Thursday, June 7, 2018

19 ਤਹਿਸੀਲਦਾਰ ਅਤੇ 18 ਨਾਇਬ ਤਹਿਸੀਲਦਾਰਾਂ ਦੇ ਤਬਾਦਲੇ ਕੀ



ਚੰਡੀਗੜ੍ਹ, 7 ਜੂਨ:

 ਕੀ ਪੰਜਾਬ ਦੇ ਮਾਲ ਮੰਤਰੀ ਸ੍ਰੀ ਸੁਖਬਿੰਦਰ ਸਿੰਘ ਸਰਕਾਰੀਆ ਦੀ ਪ੍ਰਵਾਨਗੀ ਤੋਂ ਬਾਅਦ ਮਾਲ ਵਿਭਾਗ ਨੇ 19 ਤਹਿਸੀਲਦਾਰਾਂ ਅਤੇ 18 ਨਾਇਬ ਤਹਿਸੀਲਦਾਰਾਂ ਦੇ ਤਬਾਦਲੇ ਅਤੇ ਤੈਨਾਤੀਆਂ ਕੀਤੀਆਂ ਹਨ। ਇਸ ਦੇ ਨਾਲ ਹੀ 3 ਤਹਿਸੀਲਦਾਰਾਂ ਨੂੰ ਤਰੱਕੀ ਦੇ ਕੇ ਜ਼ਿਲ੍ਹਾ ਮਾਲ ਅਫਸਰ ਵੱਜੋਂ ਤਰੱਕੀ ਦਿੱਤੀ ਗਈ ਹੈ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਇਕ ਬੁਲਾਰੇ ਨੇ ਦੱਸਿਆ ਕਿ ਤਹਿਸੀਲਦਾਰ ਸੰਜੀਵ ਕੁਮਾਰ ਨੂੰ ਪਟਿਆਲਾ ਤੋਂ ਬਦਲ ਕੇ ਮੁਹਾਲੀ, ਪ੍ਰਵੀਨ ਕੁਮਾਰ ਨੂੰ ਡੇਰਾਬੱਸੀ ਤੋਂ ਪਟਿਆਲਾ, ਨਵਪ੍ਰੀਤ ਸਿੰਘ ਸ਼ੇਰਗਿੱਲ ਨੂੰ ਨਵਾਂ ਸ਼ਹਿਰ ਤੋਂ ਡੇਰਾਬੱਸੀ, ਜਸਪਾਲ ਸਿੰਘ ਬਰਾੜ ਨੂੰ ਮੁਹਾਲੀ ਤੋਂ ਅਜਨਾਲਾ, ਅਦਿਤਿਆ ਗੁਪਤਾ ਨੂੰ ਟੀ.ਓ.ਐਸ.ਡੀ. ਜਲੰਧਰ ਤੋਂ ਨਵਾਂ ਸ਼ਹਿਰ, ਰਮਨਦੀਪ ਕੌਰ ਨੂੰ ਧਰਮਕੋਟ ਤੋਂ ਵਿਜੀਲੈਂਸ ਸੈੱਲ ਅਤੇ ਵਾਧੂ ਚਾਰਜ ਲੇਬਰ ਕਮਿਸ਼ਨਰ, ਪਵਨ ਕੁਮਾਰ ਨੂੰ ਗੁਰੂ ਹਰਸਹਾਏ ਤੋਂ ਧਰਮਕੋਟ, ਪਰਮਿੰਦਰ ਸਿੰਘ ਨੂੰ ਲੇਬਰ ਕਮਿਸ਼ਨਰ ਤੋਂ ਬਦਲ ਕੇ ਪਾਇਲ, ਕਰਨ ਗੁਪਤਾ ਨੂੰ ਸੰਗਰੂਰ ਤੋਂ ਖੰਨਾ, ਭੁਪਿੰਦਰ ਸਿੰਘ-2 ਨੂੰ ਨਿਹਾਲ ਸਿੰਘ ਵਾਲਾ ਤੋਂ ਰਾਏਕੋਟ, ਸੁਸ਼ੀਲ ਕੁਮਾਰ ਸ਼ਰਮਾ ਨੂੰ ਜਲਾਲਾਬਾਦ ਤੋਂ ਚਮਕੌਰ ਸਾਹਿਬ, ਸੰਧੂਰਾ ਸਿੰਘ ਨੂੰ ਸਰਦੂਲਗੜ੍ਹ ਤੋਂ ਕੋਟਕਪੁਰਾ, ਸੁਖਰਾਜ ਸਿੰਘ ਢਿੱਲੋਂ ਨੂੰ ਤਲਵੰਡੀ ਸਾਬੋ ਤੋਂ ਜੈਤੋ, ਗੁਰਜਿੰਦਰ ਸਿੰਘ ਨੂੰ ਚਮਕੌਰ ਸਾਹਿਬ ਤੋਂ ਫਤਹਿਗੜ੍ਹ ਸਾਹਿਬ, ਹਰਬੰਸ ਸਿੰਘ ਨੂੰ ਪਾਤੜਾਂ ਤੋਂ ਮਲੋਟ, ਮਨਜੀਤ ਸਿੰਘ ਭੰਡਾਰੀ ਨੂੰ ਮਲੋਟ ਤੋਂ ਪਾਤੜਾਂ, ਸੁਖਪਿੰਦਰ ਕੌਰ ਨੂੰ ਪਾਇਲ ਤੋਂ ਮੋਰਿੰਡਾ, ਹਰਜੀਤ ਸਿੰਘ ਨੂੰ ਕੋਟਕਪੁਰਾ ਤੋਂ ਸੁਨਾਮ ਅਤੇ ਰਵਿੰਦਰ ਕੁਮਾਰ ਬਾਂਸਲ ਨੂੰ ਫਤਹਿਗੜ੍ਹ ਸਾਹਿਬ ਤੋਂ ਨਿਹਾਲ ਸਿੰਘ ਵਾਲਾ ਵਿਖੇ ਲਾਇਆ ਗਿਆ ਹੈ।

ਉੱਧਰ ਨਾਇਬ ਤਹਿਸੀਲਦਾਰ ਸੁਰਿੰਦਰਪਾਲ ਸਿੰਗਲਾ ਨੂੰ ਲੱਖੇਵਾਲੀ ਤੋਂ ਤਲਵੰਡੀ ਸਾਬੋ, ਪ੍ਰਵੀਨ ਕੁਮਾਰ ਨੂੰ ਬੁਢਲਾਡਾ ਤੋਂ ਮੋਗਾ, ਸੁਰਿੰਦਰ ਕੁਮਾਰ ਨੂੰ ਮੋਗਾ ਤੋਂ ਬੁਢਲਾਡਾ, ਪਰਮਜੀਤ ਸਿੰਘ ਨੂੰ ਗਮਾਡਾ ਮੋਹਾਲੀ ਤੋਂ ਜ਼ੀਰਕਪੁਰ, ਸੁਖਵਿੰਦਰਪਾਲ ਨੂੰ ਦੂਧਨ ਸਾਧਾ ਤੋਂ ਡੇਰਾ ਬੱਸੀ, ਕਰਮਜੀਤ ਸਿੰਘ ਨੂੰ ਡੇਰਾ ਬੱਸੀ ਤੋਂ ਦੂਧਨ ਸਾਧਾ, ਚੰਦਰ ਮੋਹਨ ਨੂੰ ਚੋਹਲਾ ਸਾਹਿਬ ਤੋਂ ਸੁਲਤਾਨਪੁਰ ਲੋਧੀ, ਸੁਖਵੀਰ ਕੌਰ ਨੂੰ ਸੁਲਤਾਨਪੁਰ ਲੋਧੀ ਤੋਂ ਚੋਹਲਾ ਸਾਹਿਬ, ਪਵਨ ਕੁਮਾਰ ਨੂੰ ਮਾਹਿਲਪੁਰ ਤੋਂ ਭੁਲੱਥ, ਗੁਰਸੇਵਕ ਚੰਦ ਨੂੰ ਭੁਲੱਥ ਤੋਂ ਨਕੋਦਰ, ਰਾਮ ਚੰਦ ਨੂੰ ਨਕੋਦਰ ਤੋਂ ਮਾਹਿਲਪੁਰ, ਜਨਕ ਰਾਜ ਨੂੰ ਰਮਦਾਸ ਤੋਂ ਡੇਰਾ ਬਾਬਾ ਨਾਨਕ, ਬਖਸ਼ੀਸ ਸਿੰਘ ਨੂੰ ਡੇਰਾ ਬਾਬਾ ਨਾਨਕ ਤੋਂ ਰਮਦਾਸ, ਗੋਪਾਲ ਸ਼ਰਮਾ ਨੂੰ ਧਾਰ ਕਲਾਂ ਤੋਂ ਦੀਨਾਨਗਰ, ਹਰਨੇਕ ਸਿੰਘ ਨੂੰ ਰਾਜਪੁਰਾ, ਗੁਰਮੀਤ ਸਿੰਘ ਮਿਚਰਾ ਨੂੰ ਰਾਜਪੁਰਾ ਤੋਂ ਖਨੌਰੀ, ਕੇ.ਕੇ. ਮਿੱਤਲ ਨੂੰ ਅਹਿਮਦਗੜ੍ਹ ਤੋਂ ਸੰਗਰੂਰ ਅਤੇ ਸੰਦੀਪ ਕੁਮਾਰ ਨੂੰ ਸੰਗਰੂਰ ਤੋਂ ਅਹਿਮਦਗੜ੍ਹ ਲਗਾਇਆ ਗਿਆ ਹੈ।

ਉਨ੍ਹਾਂ ਦੱਸਿਆ ਕਿ ਜਿਨ੍ਹਾਂ 3 ਤਹਿਸੀਲਦਾਰਾਂ ਨੂੰ ਤਰੱਕੀ ਦੇ ਕੇ ਜ਼ਿਲ੍ਹਾ ਮਾਲ ਅਫਸਰ ਲਾਇਆ ਗਿਆ ਹੈ ਉਨ੍ਹਾਂ ਵਿਚ ਰਾਜੀਵ ਪਾਲ ਨੂੰ ਮੋਗਾ, ਵਿਪਨ ਭੰਡਾਰੀ ਨੂੰ ਸ਼ਹੀਦ ਭਗਤ ਸਿੰਘ ਨਗਰ ਅਤੇ ਜਸਵੰਤ ਸਿੰਘ ਨੂੰ ਗੁਰਦਾਸਪੁਰ ਵਿਖੇ ਤੈਨਾਤ ਕੀਤਾ ਗਿਆ ਹੈ।

------------