Saturday, December 21, 2019

ਵਿਧਾਇਕ ਕੋਟਲੀ ਦੇ ਯਤਨਾਂ ਸਦਕਾ




 
ਖੰਨਾ, 21 ਦਸੰਬਰ -ਇਲਾਕੇ ਦੀ ਪ੍ਰਮੁੱਖ ਸੜ•ਕ ਅਮਲੋਹ ਰੋਡ ਨੂੰ ਬਣਾਉਣ ਲਈ ਹਲਕਾ ਵਿਧਾਇਕ ਗੁਰਕੀਰਤ ਸਿੰਘ ਕੋਟਲੀ ਦੇ ਯਤਨਾਂ ਸਦਕਾ ਪੰਜਾਬ ਸਰਕਾਰ ਵੱਲੋਂ 10 ਕਰੋੜ ਰੁਪਏ ਦੇ ਟੈਂਡਰ ਜਾਰੀ ਕਰਨ ਤੋਂ ਬਾਦ ਇਲਾਕਾ ਵਾਸੀਆਂ 'ਚ ਖੁਸ਼ੀ ਦੀ ਲਹਿਰ ਹੈ। ਜਿਕਰਯੋਗ ਹੈ ਉਕਤ ਅਮਲੋਹ ਰੋਡ ਦੀ ਹਾਲਤ ਪਿਛਲੇ ਲੰਬੇ ਸਮੇਂ ਤੋਂ ਖਸਤਾ ਹੋ ਚੁੱਕੀ ਸੀ, ਜਿਸ ਕਾਰਨ ਆਮ ਰਾਹਗੀਰਾਂ ਨੂੰ ਭਾਂਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਸੀ। ਉਕਤ ਸੜ•ਕ ਨਜ਼ਦੀਕੀ ਪ੍ਰਮੁੱਖ ਕਸਬੇ ਅਮਲੋਹ, ਭਾਦਸੋਂ, ਨਾਭਾ, ਪਟਿਆਲੇ ਸਹਿਤ ਕਈ ਸ਼ਹਿਰਾਂ ਨੂੰ ਜਾਣ ਵਾਲੇ ਰਾਹਗੀਰਾਂ ਦਾ ਮੁੱਖ ਮਾਰਗ ਹੈ ਅਤੇ ਇਸ ਮਾਰਗ ਰਾਹੀਂ ਰੋਜਾਨਾ ਹਜਾਰਾਂ ਦੀ ਗਿਣਤੀ 'ਚ ਛੋਟੇ ਵੱਡੇ ਵਾਹਨ ਗੁਜਰਦੇ ਹਨ। ਇਹ ਖੁਸ਼ੀ ਦੀ ਖਬਰ ਸੁਣ ਕੇ ਅਮਲੋਹ ਰੋਡ ਦੇ ਦੁਕਾਨਦਾਰਾਂ ਅਤੇ ਇਲਾਕਾ ਵਾਸੀਆਂ ਨੇ ਕੌਂਸਲਰ ਗੁਰਮੀਤ ਨਾਗਪਾਲ ਦੀ ਅਗਵਾਈ 'ਚ ਵਿਧਾਇਕ ਕੋਟਲੀ ਨੂੰ ਅਮਲੋਹ ਰੋਡ 'ਤੇ ਆਉਣ ਦਾ ਸੱਦਾ ਦਿੱਤਾ, ਜਿੱਥੇ ਇਲਾਕਾ ਵਾਸੀਆਂ ਨੇ ਵਿਧਾਇਕ ਕੋਟਲੀ ਦਾ ਧੰਨਵਾਦ ਕਰਦੇ ਹੋਏ ਸਨਮਾਨਿਤ ਕੀਤਾ। ਕੌਂਸਲਰ ਨਾਗਪਾਲ ਨੇ ਕਿਹਾ ਕਿ ਵਿਧਾਇਕ ਗੁਰਕੀਰਤ ਸਿੰਘ ਕੋਟਲੀ ਨੇ ਆਪਣੇ ਕੀਤੇ ਵਾਅਦੇ ਨੂੰ ਪੂਰਾ ਕਰਕੇ ਦਿਖਾਇਆ, ਜਿਸ ਲਈ ਅਮਲੋਹ ਰੋਡ ਦੇ ਦੁਕਾਨਦਾਰ ਹੀ ਨਹੀਂ ਸਗੋਂ ਸਮੁੱਚਾ ਇਲਾਕਾ ਧੰਨਵਾਦੀ ਹੈ।
         ਵਿਧਾਇਕ ਕੋਟਲੀ ਨੇ ਕਿਹਾ ਕਿ ਚੋਣਾਂ ਸਮੇਂ ਹਲਕਾ ਵਾਸੀਆਂ ਨਾਲ ਕੀਤੇ ਵਾਅਦੇ ਇੱਕ ਇੱਕ ਕਰਕੇ ਪੂਰੇ ਕੀਤੇ ਜਾਣਗੇ। ਨਗਰ ਕੌਂਸਲ ਪ੍ਰਧਾਨ ਵਿਕਾਸ ਮਹਿਤਾ ਨੇ ਕਿਹਾ ਕਿ ਸ਼ਹਿਰ ਦੇ ਸਮੂਹ ਵਾਰਡਾਂ 'ਚ ਵਿਕਾਸ ਦੇ ਕਾਰਜ ਬਿਨਾਂ ਕਿਸੇ ਭੇਦਭਾਵ ਦੇ ਜਾਰੀ ਹਨ। ਕੌਂਸਲਰ ਨਾਗਪਾਲ ਨੇ ਕਿਹਾ ਕਿ ਅਮਲੋਹ ਚੌਂਕ ਤੋਂ ਲੈ ਕੇ ਇੱਕ ਕਿਲੋਮੀਟਰ ਤੱਕ ਸੜ•ਕ ਇੰਟਰਲਾਕਿੰਗ ਟਾਈਲਾਂ ਨਾਲ ਬਣਨ ਉਪ੍ਰੰਤ ਸੁੰਦਰ ਦਿੱਖ ਦੀ ਪ੍ਰਤੀਕ ਹੋਵੇਗੀ। ਇਸ ਮੌਕੇ ਦੁਕਾਨਦਾਰਾਂ ਨੇ ਅਮਲੋਹ ਰੋਡ 'ਤੇ ਸੜ•ਕ ਨਿਰਮਾਣ ਤੋਂ ਪਹਿਲਾਂ ਸੀਵਰੇਜ ਦੇ ਕੰਮ ਨੂੰ ਪੂਰਾ ਕਰਨ ਦੀ ਬੇਨਤੀ ਕੀਤੀ ਤਾਂ ਵਿਧਾਇਕ ਕੋਟਲੀ ਨੇ ਕੁੱਝ ਸਮੇਂ 'ਚ ਹੀ ਸੀਵਰੇਜ ਬੋਰਡ ਦੇ ਐਸਡੀਓ, ਐਕਸੀਅਨ ਅਤੇ ਹੋਰਨਾਂ ਅਧਿਕਾਰੀਆਂ ਨੂੰ ਮੌਕੇ 'ਤੇ ਬੁਲਾਇਆ ਅਤੇ ਇਲਾਕਾ ਵਾਸੀਆਂ ਨੂੰ ਦਰਪੇਸ਼ ਆ ਰਹੀ ਸਮੱਸਿਆ ਨੂੰ ਸੁਲਝਾਉਣ ਸਬੰਧੀ ਨਿਰਦੇਸ਼ ਦਿੱਤੇ, ਜਿਸ ਨੂੰ ਵਿਭਾਗ ਵੱਲੋਂ ਪ੍ਰਵਾਨ ਕਰਕੇ ਜਲਦ ਕੰਮ ਸ਼ੁਰੂ ਕਰਨ ਦਾ ਭਰੋਸਾ ਦਿੱਤਾ ਗਿਆ। ਇਸ ਮੌਕੇ ਅਗਰਵਾਲ ਮਾਰਕੀਟ ਦੇ ਪ੍ਰਧਾਨ ਅਵਤਾਰ ਸਿੰਘ, ਆੜ•ਤੀ ਦਲਜੀਤ ਥਾਪਰ, ਠੇਕੇਦਾਰ ਸਵਰਨ ਸਿੰਘ, ਹਰਚਰਨਜੀਤ ਅਰੋੜਾ ਵੱਲੋਂ ਵਿਧਾਇਕ ਕੋਟਲੀ ਅਤੇ ਪ੍ਰਧਾਨ ਵਿਕਾਸ ਮਹਿਤਾ ਦਾ ਧੰਨਵਾਦ ਕੀਤਾ ਗਿਆ। ਇਸ ਮੌਕੇ ਬਲਾਕ ਕਾਂਗਰਸ ਪ੍ਰਧਾਨ ਜਤਿੰਦਰ ਪਾਠਕ, ਯੂਥ ਕਾਂਗਰਸ ਦੇ ਜਿਲਾ ਪ੍ਰਧਾਨ ਅਮਿਤ ਤਿਵਾੜੀ, ਵਿਧਾਇਕ ਦੇ ਸਲਾਹਕਾਰ ਹਰਿੰਦਰ ਸਿੰਘ ਰਿੰਟਾ, ਐਕਸੀਅਨ ਗੁਰਦੀਸ਼ਪਾਲ ਸਿੰਘ, ਐਸਡੀਓ ਰਛਪਾਲ ਸਿੰਘ, ਐਸਡੀਓ ਸੁਖਪਾਲ ਸਿੰਘ, ਐਸਡੀਓ ਸੁਪਿੰਦਰ ਸਿੰਘ, ਜੇਈ ਪਰਮਜੀਤ ਸਿੰਘ ਤੇ ਰਾਕੇਸ਼ ਕੁਮਾਰ, ਅਵਤਾਰ ਸਿੰਘ ਧੰਨਾ, ਰਮੇਸ਼ ਕੁਮਾਰ ਚੁੱਘ, ਅਮਰ ਸਿੰਘ ਨੱਕੜਾ,  ਰਵੀ ਕੁਮਾਰ, ਓਮ ਪ੍ਰਕਾਸ਼, ਸਤਨਾਮ ਸਿੰਘ, ਕੁਲਵਿੰਦਰ ਸਿੰਘ ਗਰੇਵਾਲ, ਭੂਸ਼ਣ ਕੁਮਾਰ ਵੀ ਹਾਜਰ ਸਨ।ਲੋਕ ਚਰਚਾ ਕਿਆ ਬਾਤ