Tuesday, November 8, 2016

ਟਰੈਕਟਰ ਅਤੇ ਮੋਟਰਸਾਈਕਲ ਦੀ ਟੱਕਰ ਵਿੱਚ 3 ਗੰਭੀਰ ਜ਼ਖਮੀ


ਖੰਨਾ, 8 ਨਵੰਬਰ -ਨੇੜਲੇ ਪਿੰਡ ਲਲਹੇੜੀ ਵਿਖੇ ਵਾਪਰੇ ਇੱਕ ਸੜਕ ਹਾਦਸੇ ਵਿੱਚ  ਇੱਕ ਬੱਚੀ ਸਮੇਤ ਤਿੰਨ ਵਿਅਕਤੀਆਂ ਦ ਗੰਭੀਰ ਜ਼ਖਮੀ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਮਿਲੀ ਜਾਣਕਾਰੀ ਦੇ ਅਨੁਸਾਰ ਸੁਰਜੀਤ ਸਿੰਘ ਪੁੱਤਰ ਨਛੱਤਰ ਸਿੰਘ, ਮਨਜੀਤ ਕੌਰ ਪਤਨੀ ਸੁਰਜੀਤ ਸਿੰਘ ਅਤੇ ਢਾਈ ਸਾਲਾ ਬੱਚੀ ਸਰਲੀਨ ਵਾਸੀ ਨ ਵਾਂ ਪਿੰਡ ਜਦੋਂ ਆਪਣੇ ਮੋਟਰਸਾਈਕਲ ਤੇ ਸਵਾਰ ਹੋ ਕੇ ਲੁਧਿਆਣਾ ਨੇੜੇ ਕਿਸੇ ਪਿੰਡ ਤੋਂ ਆਪਣੇ ਰਿਸ਼ਤੇਦਾਰਾਂ ਨੂੰ ਮਿਲਣ ਮਗਰੋਂ ਵਾਪਸ ਆ ਰਹੇ ਸਨ ਤਾਂ ਜਿਵੇਂ ਹੀ ਉਹ ਉਪਰੋਕਤ ਸਥਾਨ ਦੇ ਨੇੜੇ ਪੁੱਜੇ ਤਾਂ ਅਚਾਨਕ ਉਨ੍ਹਾਂ ਦੇ ਅੱਗੇ ਜਾ ਰਹੇ ਇੱਕ ਟਰੈਕਟਰ ਚਾਲਕ ਨੇ ਲਾਪਰਵਾਹੀ ਦੇ ਨਾਲ ਚਲਾਉਂਦੇ ਹੋਏ ਆਪਣਾ ਟਰੈਕਟਰ ਮੋੜ ਦਿੱਤਾ ਜਿਸ ਦੇ ਚੱਲਦੇ ਸੁਰਜੀਤ ਦਾ ਮੋਟਰਸਾਈਕਲ ਉਸ ਦੇ ਨਾਲ ਟਕਰਾ ਗਿਆ ਅਤੇ ਤਿੰਨੋ ਮੋਟਰਸਾਈਕਲ ਸਵਾਰ ਸੜਕ ਤੇ ਡਿਗਦੇ ਹੋਏ ਗੰਭੀਰ ਜ਼ਖਮੀ ਹੋ ਗਏ ਜਿਨ੍ਹਾਂ ਨੂੰ ਰਾਹਗੀਰਾਂ ਦੀ ਮਦਦ ਦੇ ਨਾਲ ਖੰਨਾ ਦੇ ਸਿਵਲ ਹਸਪਤਾਲ ਵਿਖੇ ਭਰਤੀ ਕਰਵਾਇਆ ਗਿਆ ਜਿੱਥੇ ਹਾਲੇ ਵੀ ਉਹ ਜੇਰੇ ਇਲਾਜ ਹਨ