-ਨੋਵੇਲ ਕੋਰੋਨਾ ਵਾਇਰਸ (ਕੋਵਿਡ 19)-
ਡਾ. ਅਮਰ ਸਿੰਘ ਵੱਲੋਂ ਸ਼ੱਕੀ ਅਤੇ ਪੀੜਤ ਮਰੀਜ਼ਾਂ ਦੀ ਸਿਹਤ ਸਥਿਤੀ ਦਾ ਜਾਇਜ਼ਾ
-ਐੱਸ. ਡੀ. ਐੱਮ. ਖੰਨਾ ਅਤੇ ਸਿਵਲ ਸਰਜਨ ਨਾਲ ਮੋਬਾਈਲ ਰਾਹੀਂ ਗੱਲਬਾਤ
- ਲੋਕ ਸਭਾ ਮੈਂਬਰ ਵੱਲੋਂ ਮਰੀਜ਼ਾਂ ਦੇ ਵਧੀਆ ਇਲਾਜ਼ ਲਈ ਹਰ ਯਤਨ ਕਰਨ ਦੀ ਹਦਾਇਤ
ਖੰਨਾ/ਲੁਧਿਆਣਾ, 30 ਅਪ੍ਰੈੱਲ (000)-ਬੀਤੇ ਦਿਨੀਂ ਸ੍ਰੀ ਹਜ਼ੂਰ ਸਾਹਿਬ (ਨੰਦੇੜ) ਤੋਂ ਵਾਪਸ ਮੁੜੇ ਸ਼ਰਧਾਲੂਆਂ ਦੇ ਨੋਵੇਲ ਕੋਰੋਨਾ ਵਾਇਰਸ (ਕੋਵਿਡ 19) ਤੋਂ ਪੀੜਤ ਹੋਣ ਦਾ ਪਤਾ ਲੱਗਣ 'ਤੇ ਅੱਜ ਹਲਕਾ ਸ੍ਰੀ ਫਤਹਿਗੜ• ਸਾਹਿਬ ਤੋਂ ਲੋਕ ਸਭਾ ਮੈਂਬਰ ਡਾ. ਅਮਰ ਸਿੰਘ ਨੇ ਐੱਸ. ਡੀ. ਐੱਮ. ਖੰਨਾ ਅਤੇ ਸਿਵਲ ਸਰਜਨ ਲੁਧਿਆਣਾ ਨਾਲ ਮੋਬਾਈਲ 'ਤੇ ਗੱਲਬਾਤ ਕੀਤੀ ਅਤੇ ਮਰੀਜ਼ਾਂ ਦੇ ਵਧੀਆ ਇਲਾਜ਼ ਲਈ ਹਰ ਯਤਨ ਕਰਨ ਦੀ ਹਦਾਇਤ ਕੀਤੀ।
ਦੱਸਣਯੋਗ ਹੈ ਕਿ ਨੰਦੇੜ ਤੋਂ ਵਾਪਸ ਮੁੜੇ ਯਾਤਰੀਆਂ ਵਿੱਚੋਂ 7 ਮਰੀਜ਼ ਕੋਰੋਨਾ ਪਾਜ਼ੀਟਿਵ ਪਾਏ ਗਏ ਹਨ, ਜੋ ਕਿ ਜਿਆਦਾਤਰ ਲੋਕ ਸਭਾ ਹਲਕਾ ਸ੍ਰੀ ਫਤਹਿਗੜ• ਸਾਹਿਬ ਅਧੀਨ ਪੈਂਦੇ ਵਿਧਾਨ ਸਭਾ ਹਲਕਾ ਸਮਰਾਲਾ ਨਾਲ ਸੰਬੰਧਤ ਹਨ। ਇਸ ਖ਼ਬਰ ਦਾ ਪਤਾ ਲੱਗਣ 'ਤੇ ਹੀ ਡਾ. ਅਮਰ ਸਿੰਘ ਨੇ ਉਕਤ ਦੋਵੇਂ ਅਧਿਕਾਰੀਆਂ ਨਾਲ ਗੱਲ ਕੀਤੀ ਸੀ।
ਗੱਲਬਾਤ ਦੌਰਾਨ ਐੱਸ. ਡੀ. ਐੱਮ. ਖੰਨਾ ਸ੍ਰੀ ਸੰਦੀਪ ਸਿੰਘ ਨੇ ਦੱਸਿਆ ਕਿ 20 ਦੇ ਕਰੀਬ ਸ਼ੱਕੀ ਮਰੀਜ਼ਾਂ ਨੂੰ ਖੰਨਾ ਦੇ ਸਿਵਲ ਹਸਪਤਾਲ ਵਿੱਚ ਰੱਖਿਆ ਜਾਵੇਗਾ ਅਤੇ 10 ਬਿਸਤਰਿਆਂ ਦਾ ਪ੍ਰਬੰਧ ਪਾਜ਼ੀਟਿਵ ਮਰੀਜ਼ਾਂ ਲਈ ਕੀਤਾ ਗਿਆ ਹੈ। ਊਨਾ ਡਾ. ਅਮਰ ਸਿੰਘ ਨੂੰ ਭਰੋਸਾ ਦਿਵਾਇਆ ਕਿ ਸ਼ੱਕੀ ਅਤੇ ਪਾਜ਼ੀਟਿਵ ਮਰੀਜ਼ਾਂ ਨੂੰ ਰੱਖਣ, ਦਵਾਈਆਂ ਅਤੇ ਖਾਣ ਪੀਣ ਦਾ ਪੁਖ਼ਤਾ ਪ੍ਰਬੰਧ ਕੀਤਾ ਗਿਆ ਹੈ।
ਇਸੇ ਤਰਾਂ ਸਿਵਲ ਸਰਜਨ ਡਾ. ਰਾਜੇਸ਼ ਕੁਮਾਰ ਬੱਗਾ ਨੇ ਕਿਹਾ ਕਿ ਉਹ ਸਾਰੇ ਮਰੀਜ਼ਾਂ ਦੇ ਨਮੂਨੇ ਆਦਿ ਲੈ ਕੇ ਜਾਂਚ ਕਰਵਾ ਰਹੇ ਹਨ। ਰਿਪੋਰਟਾਂ ਪ੍ਰਾਪਤ ਹੋਣ ਤੋਂ ਬਾਅਦ ਇਨਾਂ ਸ਼ੱਕੀ ਅਤੇ ਪਾਜ਼ੀਟਿਵ ਮਰੀਜ਼ਾਂ ਨੂੰ ਵੱਖ-ਵੱਖ ਹਸਪਤਾਲਾਂ ਵਿੱਚ ਰੱਖ ਕੇ ਇਲਾਜ਼ ਕੀਤਾ ਜਾਵੇਗਾ। ਉਨਾਂ ਕਿਹਾ ਕਿ ਜ਼ਿਲਾ ਲੁਧਿਆਣਾ ਵਿੱਚ ਇਲਾਜ਼ ਲਈ ਦਵਾਈਆਂ, ਡਾਕਟਰੀ ਅਮਲਾ ਅਤੇ ਹੋਰ ਮੈਡੀਕਲ ਸਹੂਲਤਾਂ ਦੀ ਕੋਈ ਕਮੀ ਨਹੀਂ ਹੈ।
ਡਾ. ਅਮਰ ਸਿੰਘ ਨੇ ਦੋਵੇਂ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਕਿਸੇ ਵੀ ਮਰੀਜ਼ ਦੇ ਇਲਾਜ਼ ਵਿੱਚ ਕਿਸੇ ਵੀ ਤਰਾਂ ਦੀ ਕੋਈ ਢਿੱਲ ਆਦਿ ਨਾ ਵਰਤੀ ਜਾਵੇ। ਦਾਖ਼ਲ ਹੋਣ ਵਾਲੇ ਮਰੀਜ਼ਾਂ ਦੀ ਦੇਖਭਾਲ, ਵਧੀਆ ਮੈਡੀਕਲ ਸਹੂਲਤ, ਉਚਿੱਤ ਖਾਣ-ਪੀਣ ਦਾ ਪ੍ਰਬੰਧ ਯਕੀਨੀ ਬਣਾਇਆ ਜਾਵੇ। ਉਨਾਂ ਹਦਾਇਤ ਕੀਤੀ ਕਿ ਇਨਾਂ ਸਾਰੇ ਮਰੀਜ਼ਾਂ ਦੀ ਸਿਹਤ ਬਾਰੇ ਉਨਾਂ ਨੂੰ ਲਗਾਤਾਰ ਰਿਪੋਰਟ ਦਿੱਤੀ ਜਾਂਦੀ ਰਹੇ।
ਕੈਪਸ਼ਨ
ਲੋਕ ਸਭਾ ਮੈਂਬਰ ਡਾ. ਅਮਰ ਸਿੰਘ ਮੋਬਾਈਲ ਰਾਹੀਂ ਐੱਸ. ਡੀ. ਐੱਮ. ਖੰਨਾ ਸ੍ਰੀ ਸੰਦੀਪ ਸਿੰਘ ਅਤੇ ਸਿਵਲ ਸਰਜਨ ਡਾ. ਰਾਜੇਸ਼ ਕੁਮਾਰ ਬੱਗਾ ਨਾਲ ਗੱਲਬਾਤ ਕਰਦੇ ਹੋਏ।
(ਗੱਲਬਾਤ ਸੰਬੰਧੀ ਵੀਡੀਓ ਕਲਿੱਪ ਵਟਸਐਪ ਰਾਹੀਂ ਭੇਜੀ ਪ੍ਰਾਪਤ) Total 34 new cases
Whose samples were taken and sent day before yesterday
All are belong to Nanderh