.

Friday, August 17, 2018

ਸਰਦਾਰ ਸਾਧੂ ਸਿੰਘ ਧਰਮਸੋਤ ਬਾਬਾ ਬੁੱਧ ਦਾਸ ਜੀ ਦੀ 52ਵੀਂ ਬਰਸੀ ਮੌਕੇ ਬਸੀ ਪਠਾਣਾ ਪੁੱਜੇ
ਚੰਡੀਗੜ,17ਅਗਸਤ-ਪੰਜਾਬ ਦੇ ਕੈਬਨਿਟ ਮੰਤਰੀ ਸਰਦਾਰ ਸਾਧੂ ਸਿੰਘ ਧਰਮਸੋਤ  ਬਾਬਾ ਬੁੱਧ ਦਾਸ ਜੀ ਦੀ 52ਵੀਂ ਬਰਸੀ ਮੌਕੇ ਬਸੀ ਪਠਾਣਾ ਪੁੱਜੇ |ਜਿਥੇ ੳੁਨਾਂ ਬਾਬਾ ਬੁੱਧ ਦਾਸ ਜੀ ਅੱਗੇ ਮੱਥਾ ਟੇਕਿਅਾ| ਜਿਕਰੇਖਾਸ ਹੈ ਕਿ ਅੱਜ ਸੰਗਰਾਂਦ ਵਾਲੇ ਦਿਨ ਇਥੇ ਭਾਰੀ ਗਿਣਤੀ ਵਿੱਚ ਸੰਗਤਾਂ ਬਾਬਾ ਬੁੱਧ ਦਾਸ ਜੀ ਅੱਗੇ ਨਤਮਸਤਕ ਹੁੁੰਦੀਅਾਂ ਹਨ  ਤੇ ਨਾਲ ਹੀ ਮਹੰਤ ਡਾ.ਸਿਕੰਦਰ ਸਿੰਘ ਵੱਲੋਂ ਅਾਪਣੇ ਸਹਿਯੋਗੀ ਪ੍ਬੰਧਕਾਂ ਦੇ ਸਹਿਯੋਗ ਨਾਲ 15/16/17 ਅਗਸਤ ਨੂੰਤਿੰਨ  ਦਿਨ ਸ਼ੀ੍ ਅਖੰਡ ਪਾਠ ਸਾਹਿਬ ਪਰਕਾਸ਼ ਕਰਵਾ ਕੇ ਅੱਜ ਦੇ ਦਿਨ ੳੁਨਾਂ ਦੇ ਭੋਗ ਪਾਏ ਜਾਂਦੇ ਹਨ ਤੇ ਪੂਰੇ ਭਾਰਤ ਚੋ ਸਾਧੂ ਸੰਤ ਇਥੇ ਹਾਜਰੀ ਲੁਅਾੳੁਦੇ ਹਨ| ਪਿੱਛੋਂ ਸਰਦਾਰ ਸਾਧੂ ਸਿੰਘ ਧਰਮਸੋਤ  ਅਗਰਵਾਲ ਧਰਮਸ਼ਾਲਾ ਵਿਖੇ ਰੱਖੇ  ਸ਼ੀ੍ ਅਖੰਡਪਾਠ ਸਾਹਿਬ ਦੇ ਭੋਗਾਂ ਚ ਸ਼ਾਮਲ ਹੋਏ ਅਤੇ  ਰਾਗੀ ਸਿੰਘਾਂ ਵੱਲੋਂ ਕੀਤੇ ਜਾ ਰਹੇ ਰਸ ਭਿੰਨੇ ਕੀਰਤਨ ਦਾ ਅਨੰਦ ਵੀ ਮਾਣਿਅਾ|ਇਸ ਮਗਰੋਂ ਧਾਰਮਕ ਸਮਾਗਮ ਚ ਜੁੜੀਅਾਂ ਸੰਗਤਾਂ ਨੂੰ ਮੁਖਾਤਬ ਹੁੰਦਿਅਾਂ ਸਰਦਾਰ ਸਾਧੂ ਸਿੰਘ ਧਰਮਸੋਤ ਨੇ ਬਾਬਾ ਬੁੱਧ ਦਾਸ ਜੀ ਦੇ ਸਾਦਾ ਜੀਵਨ ਤੇ ਚਾਨਣਾ ਪਾਇਅਾ ਤੇ ਨਾਲ ਅਾਪਸੀ ਭਾਈਚਾਰੇ ਨੂੰ ਬਣਾ ਕਿ ਰੱਖਣ ਦੀ ਅਪੀਲ ਕੀਤੀ|ਕੈਬਨਿਟ ਮੰਤਰੀ ਸਰਦਾਰ ਧਰਮਸੋਤ ਨੇ ਗੱਦੀ ਤੇ ਬਿਰਾਜਮਾਣ ਮਹੰਤ ਡਾਂ ਸਿਕੰਦਰ ਸਿੰਘ ਵੱਲੋਂ ਸੰਗਤਾਂ ਦੀ ਸੇਵਾ ਦੇ ਇਸ ੳੁਪਰਾਲੇ ਦੀ  ਜਮ ਕੇ ਸ਼ਲਾਘਾ ਕੀਤੀ|ਹੋਰਨਾ ਤੋ ਇਲਾਵਾ ਸਮਾਗਮ ਨੂੰ ਬਸੀ ਹਲਕੇ ਦੇ  ਵਿਧਾਇਕ ਗੁਰਪਰੀਤ ਸਿੰਘ ਜੀ.ਪੀ.ਨੇ ਵੀ ਸੰਬੋਧਨ ਕੀਤਾ|ਇਸ ਤਿੰਨ ਰੋਜਾ਼ ਧਾਰਮਕ ਸਮਾਗਮ ਦੇ ਪਹਿਲੇ ਦਿਨ ਪੰਜਾਬ ਵਿਧਾਨ ਸਭਾ ਦੇ ਸਪੀਕਰ ਰਾਣਾ ਕੇਪੀ ਸਿੰਘ ਵੱਲੋਂ ਵੀ ਹਾਜਰੀ ਲੁਅਾਈ ਗਈ|ਡਾ.ਸਿਕੰਦਰ ਸਿੰਘ ਵੱਲੋਂ ਸਮਾਗਮ ਦੌਰਾਨ ਸਨਮਾਣਯੋਗ ਹਸਤੀਅਾਂ ਦਾ ਵਿਸ਼ੇਸ਼ ਸਨਮਾਨ ਵੀ ਕੀਤਾ ਗਿਅਾ ਅਤੇ ਨਾਲ ਹੀ ਅਈਅਾਂ ਹੋਈਅਾਂ ਸੰਗਤਾਂ ਦਾ ਧਨਵਾਦ ਵੀਕੀਤਾ ਗਿਅਾ|ਗੁਰੂ ਕਾ ਲੰਗਰ ਅਤੁੱਟ ਵਰਤਾਇਅਾ ਗਿਅਾ|