Tuesday, March 13, 2018

ਸੀਨੀਅਰ ਸਿਟੀਜ਼ਨ ਐਸੋਸੀਏਸ਼ਨ ਦੀ ਮੀਟਿੰਗ

ਫ਼ਤਹਿਗੜ੍ਹ ਸਾਹਿਬ, 12 ਮਾਰਚ ਸੀਨੀਅਰ ਸਿਟੀਜ਼ਨ ਐਸੋਸੀਏਸ਼ਨ ਦੀ ਮੀਟਿੰਗ ਅੱਜ ਇੱਥੋਂ ਦੇ ਇਕ ਹੋਟਲ ਵਿਚ ਹੋਈ, ਜਿਸ ਵਿਚ ਸੀਨੀਅਰ ਪੱਤਰਕਾਰ ਗੋਬਿੰਦ ਠੁਕਰਾਲ ਵਿਸ਼ੇਸ਼ ਤੌਰ 'ਤੇ ਪਹੁੰਚੇ | ਇਸ ਸਬੰਧੀ ਜਾਣਕਾਰੀ ਦਿੰਦਿਆਂ ਐਸੋਸੀਏਸ਼ਨ ਦੇ ਸੀਨੀਅਰ ਆਗੂ ਨਕੇਸ਼ ਜਿੰਦਲ ਨੇ ਦੱਸਿਆ ਕਿ ਮੀਟਿੰਗ ਵਿਚ ਵੱਖ-ਵੱਖ ਮੁੱਦਿਆਂ 'ਤੇ ਅਹਿਮ ਫ਼ੈਸਲੇ ਲਏ ਗਏ ਹਨ, ਜਿਨ੍ਹਾਂ ਵਿਚ ਆ ਰਹੇ ਗਰਮੀ ਦੇ ਸੀਜ਼ਨ ਦੌਰਾਨ ਪ੍ਰਸ਼ਾਸਨ ਤੇ ਨਗਰ ਕੌਾਸਲ ਦੇ ਸਹਿਯੋਗ ਨਾਲ ਮੱਛਰ-ਮਾਰੂ ਦਵਾਈ ਦਾ ਛਿੜਕਾਅ ਕਰਵਾਉਣ, ਚੁੰਨ੍ਹੀ-ਚੰਡੀਗੜ੍ਹ ਰੋਡ 'ਤੇ ਸਥਿਤ ਬਿਰਧ ਆਸ਼ਰਮ ਵਿਚ ਬਜ਼ੁਰਗਾਂ ਦੀ ਦੇਖ-ਰੇਖ ਕਰਨ, ਸਰਕਾਰੀ ਸਕੂਲਾਂ ਦੇ ਬੱਚਿਆਂ ਨੂੰ ਬਿਸਕੁਟ ਵੰਡਣ, ਸਰਹਿੰਦ ਮੰਡੀ ਸਿਨੇਮਾ ਰੋਡ 'ਤੇ ਬੰਦ ਪਈ ਲਾਇਬ੍ਰੇਰੀ ਨੂੰ ਦੁਬਾਰਾ ਚਾਲੂ ਕਰਵਾਉਣ ਲਈ ਵਿਧਾਇਕ ਕੁਲਜੀਤ ਸਿੰਘ ਨਾਗਰਾ ਤੇ ਡਿਪਟੀ ਕਮਿਸ਼ਨਰ ਕੰਵਲਪ੍ਰੀਤ ਬਰਾੜ ਨੂੰ ਮਿਲਣ ਦੇ ਫ਼ੈਸਲੇ ਲਏ ਗਏ ਹਨ | ਸ੍ਰੀ ਜਿੰਦਲ ਨੇ ਦੱਸਿਆ ਕਿ ਐਸੋਸੀਏਸ਼ਨ ਵਲੋਂ ਬੀਤੇ ਦਿਨੀਂ ਉਤਰ ਰੇਲਵੇ ਦੇ ਜਨਰਲ ਮੈਨੇਜਰ ਸ੍ਰੀ ਚੌਬੇ ਨੂੰ ਟਿਕਟ ਤੇ ਪੁੱਛਗਿੱਛ ਲਈ ਬਣੇ ਨਵੇਂ ਕਾਊਾਟਰ ਨੂੰ 24 ਘੰਟੇ ਖੁੱਲ੍ਹਾ ਰੱਖਣ ਅਤੇ ਨੰਗਲ ਡੈਮ ਤੋਂ ਸਹਾਰਨਪੁਰ ਜਾਣ ਵਾਲੀ ਰੇਲਗੱਡੀ ਵਿਚ ਪਖਾਨੇ ਦੀ ਸੁਵਿਧਾ ਉਪਲਬਧ ਕਰਵਾਉਣ ਸਬੰਧੀ ਵੀ ਮੰਗ-ਪੱਤਰ ਦਿੱਤਾ ਜਾ ਚੁੱਕਿਆ ਹੈ | ਇਸ ਮੀਟਿੰਗ ਵਿਚ ਹੋਰਨਾਂ ਤੋਂ ਇਲਾਵਾ ਡਾ. ਪਿ੍ਥਵੀ ਰਾਜ ਕਾਲੀਆ, ਆਰ.ਐਨ. ਸ਼ਰਮਾ, ਸਤਪਾਲ ਪੁਰੀ, ਦਵਿੰਦਰ ਵਰਮਾ, ਰੁਪਿੰਦਰ ਪੁਰੀ, ਪ੍ਰੋ. ਅਸ਼ੋਕ ਸੂਦ, ਸ਼ਮਸ਼ੇਰ ਸਿੰਘ. ਪ੍ਰੋ. ਪ੍ਰੀਤਮ ਸਿੰਘ ਲੋਗਾਨੀਂ, ਪ੍ਰੋ. ਸੰਤੋਸ਼ ਭਾਰਦਵਾਜ, ਵਿਜੈ ਬੈਕਟਰ, ਆਦਿ ਮੌਜੂਦ ਸਨ