Thursday, July 4, 2019

ਸੰਸਥਾ ਦੇ ਵਿਨੋਦ ਦੱਤ ਨੇ ਦੱਸਿਆ

ਸਰਕਾਰੀ ਪ੍ਰਾਇਮਰੀ ਸਕੂਲ ਰਸੂਲੜਾ ਵਿਖੇ ਐਜੂਕੇਸ਼ਨ ਬੈਂਕ ਖੰਨਾ ਵਲੋਂ ਲੋੜਵੰਦ ਬੱਚਿਆਂ ਨੂੰ ਕਾਪੀਆਂ ਤੇ ਵਰਦੀਆਂ ਵੰਡੀਆਂ ਗਈਆਂ। ਸਮਾਜ ਸੇਵੀ ਟੀਮ ਨੇ ਬੱਚਿਆਂ ਨੂੰ ਬੂਟ-ਜੁਰਾਬਾਂ ਦੇ ਨਾਲ ਨਾਲ ਬੈਠਣ ਲਈ ਟਾਟ ਵੀ ਦਿੱਤੇ। ਸੰਸਥਾ ਦੇ ਵਿਨੋਦ ਦੱਤ ਨੇ ਦੱਸਿਆ ਕਿ ਇਸ ਸਕੂਲ ਦੇ ਜ਼ਿਆਦਾਤਰ
ਬੱਚੇ ਵਰਦੀਆਂ ਤੇ ਕਾਪੀਆਂ ਨਾ ਹੋਣ ਕਰਕੇ ਸਕੂਲ ਚੋਂ ਗੈਰ-ਹਾਜ਼ਰ ਰਹਿੰਦੇ ਸਨ। ਇਸ ਲਈ ਉਹਨਾਂ ਦੀ ਟੀਮ ਨੇ ਸਕੂਲ ਮੁਖੀ ਕੋਲੋਂ ਬੱਚਿਆਂ ਦੀ ਸੂਚੀ ਲੈ ਕੇ ਉਹਨਾਂ ਨੂੰ ਸਟੇਸ਼ਨਰੀ ਦਾ ਸਾਰਾ ਸਾਮਾਨ ਦਿੱਤਾ। ਵਰਦੀਆਂ ਤੇ ਬੂਟ-ਜੁਰਾਬਾਂ ਵੀ ਦਿੱਤੀਆਂ ਗਈਆਂ। ਹੋਰਨਾਂ ਤੋਂ ਇਲਾਵਾ ਇਸ ਮੌਕੇ 'ਤੇ ਲਲਿਤ ਕੌੜੀ, ਗੁਰਦੀਪ ਸਿੰਘ ਗੋਪੀ, ਸੁਨੀਲ ਚੌਹਾਨ, ਦੀਪਕ ਮੋਦਗਿੱਲ, ਸੰਜੀਵ ਕਪੂਰ, ਗੁਰਦੀਪ ਸਿੰਘ, ਭਾਰਤ ਭੂਸ਼ਣ ਜੌਲੀ ਤੋਂ ਇਲਾਵਾ ਸਕੂਲ ਸਟਾਫ ਦੇ ਜਸਪ੍ਰੀਤ ਕੌਰ, ਰਾਕੇਸ਼ ਕਪਿਲ, ਰਛਪਾਲ ਕੌਰ, ਯੁਵਰਾਜ ਸ਼ਰਮਾ, ਸ਼ਰਨਜੀਤ ਕੌਰ, ਸਾਧਨਾ, ਪੂਜਾ, ਸੁਰਿੰਦਰ ਕੌਰ, ਜੀਨਾ, ਜਸਵੀਰ ਕੌਰ ਆਦਿ ਹਾਜ਼ਰ ਸਨ।ਲੋਕ ਚਰਚਾ ਕਿਆ ਬਾਤ