Sunday, September 1, 2019

ਹੱਡੀਆਂ ਤੇ ਜੋੜਾਂ ਦੇ ਰੋਗਾਂ ਲਈ ਮੁਫ਼ਤ ਜਾਂਚ ਕੈਂਪ

ਖੰਨਾ--ਹੱਡੀਆਂ
ਤੇ ਜੋੜਾਂ ਦੇ ਰੋਗਾਂ ਲਈ ਮੁਫ਼ਤ ਜਾਂਚ
ਗੁਰਦੁਆਰਾ ਸ੍ਰੀ ਚਸਮਾ ਸਾਹਿਬ ਸਲਾਣਾ ਵਿਖੇ ਹੱਡੀਆਂ ਤੇ ਜੋੜਾਂ ਦੇ ਰੋਗਾਂ ਦੀ ਜਾਂਚ ਤੇ ਇਲਾਜ ਸਬੰਧੀ ਮੁਫ਼ਤ ਕੈਂਪ ਲਗਾਇਆ ਗਿਆ। ਜਿਸ ਵਿੱਚ ਡਾ. ਰਵੀਸ਼ ਛਾਬੜਾ ਦੀ ਟੀਮ ਵੱਲੋਂ ਮਰੀਜ਼ਾਂ ਦੀ ਜਾਂਚ ਕੀਤੀ ਗਈ। ਕੈਂਪ ਵਿੱਚ 107 ਮਰੀਜ਼ਾਂ ਨੂੰ ਸੇਵਾਵਾਂ ਦਿੱਤੀਆਂ ਗਈਆਂ। ਕੈਂਪ ਦੌਰਾਨ ਸਮਾਜ ਸੇਵੀ ਡਾ. ਸਤੀਸ਼ ਕੁਮਾਰ ਜੰਡਾਲੀ ਵੱਲੋਂ ਲੋਕਾਂ ਨੂੰ ਸਿਹਤਮੰਦ ਰਹਿਣ ਲਈ ਬੂਟਿਆਂ ਸਬੰਧੀ ਜਾਗਰੂਕ ਕੀਤਾ ਗਿਆ ਤੇ ਵੱਧ ਤੋਂ ਵੱਧ ਬੂਟੇ ਲਗਾਉਣ ਲਈ ਪ੍ਰਰਿਤ ਕੀਤਾ। ਮਰੀਜ਼ਾਂ ਲਈ ਚਾਹ ਤੇ ਰੋਟੀ ਦਾ ਲੰਗਰ ਵੀ ਲਗਾਇਆ ਗਿਆ। ਇਸ ਮੌਕੇ ਗੁਰਦੁਆਰਾ ਪ੍ਰਬੰਧਕੀ ਕਮੇਟੀ ਪ੍ਰਧਾਨ ਨੇਤਰ ਸਿੰਘ, ਹੈੱਡ ਗ੍ਰੰਥੀ ਬਾਬਾ ਅਜਮੇਰ ਸਿੰਘ, ਲਖਵੀਰ ਸਿੰਘ ਸਲਾਣਾ, ਬਾਬਾ ਕੁਲਵੰਤ ਸਿੰਘ, ਜਸਵਿੰਦਰ ਸਿੰਘ, ਨਰਿੰਦਰ ਸਿੰਘ, ਸਤਨਾਮ ਸਿੰਘ, ਨਛੱਤਰ ਸਿੰਘ, ਮਾੜੂ ਸਿੰਘ, ਸੰਤੋਖ ਸਿੰਘ, ਸੁਖਵਿੰਦਰ ਸਿੰਘ ਬਾਈ, ਕਰਨੈਲ ਸਿੰਘ ਬਘੋਰ, ਤਰਲੋਚਨ ਸਿੰਘ ਮਾਮਾ, ਬੀਬੀ ਸ਼ਬਨਮ ਪ੍ਰਿਆ ਹਾਜ਼ਰ ਸਨ।