Monday, November 7, 2016

ਖੰਨਾ ਹਲਕੇ ਦੇ ਵਿਧਾਇਕ ਗੁਰਕੀਤਰ ਸਿੰਘ ਕੋਟਲੀ ਵੱਲੋਂ ਨਿਯੁੱਕਤੀ ਪੱਤਰ ਸੋਂਪੇ ਗਏ

ਖੰਨਾ ਹਲਕੇ ਦੇ ਵਿਧਾਇਕ ਗੁਰਕੀਤਰ ਸਿੰਘ ਕੋਟਲੀ ਵੱਲੋਂ ਪੰਜਾਬ ਯੂਥ ਕਾਂਗਰਸ ਹਲਕਾ ਖੰਨਾ ਦੇ ਪ੍ਰਧਾਨ ਸਤਨਾਮ ਸਿੰਘ ਸੋਨੀ ਰੋਹਣੋਂ ਦੀ ਸਹਿਮਤੀ ਨਾਲ ਜਸਪ੍ਰੀਤ ਸਿੰਘ ਜੱਸੀ ਅਤੇ ਬੰਤ ਸਿੰਘ ਨੂੰ ਯੂਥ ਕਾਂਗਰਸ ਦੇ ਸਕੱਤਰ ਨਿਯੁੱਕਤ ਕਰਦਿਆਂ ਉਨ੍ਹਾਂ ਨੂੰ ਨਿਯੁੱਕਤੀ ਪੱਤਰ ਸੋਂਪੇ ਗਏ। ਇਸ ਮੋਕੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਵਿਧਾਇਕ ਕੋਟਲੀ ਨੇ ਕਿਹਾ ਕਿ ਨੋਜਵਾਨ ਕਿਸੇ ਵੀ ਪਾਰਟੀ ਦੀ ਰੀੜ੍ਹ ਦੀ ਹੱਡੀ ਹੁੰਦੇ ਹਨ। ਇਸੇ ਕਰਕੇ ਕਾਂਗਰਸ ਪਾਰਟੀ ਵੱਲੋਂ ਨੋਜਵਾਨਾਂ ਨੂੰ ਪਾਰਟੀ ਅੰਦਰ ਜਿੰਮੇਵਾਰੀਆਂ ਸੋਂਪੀਆਂ ਜਾ ਰਹੀਆਂ ਹਨ। ਵਿਧਾਇਕ ਕੋਟਲੀ ਨੇ ਕਿਹਾ ਕਿ ਰਾਹੁਲ ਗਾਂਧੀ ਦੀ ਸੋਚ ਮੁਤਾਬਕ ਨੋਜਵਾਨਾਂ ਨੂੰ ਦੇਸ਼ ਦੀ ਅਗਵਾਈ ਲਈ ਅੱਗੇ ਆਉਂਣ ਦੀ ਲੋੜ ਹੈ ਤਾਂ ਜੋ ਉੱਚੇ ਮਿਆਰ ਵਾਲੀ ਰਾਜਨੀਤੀ ਤਹਿਤ ਦੇਸ਼ ਤਰੱਕੀਆਂ ਦੀਆਂ ਲੀਹਾਂ ਤੇ ਅੱਗੇ ਵੱਧ ਸਕੇ। ਇਸ ਮੋਕੇ ਬੋਲਦਿਆਂ ਯੂਥ ਪ੍ਰਧਾਨ ਸਤਨਾਮ ਸਿੰਘ ਸੋਨੀ ਰੋਹਣੋਂ ਨੇ ਕਿਹਾ ਕਿ ਯੂਥ ਅੰਦਰ ਨਵੀਂਆਂ ਨਿਯੁੱਕਤੀਆਂ ਕੀਤੇ ਜਾਣ ਦਾ ਮਕਸਦ ਕਾਂਗਰਸ ਪਾਰਟੀ ਨੂੰ ਮਜ਼ਬੂਤ ਕਰਨਾ ਹੈ ਤਾਂ ਜੋ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠ ਮਿਸ਼ਨ 2017 ਫਤਿਹ ਕੀਤਾ ਜਾ ਸਕੇ। ਇਸ ਮੋਕੇ ਬਲਾਕ ਕਾਂਗਰਸ ਦਿਹਾਤੀ ਖੰਨਾ ਦੇ
ਪ੍ਰਧਾਨ ਗੁਰਦੀਪ ਸਿੰਘ ਰਸੂਲੜਾ, ਐਡਵੋਕੇਟ ਜਗਜੀਤ ਸਿੰਘ ਔਜਲਾ, ਬਲਾਕ ਸੰਮਤੀ ਮੈਂਬਰ ਹਰਜਿੰਦਰ ਸਿੰਘ ਇਕੋਲਾਹਾ, ਹਰਿੰਦਰ ਸਿੰਘ ਕਨੇਚ, ਜਸਵੀਰ ਸਿੰਘ ਭੋਲਾ, ਭਾਨ ਸਿੰਘ ਤੁਰਮਰੀ, ਸਤਵੀਰ ਸਿੰਘ ਗਿੱਲ, ਰਾਜੇਸ਼ ਕੁਮਾਰ, ਦੀਪਕ ਕੁਮਾਰ, ਸਰਜੀਤ ਸਿੰਘ, ਲਖਵਿੰਦਰ ਸਿੰਘ ਲਾਡੀ, ਕੁਲਵਿੰਦਰ ਸਿੰਘ, ਕੇਸਰ ਸਿੰਘ, ਜਗਵਿੰਦਰ ਸਿੰਘ, ਦਲਜੀਤ ਸਿੰਘ, ਚਰਨ ਸਿੰਘ ਇਕੋਲਾਹਾ, ਕੁਲਦੀਪ ਸਿੰਘ ਇਕੋਲਾਹਾ, ਸਖਵਿੰਦਰ ਸਿੰਘ ਕੋੜੀ, ਦਵਿੰਦਰ ਸਿੰਘ ਕੋੜੀ, ਭਗਵਾਨ ਸਿੰਘ ਰੋਹਣੋਂ, ਸੰਤੋਖ ਦੂਲੋ, ਦਰਸ਼ਨ ਸਿੰਘ, ਮਹਿੰਦਰ ਸਿੰਘ, ਹਰਜੀਤ ਸਿੰਘ ਨਸਰਾਲੀ ਤੇ ਜਰਨੈਲ ਸਿੰਘ ਟੌਂਸਾ ਵੀ ਮੋਜੂਦ ਸਨ।