Monday, January 30, 2017

ਬਸਪਾ ਉਮੀਦਵਾਰ ਸ਼ਸ਼ੀ ਵਰਧਨ ਵੱਲੋਂ ਸੂਬਾ ਪੱਧਰੀ ਰੈਲੀ ਵਿਚ ਵੱਡੇ ਜਥੇ ਨਾਲ ਸ਼ਮੂਲੀਅਤ

ਖੰਨਾ 30 ਜਨਵਰੀ - - ਬਹੁਜਨ ਸਮਾਜ ਪਾਰਟੀ ਵੱਲੋਂ ਅੱਜ ਪੰਜਾਬ ਦੇ ਮਹਿਲ ਕਲਾਂ ਅਤੇ ਫਗਵਾੜਾ ਵਿਚ ਸੂਬਾ ਪੱਧਰੀ ਕੀਤੀ ਗਈ ਰੈਲੀ ਵਿਚ ਹਲਕਾ ਖੰਨਾ ਤੋਂ ਪਾਰਟੀ ਉਮੀਦਵਾਰ ਸ਼ਸ਼ੀ ਵਰਧਨ ਵੱਲੋਂ ਇਲਾਕੇ ਦੇ ਹਜਾਰਾਂ ਵਰਕਰਾਂ ਸਮੇਤ ਸ਼ਮੂਲੀਅਤ ਕੀਤੀ ਗਈ। ਅੱਜ ਉਹਨਾ ਆਪਣੇ ਜੀਟੀ ਰੋਡ ਸਥਿਤ ਦਫਤਰ ਤੋਂ ਕਾਰਾਂ ਅਤੇ ਬੱਸਾਂ ਵਿਚ ਭਾਰੀ ਗਿਣਤੀ ਵਿਚ ਲੋਕਾਂ ਦਾ ਜੱਥਾ ਰਵਾਨਾ ਕੀਤਾ। ਇਸ ਮੌਕੇ ਤੇ ਗੱਲਬਾਤ ਕਰਦਿਆਂ ਪੰਡਤ ਸ਼ਸ਼ੀ ਵਰਧਨ ਨੇ ਕਿਹਾ ਅੱਜ ਉਹ ਮਹਿਲ ਕਲਾਂ ਵਿਚ ਪਾਰਟੀ ਉਮੀਦਵਾਰ ਕੁਮਾਰੀ ਮਾਇਆ ਵਤੀ ਵੱਲੋਂ ਕੀਤੀ ਜਾ ਰਹ ਚੋਣ ਰੈਲੀ ਵਿਚ ਸ਼ਮੂਲੀਅਤ ਕਰਨ ਲਈ ਜਾ ਰਹੇ ਹਨ ਅਤੇ  ਵਰਕਰਾਂ ਵਿਚ ਭਾਰੀ ਉਤਸ਼ਾਹ ਦੇਖਣ ਨੂੰ ਮਿਲਿਆ। ਉਹਨਾ ਕਿਹਾ ਕਿ ਇਸ ਵਾਰ ਪੰਜਾਬ ਦੇ ਲੋਕ ਬਦਲਾਅ ਲੈ ਕੇ ਆਉਣਗੇ ਅਤੇ ਪੰਜਾਬ ਵਿਚ ਪਹਿਲੀ ਵਾਰ ਬਹੁਜਨ ਸਮਾਜ ਪਾਰਟੀ ਦੀ ਸਰਕਾਰ ਬਣੇਗੀ। ।ਇਸ ਮੌਕੇ ਤੇ ਹੋਰਨਾ ਤੋਂ ਇਲਾਵਾ ਗੁਰਚਰਨ ਸਿੰਘ ਚੰਨੀ,ਰਾਜਿੰਦਰ ਸਿੰਘ,ਸੂਬੇਦਾਰ ਜਸਵੰਤ ਸਿੰਘ,ਜਸਵੀਰ ਸਿੰਘ ਮੋਹਨਪੁਰ,ਹਰਮੇਲ ਸਿੰਘ ਰਹੌਣ,ਜਗਜੀਤ ਸਿੰਘ ਬਿੱਟੂ, ਜਗਦੀਸ਼ ਪ੍ਰਸ਼ਾਦ ਸਮੇਤ ਵੱਡੀ ਗਿਣਤੀ ਵਿਚ ਵਰਕਰ ਹਾਜਰ ਸਨ।