Monday, June 4, 2018

ਖੰਨਾ ਚ ਓਪਨ ਸਕੂਲ ਦਾ ਸੱਟਡੀ ਸੈਂਟਰ ਸਥਾਪਤ ਕੀਤਾ

ਪੰਜਾਬ ਸਕੂਲ ਸਿਖਿਅਾ ਬੋਰਡ ਮੋਹਾਲੀ ਵੱਲੋਂ ਗੌਰਮਿੰਟ ਗਰਲਜ਼ ਸੀਨੀਅਰ ਸੈਕੰਡਰੀ ਸਕੂਲ ਖੰਨਾ ਚ ਓਪਨ ਸਕੂਲ ਦਾ ਸੱਟਡੀ ਸੈਂਟਰ ਸਥਾਪਤ ਕੀਤਾ ਗਿਅਾ ਹੈ|ਜਿਸ ਦਾ ਇਲਾਕੇ ਦੇ ਮੁੰਡੇ ਕੁੜੀਅਾਂ ਨੂੰ ਚੋਖਾ ਫਾਇਦਾ ਮਿਲੇਗਾ|ਇਹ ਜਾਣਕਾਰੀ ਸਕੂਲ ਦੇ ਪਿ੍ੰਸੀਪਲ ਪਰਦੀਪ ਕੁਮਾਰ ਰੌਣੀ ਵੱਲੋਂ ਅੱਜ ਪੱਤਰਕਾਰਾਂ ਨਾਲ ਗੱਲਬਾਤ ਕਰਦਿਅਾਂ ਦਿੱਤੀ ਗਈ|ੳੁਨਾਂ ਦੱਸਿਅਾ ਕਿ ਹੁਣ ਓਪਨ ਸਕੂਲ ਪ੍ਣਾਲੀ ਰਾਂਹੀ ਮੈਡੀਕਲ/ਨਾਨ ਮੈਡੀਕਲ/ਕਮਰਸ ਤੇ ਅਾਰਟਸ  ਦੇ ਵਿਦਿਅਾਰਥੀ ਬਾਰਵੀਂ ਕਲਾਸ ਅਸਾਨੀ ਨਾਲ ਪਾਸ ਕਰ ਸਕਦੇ ਹਨ |ੳੁਨਾ ਕਿਹਾ ਕਿ ਦਸਵੀ/ਬਾਰਵੀਂ ਚੋਂ  ਫੇਲ ਵਿਦਿਅਾਰਥੀਅਾਂ ਲਈ ਇਹ ਸੁਨਹਿਰੀ ਮੌਕਾ ਹੈ|ੳੁਨਾਂ ਨੂੰ ਤੁਰਤ ਅਾਪਣੀ ਅੈਡਮਿਸ਼ਨ ਗੌਰਮਿੰਟ ਸਕੂਲ ਦੇ ਸੱਟਡੀ ਸੈਂਟਰ ਚ ਕਰਵਾ ਕਿ ਬੋਰਡ ਵੱਲੋਂ ਦਿੱਤੀ ਗਈ ਇਸ ਸਹੂਲਤ ਦਾ ਲਾਭ ਲੈਣਾ  ਚਾਹੀਦਾ ਹੈ|ਪਿ੍ੰਸੀਪਲ ਰੌਣੀ ਨੇ ਦੱਸਿਅਾ ਕਿ ਦਸਵੀਂ ਤੇ ਬਾਰਵੀਂ ਕਲਾਸ ਚ ਦਾਖਲਾ ਸ਼ੁਰੂ ਕਰ ਦਿੱਤਾ ਗਿਅਾ ਹੈ|ੳੁਨਾਂ ਇਹ ਵੀ ਦਸਿਅਾ ਕਿ ਸਕੂਲ ਦੇ 60 ਸਾਲਾਂ ਦੇ ਇਤਿਹਾਸ ਚ ਇਹ ਪਹਿਲੀ ਵਾਰ ਹੋਇਅਾ ਹੈ ਕਿ ਗੌੇਰਮਿੰਟ ਸਕੂਲ ਚ  ਞਿਦਿਅਾਰਥੀਅਾਂ ਦੀ ਸਹੂਲਤ ਲਈ ਓਪਨ ਪ੍ਣਾਲੀ ਦਾ ਅਧਿਅੈਨ ਕੇਂਦਰ ਸਥਾਪਤ ਕੀਤਾ ਗਿਅਾ ਹੈ|ਪਿ੍ੰਸੀਪਲ ਰੌਣੀ ਤੋਂ ਇਲਾਵਾ ਇਸ ਮੌਕੇ ਅਜੀਤ ਖੰਨਾ,ਮੈਡਮ ਸੀਮਾ ਜੈਨ,ਮੈਡਮ ਹਰਜੀਤ ਕੌਰ ਤੇ ਜਸਵਿੰਦਰ ਸਿੰਘ ਵੀ ਮੌਜੂਦ ਸਨ|