Friday, August 24, 2018

ਵਪਾਰੀ ਵਿਰੋਧੀ ਨੀਤੀ ਦੀ ਨਿੰਦਾ ਕੀਤੀ

ਆੜ੍ਹਤੀ ਐਸੋਸੀਏਸ਼ਨ ਖੰਨਾ ਦੀ ਬੈਠਕ ਹਰਮਨਪਿਆਰੇ
ਪ੍ਰਧਾਨ ਸੰਜੇ ਘਈ ਦੀ ਪ੍ਰਧਾਨਗੀ ਹੇਠ ਹੋਈ। ਜਿਸ 'ਚ ਪੰਜਾਬ ਸਰਕਾਰ ਵੱਲੋਂ ਆੜ੍ਹਤ 'ਤੇ 20 ਫੀਸਦੀ ਟੈਕਸ ਲਗਾਉਣ ਦੇ ਮਤੇ ਨੂੰ ਪਾਸ ਕਰਨ ਨੂੰ ਵਪਾਰੀ ਵਿਰੋਧੀ ਫੈਸਲਾ ਦੱਸਿਆ ਤੇ ਸਮੂਹ ਆੜ੍ਹਤੀਆਂ ਵੱਲੋਂ ਪੰਜਾਬ ਸਰਕਾਰ ਦੇ ਵਪਾਰੀ ਵਿਰੋਧੀ ਨੀਤੀ ਦੀ ਨਿੰਦਾ ਕੀਤੀ ਗਈ। ਸਰਕਾਰ ਵੱਲੋਂ ਸ਼ਾਹੂਕਾਰਾਂ ਲਾਈਸੈਂਸ ਲਾਜ਼ਮੀ ਕਰ ਦਿੱਤਾ ਜਾਣਾ ਵੀ ਵਪਾਰੀ ਵਿਰੋਧੀ ਫੈਸਲਾ ਕਰਾਰ ਦਿੱਤਾ ਗਿਆ। ਜਿਸ ਦੇ ਵਿਰੋਧ 'ਚ ਪੰਜਾਬ ਐਸੋਸੀਏਸ਼ਨ ਵੱਲੋਂ 27 ਅਗਸਤ ਨੂੰ ਦਿੱਤੇ ਪੰਜਾਬ ਬੰਦ ਦੇ ਸੱਦੇ ਦਾ ਖੰਨਾ ਐਸੋਸੀਏਸ਼ਨ ਵੱਲੋਂ ਵੀ ਸਮੱਰਥਨ ਕਰਨ ਦਾ ਫੈਸਲਾ ਕੀਤਾ ਗਿਆ। ਪ੍ਰਧਾਨ ਸੰਜੇ ਘਈ ਨੇ ਕਿਹਾ ਕਿ ਇਸ ਫੈਸਲੇ ਦਾ ਡੱਟ ਕੇ ਵਿਰੋਧ ਕਰਨ ਤੇ ਅਗਲੀ ਰਣਨੀਤੀ ਉਲੀਕਣ ਲਈ ਦਾਣਾ ਮੰਡੀ ਖੰਨਾ ਵਿਖੇ ਆੜ੍ਹਤੀਆਂ, ਮੁਨੀਮ ਯੂਨੀਅਨ ਤੇ ਮਜ਼ਦੂਰ ਯੂਨੀਅਨ ਦੀ ਬੈਠਕ ਰੱਖੀ ਗਈ। ਉਨ੍ਹਾਂ ਦੱਸਿਆ ਕਿ ਪੰਜਾਬ ਪ੍ਰਧਾਨ ਵਿਜੇ ਕਾਲੜਾ ਵੱਲੋਂ 28 ਤਰੀਕ ਨੂੰ ਸ੍ਰੀ ਮੁਕਤਸਰ ਸਾਹਿਬ ਵਿਖੇ ਰੋਸ ਰੈਲੀ ਰੱਖੀ ਗਈ ਹੈ। ਜਿਸ 'ਚ ਖੰਨਾ ਤੋਂ ਵੱਡੀ ਗਿਣਤੀ 'ਚ ਸਮੂਲੀਅਤ ਕਰਨਗੇ। ਇਸ ਮੌਕੇ  ਗੁਰਦਿਆਲ ਸਿੰਘ ਦਿਆਲੀ, ਸੁਖਵਿੰਦਰ ਸਿੰਘ ਸੁੱਖੀ ਚੀਮਾ, ਰਾਜਪਾਲ ਸਿੰਘ ਗਿੱਲ, ਦਰਸ਼ਨ ਸਿੰਘ ਗਿੱਲ, ਰਮਨਦੀਪ ਸਿੰਘ, ਅਜਮੇਰ ਸਿੰਘ ਪੂਰਬਾ, ਭਰਪੂਰ ਚੰਦ ਬੈਕਟਰ, ਸੁਸੀਲ ਕੁਮਾਰ ਸ਼ੀਲਾ, ਯਾਦਵਿੰਦਰ ਸਿੰਘ ਜੰਡਾਲੀ, ਸਚਿਨ ਸ਼ਾਹੀ, ਅਵਿਨਾਸ਼ ਸਿੰਗਲਾ, ਰਾਜ਼ੇਸ ਸਾਹਨੇਵਾਲੀਆ, ਮੋਹਿਤ ਗੋਇਲ, ਸੂਰਜ ਪ੍ਰਕਾਸ਼, ਪ੍ਰਦੀਪ ਸਿੰਘ ਬਰਨ, ਜਗਤਾਰ ਸਿੰਘ ਰਤਨਹੇੜੀ, ਹਮੀਰ ਸਿੰਘ ਰਤਨਹੇੜੀ, ਰਾਕੇਸ਼ ਬਿੱਟਾ, ਨਰਿੰਦਰ ਸਿੰਘ, ਭਗਵਾਨ ਦਾਸ, ਸੰਤੂ ਗਰਗ ਆਦਿ ਹਾਜ਼ਰ ਸਨ।