੋਹਨ ਸਿੰਘ ਗੋਰਾਇਆ, ਸਵਰਨ ਸਿੰਘ ਮੁਸਤਫ਼ਾਬਾਦ, ਭਗਤ ਸਿੰਘ ਪੰਜਕੋਹਾ, ਪੁੱਤਰ ਜਸਪਾਲ ਸਿੰਘ ਤਾਨ ਪ੍ਰਧਾਨ, ਮੈਨੇਜਰ ਗੁਰਮੀਤ ਸਿੰਘ, ਮੈਨੇਜਰ ਜੋਤੀ ਸਰੂਪ ਸਾਹਿਬ ਬਲਵਿੰਦਰ ਸਿੰਘ, ਨੱਥਾ ਸਿੰਘ ਐਡੀਸ਼ਨਲ ਮੈਨੇਜਰ, ਰਾਗੀ ਸਮਨਦੀਪ ਸਿੰਘ ਤਾਨ, ਸ਼ੋ੍ਰਮਣੀ ਕਮੇਟੀ ਮੈਂਬਰ ਕਰਨੈਲ ਸਿੰਘ ਪੰਜੋਲੀ, ਰਣਧੀਰ ਸਿੰਘ ਚੀਮਾ, ਡਾ.ਨਸੀਬ ਸਿੰਘ, ਬੀਬੀ ਸੁਰਿੰਦਰ ਕੌਰ, ਹਰਵੇਲ ਸਿੰਘ ਮਾਧੋਪੁਰ, ਜਥੇ.ਸਵਰਨ ਸਿੰਘ ਚਨਾਰਥਲ, ਕ੍ਰਿਪਾਲ ਸਿੰਘ ਖੇੜੀ ਬੀਰ ਸਿੰਘ, ਹਰਦਿਆਲ ਸਿੰਘ, ਨੰਬਰਦਾਰ ਸੁਰਿੰਦਰ ਕੌਰ, ਨੰਬਰਦਾਰ ਗੁਰਮੁਖ ਸਿੰਘ, ਪਰਵਿੰਦਰ ਸਿੰਘ ਤੂਰ, ਜੀ.ਪੀ.ਸਿੰਘ, ਜ.ਗੁਰਦਰਸ਼ਨ ਸਿੰਘ ਸ਼ਿਵਦਾਸਪੁਰ, ਅਕਾਲੀ ਆਗੂ ਅਮਰਿੰਦਰ ਸਿੰਘ ਲਿਬੜਾ, ਰਾਜਿੰਦਰ ਸਿੰਘ ਤੇ ਗਿ.ਗੁਰਬਖ਼ਸ਼ ਸਿੰਘ ਮੰਡੀ ਗੋਬਿੰਦਗੜ੍ਹ, ਸ਼ੇਰ ਸਿੰਘ ਸਾਬਕਾ ਨਗਰ ਕੌਾਸਲ ਪ੍ਰਧਾਨ, ਐਡਵੋਕੇਟ ਧਰਮਿੰਦਰ ਸਿੰਘ ਲਾਂਬਾ, ਜਗਦੀਪ ਸਿੰਘ ਚੀਮਾ, ਅਵਤਾਰ ਸਿੰਘ ਰਿਆ ਮੈਂਬਰ ਸ਼ੋ੍ਰਮਣੀ ਕਮੇਟੀ ਸਮੇਤ ਵੱਡੀ ਗਿਣਤੀ 'ਚ ਪ੍ਰਸੰਸਕਾਂ ਤੇ ਸਾਥੀਆਂ ਨੇ ਉਨ੍ਹਾਂ ਨੂੰ ਅੰਤਿਮ ਵਿਦਾਈ ਦਿੱਤੀ | ਇਸ ਮੌਕੇ ਹੋਰਨਾਂ ਤੋਂ ਇਲਾਵਾ ਸਵਰਗੀ ਤਾਨ ਦੇ ਪੁੱਤਰ ਰਣਧੀਰ ਸਿੰਘ ਤਾਨ, ਮਨਜੀਤ ਸਿੰਘ ਤਾਨ, ਅਮਰਜੀਤ ਸਿੰਘ ਤਾਨ, ਪੋਤਰੇ ਸਮਨਦੀਪ ਸਿੰਘ ਤਾਨ, ਨਵਦੀਪ ਸਿੰਘ ਤਾਨ, ਇੰਦਰਜੀਤ ਸਿੰਘ ਤਾਨ, ਮਨਿੰਦਰ ਸਿੰਘ ਤਾਨ, ਸੰਦੀਪ ਸਿੰਘ ਤਾਨ ਆਦਿ ਮੌਜੂਦ ਸਨ |