Friday, January 25, 2019

ਸ.ਪ੍ਰਾ.ਸਕੂਲ ਖੰਨਾ-8 ਦੇ ਸਾਲਾਨਾ ਸਮਾਗਮ ਸਮੇ ਐਮ.ਪੀ ਸ.ਖਾਲਸਾ ਵੱਲੋ ਸਮਾਰਟ ਕਲਾਸ ਰੂਮ ਦਾ ਕੀਤਾ ਉਦਘਾਟਨ




ਅੱਜ ਸ. ਪ੍ਰ.ਸਕੂਲ ਖੰਨਾ-8 ਦੇ ਸਾਲਾਨਾ ਸਮਾਗਮ ਵਿੱਚ ਮੁੱਖ ਮਹਿਮਾਨ ਦੇ ਤੌਰ ਤੇ ਐਮ.ਪੀ ਫਤਹਿਗੜ੍ਹ ਸਾਹਿਬ ਸ. ਹਰਿੰਦਰ ਸਿੰਘ ਜੀ ਖਾਲਸਾ ਪਹੁੰਚੇ। ਉਨ੍ਹਾਂ ਦੇ ਨਾਲ ਵਿਸ਼ੇਸ਼ ਮਹਿਮਾਨ ਦੇ ਤੌਰ ਤੇ ਐੱਮ.ਸੀ ਗੁਰਮੀਤ ਨਾਗਪਾਲ, ਸਾਬਕਾ ਕਮੇਟੀ ਪ੍ਰਧਾਨ ਸੰਤ ਰਾਮ ਸਰਹੱਦੀ ,ਭਗਤ ਲਾਲ ਸਰਹੱਦੀ ਤੇ ਰਘਬੀਰ ਸਿੰਘ ਜੀ ਪਹੁੰਚੇ 1ਅੱਜ ਦੇ ਸਮਾਗਮ ਵਿੱਚ ਬੱਚਿਆਂ ਨੇ ਰਾਜਸਥਾਨੀ ਡਾਂਸ,ਗਿੱਧਾ, ਭੰਗੜਾ,ਗੀਤ,ਸਕਿੱਟਾਂ ਤੇ ਕੋਰੀਓਗ੍ਰਾਫੀਆਂ ਤੇ ਹੋਰ ਪੇਸ਼ਕਾਰੀਆਂ ਪੇਸ਼ ਕੀਤੀਆਂ। ਸਰਪ੍ਰਸਤ ਅਧਿਆਪਕ / ਵਿਦਿਆਰਥੀ ਭਲਾਈ ਸੰਸਥਾ ਦੇ 14ਵੇਂ ਅਤੇ ਸ.ਪ੍ਰ. ਖੰਨਾ-8 ਵਿਖੇ ਤੀਸਰੇ ਸਮਾਰਟ ਕਲਾਸ ਰੂਮ ਦਾ ਉਦਘਾਟਨ ਕੀਤਾ।ਐਮ.ਪੀ ਸ.ਹਰਿੰਦਰ ਸਿੰਘ ਖ਼ਾਲਸਾ ਨੇ ਸੰਬੋਧਨ ਕਰਦਿਆਂ ਬੱਚਿਆਂ ਨੂੰ ਮਨ ਲਾ ਕੇ ਪੜ੍ਹਨ, ਦੂਸਰਿਆਂ ਤੋਂ ਵੱਖਰੇ ਤਰੀਕੇ ਨਾਲ ਮਿਹਨਤ ਨਾਲ ਪੜ੍ਹਾਈ ਕਰਨ, ਪਰਮਾਤਮਾ ਤੇ ਵਿਸ਼ਵਾਸ ਕਰਕੇ ਮਾਪਿਆਂ ਤੇ ਅਧਿਆਪਕਾਂ ਦਾ ਸਤਿਕਾਰ ਕਰਨ ਦੀ ਪ੍ਰੇਰਨਾ ਦਿੱਤੀ। ਪੜ੍ਹਾਈ ਹੀ ਮਨੁੱਖ ਨੂੰ ਦੂਸਰਿਆਂ ਤੋਂ ਉੱਪਰ, ਅਤੇ ਵਿਸ਼ੇਸ ਬਣਾਉਦੀ ਹੈ ਤੇ ਦੁਨੀਆਂ ਦੇ ਵੱਡੇ-ਵੱਡੇ ਆਹੁਦੇ ਬਖਸ਼ਦੀ ਹੈ।ਖਾਲਸਾ ਜੀ ਵੱਲੋਂ ਬੱਚਿਆਂ ਵੱਲੋਂ ਪੇਸ਼ ਕੀਤੇ ਸੱਭਿਆਚਾਰਕ ਪ੍ਰੋਗਰਾਮਾਂ ਨੂੰ ਤਿਆਰ ਕਰਨ ਵਾਲੇ ਅਧਿਆਪਕਾਂ ਨੂੰ ਵਿਸ਼ੇਸ਼ ਤੌਰ ਤੇ ਵਧਾਈ ਦਿੱਤੀ ।ਸ੍ਰੀ ਸੰਤ ਰਾਮ ਸਰਹੱਦੀ ਜੀ ਨੇ ਹਵਾ,ਪਾਣੀ, ਧਰਤੀ ਦਾ ਸਤਿਕਾਰ ਕਰਨ ਦੀ ਪ੍ਰੇਰਨਾ ਦਿੰਦਿਆਂ ਕਿਹਾ ਕਿ ਮਨੁੱਖ ਦੀ ਜ਼ਿੰਦਗੀ ਇਨ੍ਹਾਂ ਤਿੰਨਾਂ ਤੋਂ ਬਿਨਾਂ ਅਧੂਰੀ ਹੈ । ਸਾਨੂੰ ਸਾਰਿਆਂ ਨੂੰ ਇਹਨਾਂ ਦੀ ਸੰਭਾਲ ਤੇ ਸਤਿਕਾਰ ਕਰਨਾ ਚਾਹੀਦਾ ਹੈ। ਐਮ.ਸੀ ਗੁਰਮੀਤ ਨਾਗਪਾਲ ਜੀ ਵੱਲੋਂ ਐੱਮ.ਪੀ ਖ਼ਾਲਸਾ ਜੀ ਦਾ ਸਕੂਲ ਦੇ ਸਮਾਗਮ ਵਿੱਚ ਪਹੁੰਚ ਕੇ ਬੱਚਿਆਂ ਨੂੰ ਅਸ਼ੀਰਵਾਦ ਦੇਣ ਲਈ ਅਤੇ  ਸਕੂਲ ਦੇ ਬੱਚਿਆਂ ਦੇ ਸਰਵਪੱਖੀ ਵਿਕਾਸ ਲਈ ਮਦਦ ਕਰਨ ਤੇ ਧੰਨਵਾਦ ਕੀਤਾ।ਗੁਰਮੀਤ ਨਾਗਪਾਲ ਜੀ ਵੱਲੋਂ ਪੰਜਾਬੀ ਅਤੇ ਪੰਜਾਬੀਅਤ ਬਾਰੇ ਬਾ-ਕਮਾਲ ਵਿਚਾਰ ਪੇਸ਼ ਕਰਕੇ ਮਾਤਾ ਭਾਸ਼ਾ ਦੀ ਜਿੰਦਗੀ ਤੇ ਇਤਿਹਾਸ ਵਿੱਚ ਮੱਹਤਵ ਸੰਬੰਧੀ ਦੱਸਿਆ।ਐੱਮ.ਪੀ ਖਾਲਸਾ ਤੇ ਵਿਸ਼ੇਸ਼ ਮਹਿਮਾਨਾਂ ਸਕੂਲ ਅਧਿਆਪਕਾਂ ਵੱਲੋਂ ਸਕੂਲ ਦੇ ਪੜ੍ਹਾਈ,ਸੁੰਦਰ ਲਿਖਾਈ,ਖੇਡਾਂ ਅਤੇ ਸੱਭਿਆਚਾਰਕ ਗਤੀਵਿਧੀਆਂ ਵਿੱਚ ਅੱਵਲ ਰਹਿਣ ਵਾਲੇ ਬੱਚਿਆਂ ਦਾ ਸਨਮਾਨ ਕੀਤਾ। ਸਕੂਲ ਸਟਾਫ਼ ਤੇ ਮਹਿਮਾਨਾਂ ਵੱਲੋਂ ਐੱਮ.ਪੀ ਸ.ਹਰਿੰਦਰ ਸਿੰਘ ਜੀ ਖ਼ਾਲਸਾ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ।ਇਸ ਮੌਕੇ ਤੇ ਸੰਤ ਰਾਮ ਸਰਹੱਦੀ ਜੀ ਸਕੂਲ ਦੇ ਫਾਉਂਡਰ ਮੈਂਬਰ ਦਾ ਸਕੂਲ ਦੇ ਅਧਿਆਪਕਾਂ ਵੱਲੋਂ ਵੀ ਵਿਸ਼ੇਸ਼ ਸਨਮਾਨ ਕੀਤਾ ਗਿਆ। ਸਕੂਲ ਮੁਖੀ ਸਤਵੀਰ ਸਿੰਘ ਰੌਣੀ ਵੱਲੋਂ ਐਮ.ਪੀ ਖ਼ਾਲਸਾ ਜੀ,ਐੱਮ.ਸੀ ਗੁਰਮੀਤ ਨਾਗਪਾਲ,ਸੰਤ ਰਾਮ ਸਰਹੱਦੀ, ਭਗਤ ਲਾਲ ਸਰਹੱਦੀ, ਸ.ਰਘਵੀਰ ਸਿੰਘ ਤੇ ਬੱਚਿਆਂ ਦੇ ਮਾਪਿਆਂ ਦਾ ਧੰਨਵਾਦ ਕੀਤਾ ਗਿਆ ਅਤੇ ਸਕੂਲ ਦੇ ਮਿਹਨਤੀ ਅਧਿਆਪਕਾਂ ਦਾ ਸਾਲਾਨਾ ਸਮਾਗਮ ਵਿੱਚ ਮਿਹਨਤ ਕਰਕੇ ਤਿਆਰ ਕੀਤੇ ਪ੍ਰੋਗਰਾਮ ਲਈ ਵਿਸ਼ੇਸ਼ ਧੰਨਵਾਦ ਕੀਤਾ।ਅੱਜ ਦੇ ਪ੍ਰੋਗਰਾਮ ਵਿੱਚ ਸ.ਜਗਰੂਪ ਸਿੰਘ ਢਿੱਲੋਂ,ਮਨਦੀਪ ਖੰਨਾ,ਨਵਦੀਪ ਸਿੰਘ,ਅੱਛਰਪਾਲ ਸ਼ਰਮਾ,ਮੈਡਮ ਰੰਜੂ ਬਾਲਾ, ਮੈਡਮ ਪ੍ਰੋਮਿਲਾ, ਮੈਡਮ ਮੀਨੂੰ, ਕਿਰਨਜੀਤ ਕੌਰ, ਅਮਨਦੀਪ ਕੌਰ, ਨੀਲੂ ਮਦਾਨ, ਮੋਨਾ ਸ਼ਰਮਾ ,ਬਲਬੀਰ ਕੌਰ, ਮੰਨੂੰ ਸ਼ਰਮਾ, ਕੁਲਵੀਰ ਕੌਰ ,ਨੀਲਮ ਸਪਨਾ,ਰਸ਼ਪਾਲ ਕੌਰ ਅਤੇ ਬੱਚਿਆਂ ਦੇ ਮਾਪੇ ਹਾਜ਼ਰ ਸਨ ।
ਫੋਟੋ - ਐਮ.ਪੀ ਖਾਲਸਾ ਜੀ ਵੱਲੋਂ ਸ.ਪ੍ਰ.ਸਕੂਲ, ਖੰਨਾ-8 ਦੇ ਸਮਾਰਟ ਕਲਾਸਰੂਮ ਦੇ ਉਦਘਾਟਨ ਗੁਰਮੀਤ ਨਾਗਪਾਲ ਸਕੂਲ ਮੁੱਖੀ ਸਤਵੀਰ ਰੌਣੀ ਤੇ ਸਮੂਹ ਸਕੂਲ ਸਟਾਫ ਤੇ ਮਹਿਮਾਨ ।