Wednesday, January 29, 2020

ਪੜ੍ਹੋ ਪੰਜਾਬ, ਪੜ੍ਹਾਓ ਪੰਜਾਬ ਪ੍ਰੋਜੈਕਟ ਤਹਿਤ

ਖੰਨਾ--ਪੜ੍ਹੋ ਪੰਜਾਬ, ਪੜ੍ਹਾਓ ਪੰਜਾਬ ਪ੍ਰੋਜੈਕਟ ਤਹਿਤ ਬਲਾਕ ਖੰਨਾ-1 ਦੇ ਸੀਐੱਚਟੀ, ਐੱਚਟੀ ਤੇ ਈਟੀਟੀ ਅਧਿਆਪਕਾਂ ਨਾਲ ਜ਼ਿਲ੍ਹਾ ਸਿੱਖਿਆ ਅਫ਼ਸਰ (ਐਲੀ.) ਰਾਜਿੰਦਰ ਕੌਰ ਨੇ ਬੈਠਕ ਕੀਤੀ। ਜਿਸ 'ਚ ਉਨ੍ਹਾਂ ਨੇ ਅਧਿਆਪਕਾਂ ਨੂੰ ਮਿਸ਼ਨ 100 ਫੀਸਦੀ ਦੀ ਪ੍ਰਾਪਤ ਲਈ ਅਧਿਆਪਕਾਂ ਨੂੰ ਵਧੀਆਂ ਨਤੀਜੇ ਦੇਣ ਤੇ ਸਕੂਲਾਂ ਨੂੰ ਵੱਧ ਤੋਂ ਵੱਧ ਸਮਾਰਟ ਸਕੂਲ ਬਣਾਉਣ ਲਈ ਪ੍ਰੇਰਿਤ ਕੀਤਾ ਗਿਆ ਤਾਂ ਜੋ ਸਰਕਾਰੀ ਸਕੂਲਾਂ ਦਾ ਪੜ੍ਹਾਈ ਦਾ ਪੱਧਰ ਹੋਰ ਉੱਚਾ ਹੋ ਸਕੇ।
ਡਿਪਟੀ ਡੀਈਓ ਕੁਲਦੀਪ ਸਿੰਘ ਸੈਣੀ ਨੇ ਅਧਿਆਪਕਾਂ ਨੂੰ ਸਕੂਲਾਂ 'ਚ ਵਿਦਿਆਰਥੀਆਂ ਦੀ ਗਿਣਤੀ ਵਧਾਉਣ ਤੇ ਪੜ੍ਹਾਈ ਦਾ ਪੱਧਰ ਉੱਚਾ ਚੁੱਕਣ ਲਈ ਆਪਣੀ ਜਿੰਮੇਵਾਰੀ ਤਨਦੇਹੀ ਨਾਲ ਨਿਭਾਉਣ ਲਈ ਕਿਹਾ। ਬੀਪੀਈਓ ਖੰਨਾ-1 ਮੇਲਾ ਸਿੰਘ ਵੱਲੋਂ ਆਏ ਮਹਿਮਾਨਾਂ ਅਧਿਕਾਰੀਆਂ ਤੇ ਅਧਿਆਪਕਾਂ ਦਾ ਧੰਨਵਾਦ ਕੀਤਾ। ਉਨ੍ਹਾਂ ਅਧਿਕਾਰੀਆਂ ਨੂੰ ਵਿਸਵਾਸ਼ ਦਿਵਾਇਆ ਕਿ ਖੰਨਾ ਬਲਾਕ 'ਚ 100 ਫੀਸਦੀ ਮਿਸ਼ਨ ਨੂੰ ਹਰ ਹਾਲ ਪੂਰਾ ਕੀਤਾ ਜਾਵੇਗਾ। ਇਸ ਮੌਕੇ ਜ਼ਿਲ੍ਹਾ ਕੋਆਰਡੀਨੇਟਰ ਸੰਜੀਵ ਕੁਮਾਰ, ਸਹਾਇਕ ਕੋਅਰਡੀਨੇਟਰ ਗੁਰਪ੍ਰੀਤ ਸਿੰਘ, ਬੀਐੱਮਟੀ ਜਤਿੰਦਰਪਾਲ ਸਿੰਘ, ਸੀਐੱਮਟੀ ਹਰਬੰਸ ਸਿੰਘ ਪੱਪਾ, ਸੁਖਵਿੰਦਰ ਸਿੰਘ, ਗੁਰਦੀਪ ਸਿੰਘ, ਭਿੰਦਰ ਸਿੰਘ, ਪ੍ਰੇਮ ਕੁਮਾਰ, ਉਇੰਦਰਜੀਤ ਕੌਰ, ਮੋਹਣ ਸਿੰਘ, ਮਨਦੀਪ ਸਿੰਘ, ਮਹੇਸ਼ ਕੁਮਾਰ, ਗਗਨ ਤੇਜ਼ਪਾਲ, ਵਰਿੰਦਰ ਸਿੰਘ, ਗੁਰਭਗਤ ਸਿੰਘ, ਸੰਦੀਪ ਸਿੰਘ, ਹਰਦੀਪ ਸਿੰਘ, ਜਸਵਿੰਦਰ ਸਿੰਘ, ਮੇਜਰ ਸਿੰਘ, ਹਰਮੇਸ਼ ਸਿੰਘ, ਅਮਨਦੀਪ ਸਿੰਘ, ਸ਼ਿੰਗਾਰਾ ਸਿੰਘ, ਦੀਪਕ ਵਰਮਾ, ਸੁਖਵਿੰਦਰ ਸਿੰਘ, ਦਰਸ਼ਨ ਸਿੰਘ, ਹਰਿੰਦਰ ਸਿੰਘ, ਜਸਵੀਰ ਸਿੰਘ ਹਾਜ਼ਰ ਸਨ।ਲੋਕ ਚਰਚੇ ਚੰਗਾ ਕੀਤਾ