Friday, November 4, 2016

ਲਲਹੇੜੀ ਚੌਂਕ ਖੰਨਾ ਵਿਖੇ ਧਰਨਾ ਮਾਰ ਕਿ ਪੁਤਲਾ ਫੂਕਿਆ

ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਸੱਦੇ ਉੱਤੇ ਜਿਲ੍ਹਾ ਕਾਂਗਰਸ ਕਮੇਟੀ ਖੰਨਾ ਦੇ ਪ੍ਰਧਨ
ਲਖਵੀਰ ਸਿੰਘ ਲੱਖਾ ਪਾਇਲ ਦੀ ਅਗਵਾਈ ਹੇਠ ਅੱਜ ਲਲਹੇੜੀ ਚੌਂਕ ਖੰਨਾ ਵਿਖੇ ਧਰਨਾ ਮਾਰ
ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਪੁਤਲਾ ਫੂਕਿਆ ਗਿਆ। ਇਹ ਪੁਤਲਾ ਆਲ ਇੰਡੀਆ
ਕਾਂਗਰਸ ਕਮੇਟੀ ਦੇ ਉਪ ਪ੍ਰਧਾਨ ਰਾਹੁਲ ਗਾਂਧੀ ਨੂੰ ਗ੍ਰਿਫਤਾਰ ਕਰਨ ਦੇ ਰੋਸ ਵੱਜੋਂ ਕੀਤਾ
ਗਿਆ।

                      ਪੁਤਲਾ ਫੂਕੇ ਜਾਣ ਤੋਂ ਪਹਿਲਾਂ ਧਰਨੇ ਨੂੰ ਸੰਬੋਧਨ ਕਰਦਿਆਂ
ਖੰਨਾ ਹਲਕੇ ਦੇ ਵਿਧਾਇਕ ਗੁਰਕੀਤਰ ਸਿੰਘ ਕੋਟਲੀ ਨੇ ਕਿਹਾ ਕਿ ਕੇਂਦਰ ਦੀ ਮੋਦੀ ਸਰਕਾਰ
ਅਤੇ ਉਸ ਦੀਆਂ ਭਾਈਵਾਲ ਪਾਰਟੀਆਂ ਦੇਸ਼ ਦੇ ਸੈਨਿਕਾਂ ਦਾ ਅਪਮਾਨ ਕਰਨ ਦੇ ਰਾਹ ਤੁਰ
ਪਈਆਂ ਹਨ। ਜਿਸ ਨੂੰ ਲੈ ਕਿ ਪੰਜਾਬ ਸਮੇਤ ਦੇਸ਼ ਦੇ ਸਾਰੇ ਰਾਜਾਂ ਵਿਚ ਐਨ.ਡੀ.ਏ ਸਰਕਾਰ
ਖਿਲਾਫ ਗੁੱਸੇ ਦਾ ਲਾਵਾ ਫੁੱਟਣ ਲੱਗਾ ਹੈ। ਵਿਧਾਇਕ ਕੋਟਲੀ ਨੇ ਦੋਸ਼ ਲਾਇਆ ਕਿ ਆਲ
ਇੰਡੀਆ ਕਾਂਗਰਸ ਦੇ ਉਪ ਪ੍ਰਧਾਨ ਰਾਹੁਲ ਗਾਂਧੀ ਜਦੋਂ ਖੁਦਕਸ਼ੀ ਕਰਨ ਵਾਲੇ ਸਾਬਕਾ ਸੈਨਿਕ
ਦੇ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਗਏ ਤਾਂ ਦਿੱਲੀ ਪੁਲਿਸ ਵੱਲੋਂ ਕੇਂਦਰ ਦੀ ਮੋਦੀ
ਸਰਕਾਰ ਦੇ ਇਸ਼ਾਰੇ ਤੇ ਨਾਂ ਕੇਵਲ ਕਾਂਗਰਸ ਉਪ ਪ੍ਰਧਾਨ ਨੂੰ ਗਿਰਫਤਾਰ ਹੀ ਕੀਤਾ ਗਿਆ।
ਬਲਕਿ ਮ੍ਰਿਤਕ ਸੈਨਿਕ ਦੇ ਪਰਿਵਾਰ ਨੂੰ ਵੀ ਬੰਦੀ ਬਣਾ ਲਿਆ ਗਿਆ। ਜਿਸ ਤੋਂ ਸਾਫ ਜ਼ਾਹਿਰ
ਹੁੰਦਾ ਹੈ ਕਿ ਕੇਂਦਰ ਦੀ ਭਾਜਪਾ ਸਰਕਾਰ ਆਪਣੇ ਸਿਆਸੀ ਹਿੱਤਾਂ ਲਈ ਦੇਸ਼ ਖਾਤਰ ਸਰਹੱਦਾਂ
ਤੇ ਰਾਖੀ ਕਰਨ ਵਾਲੇ ਸੈਨਿਕਾਂ ਦਾ ਅਪਮਾਨ ਕਰਨ ਤੋਂ ਵੀ ਗੁਰੇਜ਼ ਨਹੀਂ ਕਰ ਰਹੀ। ਧਰਨੇ ਨੂੰ
ਸੰਬੋਧਨ ਕਰਦੇ ਹੋਏ ਵਿਧਾਇਕ ਅਮਰੀਕ ਸਿੰਘ ਢਿੱਲੋਂ ਨੇ ਕਿਹਾ ਕਿ ਕਾਂਗਰਸ ਸੈਨਿਕਾਂ ਦੀ
ਪਿੱਠ ਤੇ ਖੜੀ ਹੈ। ਜਦ ਕਿ ਪੰਜਾਬ ਕਾਂਗਰਸ ਟ੍ਰੇਡ ਸੈਲੱ ਦੇ ਚੇਅਰਮੈਨ ਹਰਦੇਵ ਸਿੰਘ ਰੋਸ਼ਾ
ਨੇ ਸੂਬੇ ਦੀ ਬਾਦਲ ਸਰਕਾਰ ਨੂੰ ਵੀ ਮੋਦੀ ਦੇ ਬਰਾਬਰ ਦੋਸ਼ੀ ਕਰਾਰ ਦਿੰਦਿਆਂ ਆਖਿਆ ਕਿ
ਅਕਾਲੀ ਦਲ ਅਤੇ ਭਾਜਪਾ ਦਾ ਪਾਂਪਾਂ ਤੇ ਅਪਮਾਨਾ ਦਾ ਘੜਾ ਭਰ ਚੁੱਕਾ ਹੈ। ਜਿਸ ਨੂੰ ਆਉਂਣ
ਵਾਲੀਆਂ ਚੋਣਾਂ ਦੋਰਾਨ ਲੋਕ ਭੰਨ ਸੁੱਟਣਗੇ। ਮਹਿਲਾ ਧਰਨਾਕਾਰੀਆਂ ਵੱਲੋਂ ਅਕਾਲੀ ਭਾਜਪਾ
ਸਰਕਾਰ ਦਾ ਦੱਬ ਕਿ ਪਿੱਟ ਸਿਆਪਾ ਵੀ ਕੀਤਾ ਗਿਆ। ਇਸ ਮੋਕੇ ਬਲਾਕ ਕਾਂਗਰਸ ਪ੍ਰਧਾਨ
ਜਤਿੰਦਰ ਪਾਠਕ, ਪੰਜਾਬ ਯੂਥ ਕਾਂਗਰਸ ਦੇ ਜਨਰਲ ਸਕੱਤਰ ਡਾ.ਗੁਰਮਖ ਸਿੰਘ ਚਾਹਲ, ਯੂਥ
ਪ੍ਰਧਾਨ ਸਤਨਾਮ ਸਿੰਘ ਸੋਨੀ ਹੋਰਣੋਂ, ਬਲਾਕ ਪ੍ਰਧਾਨ ਸਮਰਾਲਾ ਅਜਮੇਰ ਸਿੰਘ ਪੂਰਬਾ, ਬਲਾਕ
ਸੰਮਤੀ ਮੈਂਬਰ ਹਰਜਿੰਦਰ ਸਿੰਘ ਇਕੋਲਾਹਾ, ਸੀਨੀਅਰ ਕਾਂਗਰਸੀ ਆਗੂ ਸ਼ਿਵ ਨਾਥ ਕਾਲਾ,
ਸੁਰਿੰਦਰ ਕੁੰਦਰਾ, ਜਸਵੀਰ ਸਿੰਘ ਦਾਓਮਾਜਰਾ ਬਲਾਕ ਪ੍ਰਧਾਨ ਦੋਰਾਹਾ, ਜਗਤਾਰ ਸਿੰਘ ਉਚੀ
ਦਉਦ, ਐਡਵੋਕੇਟ ਜਸਪ੍ਰੀਤ ਸਿੰਘ ਕਲਾਲਮਾਜ਼ਰਾ, ਕਿਸਾਨ ਵਿੰਗ ਦੇ ਚੇਅਰਮੈਨ ਗੁਰਮੇਲ
ਸਿੰਘ ਗਿੱਲ ਬੇਰਕਲਾਂ, ਬਲਜਿੰਦਰ ਸਿੰਘ ਗਿਦੱੜੀ, ਤਰਨਜੀਤ ਝੰਮਟ, ਰਣਜੀਤ ਸਿੰਘ ਸਾਬਕਾ
ਕੌਂਸਲਰ ਪਾਇਲ, ਸਾਬਕਾ ਕੌਂਸਲਰ ਬੰਸੀ ਲਾਲ ਟੰਡਨ, ਜਿਲ੍ਹਾ ਕਾਂਗਰਸ ਕੇਮਟੀ ਦੀ ਮੀਤ
ਪ੍ਰਧਾਨ ਪ੍ਰਿਆ ਧੀਮਾਨ, ਰਮੇਸ਼ ਮੇਸ਼ੀ, ਗੀਤਾ ਵਸ਼ੀਸ਼ਟ, ਕਮਲਪ੍ਰੀਤ ਕੌਰ, ਰਜਿੰਦਰ ਕੌਰ,
ਗਗਨਦੀਪ ਕੌਰ, ਅਜੀਤ ਪਾਲ ਸਿੰਘ ਸਮੇਤ ਵੱਡੀ ਗਿਣਤੀ ਵਿਚ ਪਾਰਟੀ ਵਰਕਰ ਧਰਨੇ ਵਿਚ
ਮੋਜੂਦ ਸਨ।