Tuesday, December 25, 2018

ਬਿ੍ਜੇਸ਼ ਕੋਸ਼ਲ ਕਲਾਸਿਕ ਪੰਜਾਬ ੳਪਨ ਮਿਸਟਰ ਫਤਿਹਗੜ੍ਹ ਸਾਹਿਬ -2018' ਬਾਡੀ ਬਿਲਡਿੰਗ ਚੈਂਪੀਅਨਸ਼ਿਪ ਕਰਵਾਈ



ਮੰਡੀ ਗੋਬਿੰਦਗੜ੍ਹ : ਸਵਰਗੀ ਸ੍ਰੀ ਬਿ੍ਜੇਸ਼ ਕੋਸ਼ਲ ਜੀ ਦੀ ਯਾਦ ਵਿੱਚ ਬਿ੍ਜੇਸ਼ ਕੋਸ਼ਲ ਕਲਾਸਿਕ ਪੰਜਾਬ ਅਤੇ ੳਪਨ ਸੀਨੀਅਰ ਅਤੇ ਜੂਨੀਅਰ ਮਿਸਟਰ ਫਤਿਹਗੜ੍ਹ ਸਾਹਿਬ ਬਾੱਡੀ ਬਿਲਡਿੰਗ ਪ੍ਤਿਯੋਗਿਤਾ ਸ਼ੀ੍ ਸਾਂਈ ਵਰਲਡ ਜਿੰਮ ਅਤੇ ਫਤਹਿਗੜ੍ਹ ਸਾਹਿਬ ਅੈਮੋਚਿੳਰ ਬਾਡੀ ਬਿਲਡਿੰਗ ਅੈਸੋਸੀਏਸ਼ਨ ਦੇ ਸਹਿਯੋਗ ਨਾਲ ਪੰਜਾਬ ਪੱਧਰੀ ਬਾਡੀ ਬਿਲਡਿੰਗ ਚੈਂਪੀਅਨਸ਼ਿਪ ਇੰਡੋਰ ਸਟੇਡੀਅਮ ਮੰਡੀ ਗੋਬਿੰਦਗੜ੍ਹ ਵਿਖੇ ਕਰਵਾਈ ਗਈ | ਇਸ ਚੈਂਪੀਅਨਸ਼ਿਪ ਵਿੱਚ ਪੰਜਾਬ ਦੇ ਵੱਖ-ਵੱਖ ਬਾਡੀ ਬਿਲਡਰਾਂ ਨੇ ਉਤਸ਼ਾਹ ਨਾਲ ਹਿੱਸਾ ਲਿਆ | ਇੰਟਰਨੈਸ਼ਨਲ ਜੱਜ ਡਾ ਰਵੀ ਪ੍ਰਾਸ਼ਰ ਪੰਜਾਬ ਬਾਡੀ ਬਿਲਡਿੰਗ , ਅਰਵਿੰਦਰ ਸਿੰਘ ਫਾਈਨਾਂਸ ਸੈਕਟਰੀ ਇੰਡੀਅਨ ਬਾਡੀ ਬਿਲਡਿੰਗ ਅੈਸੋਸੀਏਸ਼ਨ, ਜਨਰਲ ਸੈਕਟਰੀ ਰਣਬੀਰ ਸਿੰਘ ਸੈਣੀ ਹੁਸ਼ਿਆਰਪੁਰ, ਮਨਪ੍ਰੀਤ ਕੋਸ਼ਲ ਜਨਰਲ ਸੈਕਟਰੀ ਫਤਿਹਗੜ੍ਹ ਸਾਹਿਬ ਅਤੇ ਅਾਰਗਨਾਇਜਰ ਸੈਕਟਰੀ ਪੰਜਾਬ , ਅਰਸ਼ਦੀਪ ਸਿੰਘ ਜੋਇੰਨਟ ਸੈਕਟਰੀ, ਪਵਨ ਚੋਟੀਅਾ ਪ੍ਧਾਨ ਫਤਿਹਗੜ੍ਹ ਸਾਹਿਬ ਅੈਮੋਚਿੳਰ ਬਾਡੀ ਬਿਲਡਿੰਗ ਅੈਸੋਸੀਏਸ਼ਨ ਨੇ ਜੱਜਾਂ ਦੀ ਭੂਮਿਕਾ ਨਿਭਾਈ | ਇਸ ਚੈਂਪੀਅਨਸ਼ਿਪ ਦੇ ਚੀਫ ਗੈਸਟ ਮਿਓਸਪਲ ਕੌਂਸਲਰ ਸ਼੍ਰੀ ਰਾਹੁਲ ਸੋਫਤ, ਪੰਜਾਬ ਦੇ ਮਸ਼ਹੂਰ ਗਾਇਕ ਮੁਹੰਮਦ ਸਦੀਕ ਅਤੇ ਸ਼੍ਰੋਮਣੀ ਅਕਾਲੀ ਦਲ ਹਲਕਾ ਅਮਲੋਹ ਅਤੇ ਮਾਲਵਾ ਜ਼ੋਨ 3 ਦੇ ਪ੍ਰਧਾਨ ਸ: ਗੁਰਪ੍ਰੀਤ ਸਿੰਘ ਰਾਜੂ ਖੰਨਾ ਰਹੇ ਸ਼੍ਰੀ ਸਾਂਈ ਵਰਲਡ ਜਿੰਮ ਦੇ ਕੋਚ ਕਮਲ ਵੜੈਚ, ਅਾਾਨਰ ਪ੍ਣਵ ਕੋਸ਼ਲ ਅਤੇ ਜਨਰਲ ਸਕੱਤਰ ਮਨਪ੍ਰੀਤ ਕੋਸ਼ਲ, ਵਰਿੰਦਰ ਸਿੰਘ ਵੜੈਚ ਵਲੋਂ ਮੁੱਖ ਮਹਿਮਾਨਾਂ ਦਾ ਸਵਾਗਤ ਕੀਤਾ ਗਿਆ ਅਤੇ ੳੁਹਨਾ ਦਾ ਇਸ ਸਮਾਗਮ ਵਿੱਚ ਸ਼ਾਮਲ ਹੋਣ ਲਈ ਧੰਨਵਾਦ ਕੀਤਾ ਇਸ ਤੋਂ ਇਲਾਵਾ ਮਸ਼ਹੂਰ ਦੋਗਾਣਾ ਜੋੜੀ ਮੁਹੰਮਦ ਸਦੀਕ ਦੇ ਨਾਲ ਗਾੳਣ ਵਾਲੀ ਗਾਇਕਾ ਸੁਖਜੀਤ ਕੌਰ ਅਤੇ ਪਤੀ ਚਰਨਜੀਤ ਸ਼ਰਮਾ , ਲੇਖਕ ਅਤੇ ਗੀਤਕਾਰ ਪਵਨ ਚੋਟੀਅਾ ,ਬਾਬਾ ਮਨਜੋਤ ਸਿੰਘ ਸਮਰਾਲਾ ਜੀ ਵੀ ਖਾਸ ਤੌਰ 'ਤੇ ਸ਼ਾਮਿਲ ਹੋਏ
ਮੰਚ ਦਾ ਸੰਚਾਲਨ ਵਰਿੰਦਰ ਸਿੰਘ ਵੜੈਚ ਵਲੋ ਬਾਖੂਬੀ ਨਿਭਾਇਆ ਗਿਆ ਅਤੇ ਇਨ੍ਹਾਂ ਮੁਕਾਬਲਿਆਂ ਨੂੰ ਦੇਖਣ ਲਈ ਨੌਜਵਾਨ ਵਰਗ ਵਿਚ ਵੀ ਭਾਰੀ ਉਤਸ਼ਾਹ ਦੇਖਣ ਨੂੰ ਮਿਲਿਆ | ਸਵਰਗੀ ਸ੍ਰੀ ਬਿ੍ਜੇਸ਼ ਕੋਸ਼ਲ ਜੀ ਦੀ ਯਾਦ ਵਿੱਚ ਵਿਸ਼ੇਸ਼ ਕਲਾਸਿਕ ਪੰਜਾਬ ਕੈਟਾਗਰੀ ਵਿੱਚ ਅਮਿਤ ਕੁਮਾਰ ਨੇ ਪਹਿਲਾ ਅਤੇ ਨਕਦ ਰਾਸ਼ੀ 5100 ਟ੍ਰਾਫੀ ਮੈਰਿਜ ਸਰਟੀਫਿਕੇਟ ਅਤੇ ਮੈਡਲ, ਸ਼ਮਸ਼ਾਦ ਖਾਨ ਨੇ ਦੂਜਾ ਅਤੇ ਨਕਦ ਇਨਾਮ 3100 ਸਰਟੀਫਿਕੇਟ ਮੈਡਲ ਅਤੇ ਟ੍ਰਾਫੀ, ਸੁਰੇਸ਼ ਕੁਮਾਰ ਨੇ ਤੀਜਾ 2100 ਨਕਦ ਰਾਸ਼ੀ ਮੈਡਲ ਸਰਟੀਫਿਕੇਟ ਟ੍ਰਾਫੀ , ਅਨਿਲ ਕੁਮਾਰ ਨੇ ਚੋਥਾ 1600 ਨਕਦ ਰਾਸ਼ੀ ਸਰਟੀਫਿਕੇਟ ਮੈਡਲ ਟ੍ਰਾਫੀ, ਜਸਪ੍ਰੀਤ ਸਿੰਘ ਨੇ ਪੰਜਵਾਂ ਸਥਾਨ 1500 ਰਾਸ਼ੀ, ਟਾ੍ਫੀ ਮੈਡਲ, ਸੁਰਜੀਤ ਕੁਮਾਰ ਨੇ ਛੇਵਾਂ ਦਰਜਾ 1400 ਰਾਸ਼ੀ ਟਾ੍ਫੀ ਸਰਟੀਫਿਕੇਟ ਮੈਡਲ, ਅਨਿਲ ਕੁਮਾਰ ਨੇ ਸੱਤਵਾ 1300 ਰਾਸ਼ੀ ਮੈਡਲ, ਸਰਟੀਫਿਕੇਟ ਟਾ੍ਫੀ, ਰਮਨ ਕੁਮਾਰ ਨੇ ਅੱਠਵਾਂ ਸਥਾਨ1200 ਰਾਸ਼ੀ ਮੈਡਲ ਸਰਟੀਫਿਕੇਟ, ਜਗਤਾਰ ਸਿੰਘ ਨੇ ਨੋਵਾਂ 1100 ਰਾਸ਼ੀ ਸਰਟੀਫਿਕੇਟ ਮੈਡਲ ਅਤੇ ਸਨੀ ਨੇ 1100 ਨਕਦ ਰਾਸ਼ੀ, ਮੈਡਲ ਸਰਟੀਫਿਕੇਟ ਨਾਲ ਦੱਸਵਾਂ ਸਥਾਨ ਹਾਸਲ ਕੀਤਾ ਇਸ ਤੋਂ ਇਲਾਵਾ ਵੱਖ-ਵੱਖ ਭਾਰ ਵਰਗ ਦੇ ਮੁਕਾਬਲੇ ਕਰਵਾਏ ਗਏ | ਜਿਨ੍ਹਾਂ ਵਿਚੋਂ ਜੂਨੀਅਰ ਵਰਗ 55 ਕਿਲੋਗ੍ਰਾਮ ਭਾਰ ਵਰਗ ਵਿਚੋਂ ਕੁਲਦੀਪ ਸਿੰਘ ਨੇ ਪਹਿਲਾ ਸਥਾਨ, ਲਵਨੀਸ਼ ਦੂਜਾ ਅਤੇ ਅੰਕਿਤ ਕੁਮਾਰ ਨੇ ਤੀਜਾ ਸਥਾਨ ਹਾਸਲ ਕੀਤਾ , ਕੈਟਾਗਰੀ 60 ਵਿੱਚ ਹਰਸ਼ਦੀਪ ਸਿੰਘ ਨੇ ਪਹਿਲਾ, ਗੁਰਿੰਦਰ ਸਿੰਘ ਨੇ ਦੂਜਾ ਅਤੇ ਸਾਹਿਲ ਕੁਮਾਰ ਨੇ ਤੀਜਾ ਸਥਾਨ ਹਾਸਲ ਕੀਤਾ, 65 ਕਿਲੋਗ੍ਰਾਮ ਭਾਰ ਵਰਗ ਵਿੱਚ ਬਲਜੀਤ ਸਿੰਘ ਨੇ ਪਹਿਲਾ, ਸ਼ੋਕੀ ਨੇ ਦੂਜਾ ਸਥਾਨ ਹਾਸਲ ਕੀਤਾ ਜਦੋਂ ਕਿ ਸੀਨੀਅਰ ਵਰਗ ਦੇ ਫਸਵੇਂ ਮੁਕਾਬਲੇ ਵਿਚੋਂ ਅਮਿਤ ਕੁਮਾਰ ਮੰਡੀ ਗੋਬਿੰਦਗੜ੍ਹ ਚੈਂਪੀਅਨ ਰਿਹਾ ਅਤੇ ਮਿਸਟਰ ਫਤਿਹਗੜ੍ਹ ਸਾਹਿਬ ਚੁਣਿਆ ਗਿਆ | ਇਸ ਚੈਮਪਿੰਅਨਸ਼ਿਪ ਵਿੱਚ ਅਰਸ਼ਦੀਪ ਸਿੰਘ ਖਾਸ ਖਿੱਚ ਦਾ ਕੇਂਦਰ ਰਿਹਾ ਜੋ ਕਿ ਨਾ ਸੁਣ ਸਕਦਾ ਸੀ ਅਤੇ ਨਾ ਹੀ ਬੋਲ ਸਕਦਾ ਸੀ ਪਰ ਫਿਰ ਵੀ ੳਸਨੇ ਇਸ ਕਾਂਮਪੀਟਿਸ਼ਨ ਚ ਭਾਗ ਲੈਕੇ ਹੋਰਨਾ ਅਜਿਹੇ ਲੋਕਾਂ ਲਈ ਮਿਸਾਲ ਪੈਦਾ ਕੀਤੀ ਹੈ
ਚੈਮਪਿਅਨਸ਼ਿਪ ਮੌਕੇ ਵੱਖ-ਵੱਖ ਸਥਾਨਾਂ 'ਤੇ ਜੇਤੂ ਰਹਿਣ ਵਾਲੇ ਬਾਡੀ ਬਿਲਡਰਾਂ ਨੂੰ ਟਰਾਫੀ, ਸਰਟੀਫਿਕੇਟ ਅਤੇ ਮੈਡਲ ਦੇ ਕੇ ਸਨਮਾਨਿਤ ਕੀਤਾ ਗਿਆ | ਅੰਤ ਵਿਚ ਮਿਸਟਰ ਫਤਿਹਗੜ੍ਹ ਸਾਹਿਬ -2018 ਦਾ ਟਾਈਟਲ ਜਿੱਤਣ ਵਾਲੇ ਅਮਿਤ ਕੁਮਾਰ ਨੂੰ ਨੂੰ ਸ਼੍ਰੀ ਸਾਂਈ ਵਰਲਡ ਜਿੰਮ ਵੱਲੋਂ 5100 ਨਕਦ ਇਨਾਮ, ਟਰਾਫੀ ਅਤੇ ਸਰਟੀਫਿਕੇਟ ਨਾਲ ਨਿਵਾਜਿਆ ਗਿਆ | ਸ੍ਰੀ ਸਾਂਈ ਵਰਲਡ ਜਿੰਮ ਦੇ ਅਾਨਰ ਪ੍ਣਵ ਕੋਸ਼ਲ, ਜਿਮ ਦੇ ਕੋਚ ਕਮਲ ਵੜੈਚ ,ਸੈਕਟਰੀ ਮਨਪ੍ਰੀਤ ਕੋਸ਼ਲ, ਵਰਿੰਦਰ ਸਿੰਘ ਵੜੈਚ, ਰਾਜੀਵ ਵਰਮਾ (ਅੈਮ ਸੀ), ਪੁਨੀਤ ਗੋਇਲ (ਅੈਮ ਸੀ) , ਸਤਪਾਲ ਸਿੰਘ ਸੱਤਾ(ਅੈਮ ਸੀ), ਬਲਵਿੰਦਰ ਖੱਟੜਾ (ਅੈਮ ਸੀ) ਰੁਦਰ ਕਸ਼ਯਪ ਵੱਲੋਂ ਜੇਤੂਆਂ ਨੂੰ ਇਨਾਮ ਵੰਡੇ ਗਏ | ਇਸ ਮੌਕੇ ਪ੍ਰਣਵ ਕੋਸ਼ਲ, ਸੈਕਟਰੀ ਮਨਪ੍ਰੀਤ ਕੋਸ਼ਲ ,ਲੈਕਚਰਾਰ ਵਰਿੰਦਰ ਸਿੰਘ ਵੜੈਚ(ਪ੍ਧਾਨ ਜੀਪੀਸੀ ਅਲੂਮਨੀ ਸੋਸ਼ਲ ਵੈਲਫੇਅਰ ਸੁਸਾਇਟੀ) , ਕਮਲ ਵੜੈਚ, ਹੋਮਰਾਜ ਸ਼ਰਮਾ(ਚੈਮਪੀਅਨ ਜਿੰਮ) , ਰੁਦਰ ਕਸ਼ਯਪ ,ਮਹਿੰਦਰ ਪਾਲ ਸ਼ਰਮਾ ਲੁਧਿਆਣਾ, ਕਮਲ ਸ਼ੈਲੀ ਸ਼ਰਮਾ, ਮਨੀ ਵੜੈਚ, ਜੱਗੀ, ਅਮਨ ਬੇਦੀ, ਰਾਜਵੀਰ ਸਿੰਘ ਰਾਜੂ, ਸਿਮਰਨ ਸਿੰਘ ਅੈਲੀ, ਅਮਨ ਸਪੋਰਟਸ ਕਲੱਬ, ਸਿੰਮੀ ਸਪੋਰਟਸ ਕਲੱਬ, ਨਿਤਿਨ ਗੁਪਤਾ, ਅੋਮ ਸਾਂਈ ਜਿੰਮ ਅਤੇ ਵੱਖ ਵੱਖ ਜਿੰਮ ਦੇ ਕੋਚ ਅਾਦਿ ਮੌਜੂਦ ਸਨ |