Friday, December 21, 2018

ਚੋਣ ਅਬਜਰਵਰ ਬਲਾਕ ਖੰਨਾ ਨੇ ਲਈ ਅਧਿਕਾਰੀਆਂ ਅਤੇ ਪੁਲਿਸ ਅਫਸਰਾਂ ਦੀ ਮੀਟਿੰਗ

ਖੰਨਾ,-
ਜੋਤੀ ਬਾਲਾ ਮੱਟੂ ਚੋਣ ਅਬਜਰਵਰ ਬਲਾਕ ਖੰਨਾ ਵੱਲੋਂ ਪੰਚਾਇਤੀ ਚੋਣਾਂ ਨੂੰਂ ਸਾਂਤੀਪੂਰਵਕ ਅਤੇ ਪਾਰਦਰਸ਼ੀ ਢੰਗ ਨਾਲ ਨੇਪਰੇ ਚਾੜਨ ਲਈ ਬਲਾਕ ਖੰਨਾ ਦੇ ਰਿਟਰਨਿੰਗ ਅਫਸਰਾਂ ਅਤੇ ਪੁਲਿਸ ਅਧਿਕਾਰੀਆਂ ਨਾਲ ਦਫਤਰ ਮਾਰਕਿਟ ਕਮੇਟੀ ਖੰਨਾ ਵਿਖੇ ਮੀਟਿੰਗ ਕੀਤੀ ਅਤੇ ਪੰਜਾਬ ਰਾਜ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ  ਲੁਧਿਆਣਾਚੋਣਾਂ ਦਾ ਕੰਮ ਕਰਨ ਦੀ ਹਦਾਇਤ ਕੀਤੀ।ਇਸ ਮੌਕੇ ਕਰਨ ਗੁਪਤਾ ਤਹਿਸੀਲਦਾਰ ਖੰਨਾ,ਜਸਦੇਵ ਸਿੰਘ ਜਿਲਾ੍ਹ ਭਲਾਈ ਅਫਸਰ ਲੁਧਿਆਣਾ,ਦੀਪਕ ਰਾਏ ਡੀਐਸਪੀ ਖੰਨਾ,ਸਾਰੇ ਰਿਟਰਨਿੰਗ ਅਫਸਰ ਖੰਨਾ, ਇੰਸਪੈਕਟਰ  ਸਦਰ ਖੰਨਾ ਇੰਸਪੈਕਟਰ ਸਿਟੀ ੧ ਖੰਨਾ,ਤਹਿਸੀਲ ਭਲਾਈ ਅਫਸਰ ਤਾਜ ਮਹੁਮੰਦ ਆਦਿ ਹਾਜਰ ਸਨ।