ਖੰਨਾ--71 ਵੇਂ ਗਣਤੰਤਰ ਦਿਵਸ ਦਾ ਦਿਹਾੜਾ ਅਨਾਜ ਮੰਡੀ ਖੰਨਾ ਵਿਖੇ ਸਮੁੱਚੇ ਸ਼ਹਿਰ ਵਾਸੀਆਂ,ਪ੍ਰਸ਼ਾਸਨਿਕ ਅਧਿਕਾਰੀਆਂ ਤੇ ਬੱਚਿਆਂ ਨੇ ਬੜੇ ਉਤਸ਼ਾਹ ਅਤੇ ਦੇਸ਼ ਭਗਤੀ ਦੀ ਭਾਵਨਾ ਨਾਲ ਮਨਾਇਆ। ਜਿਸ ਵਿਚ ਖੰਨਾ ਦੇ ਐਸ.ਡੀ.ਐਮ ਸਰਦਾਰ ਸੰਦੀਪ ਸਿੰਘ ਜੀ ਵੱਲੋਂ ਸਰਕਾਰੀ ਪ੍ਰਾਇਮਰੀ ਸਕੂਲ ਖੰਨਾ-8 ਦੇ ਵਿਦਿਆਰਥੀਆਂ ਅਤੇ ਅਧਿਆਪਕਾਂ ਨੂੰ ਸਮਾਗਮ ਤੇ ਵਧੀਆ ਕਾਰਗੁਜ਼ਾਰੀ ਲਈ ਸਨਮਾਨਿਤ ਕੀਤਾ। ਸਰਕਾਰੀ ਪ੍ਰਾਇਮਰੀ ਸਕੂਲ ਖੰਨਾ-8 ਦੀ ਸਕਾਊਟ ਦੀ ਕੱਬ-ਬੁਲਬੁਲ ਦੀ ਟੁਕੜੀ ਨੇ ਰਾਸ਼ਟਰੀ ਸਮਾਗਮਾਂ ਦੀ ਪਰੇਡ ਵਿਚ ਭਾਗ ਲੈ ਕੇ ਸ਼ਾਨਦਾਰ ਪ੍ਰਦਰਸ਼ਨ ਕੀਤਾ।ਸਕੂਲ ਅਧਿਆਪਕ ਮੈਡਮ ਮੋਨਾ ਸ਼ਰਮਾ ਜੀ ਵੱਲੋਂ ਤਿਆਰ ਕੀਤੇ ਗਰੁੱਪ ਡਾਂਸ ''ਹਮ ਦੀਪ ਸਿਖਸ਼ਾ ਕੇ ਹੈ'' ਪ੍ਰੋਗਰਾਮ ਨੇ ਮਹਿਮਾਨਾਂ ਤੇ ਸਖਸ਼ੀਅਤਾ ਮਾਨਯੋਗ ਜੱਜ ਰਾਹੁਲ ਗਰਗ, ਨੀਰਜ ਗੋਇਲ,ਕਰਨ ਗੁਪਤਾ ਤਹਿਸੀਲਦਾਰ ਹਰਮਿੰਦਰ ਸਿੰਘ ਹੁੰਦਲ,ਬੀਡੀਪੀਓ ਸ੍ਰੀ ਕਲਿਆਣ, ਨਾਇਬ ਤਹਿਸੀਲਦਾਰ ਰਣਜੀਤ ਸਿੰਘ,ਐਮ.ਸੀ ਸ੍ਰੀ ਗੁਰਮੀਤ ਨਾਗਪਾਲ,ਕਾਰਜ ਸਾਧਕ ਅਫਸਰ ਰਣਬੀਰ ਸਿੰਘ ਸੀਡੀਪੀਓ ਸਰਬਜੀਤ ਕੌਰ, ਗੁਰਮੀਤ ਬਾਵਾ ਆਦਿ ਦਾ ਬੱਚਿਆਂ ਨੇ ਮਨ ਮੋਹ ਲਿਆ। ਗਰੁੱਪ ਡਾਂਸ ਤੋ ਪ੍ਰਭਾਵਿਤ ਹੋ ਕੇ ਮੁੱਖ ਮਹਿਮਾਨ ਐਸ.ਡੀ.ਐਮ.ਸ.ਸੰਦੀਪ ਸਿੰਘ ਜੀ ਅਤੇ ਹਾਜ਼ਰ ਸ਼ਖ਼ਸੀਅਤਾਂ ਵੱਲੋਂ ਅਧਿਆਪਕਾਂ ਦੇ ਬੱਚਿਆਂ ਨੂੰ ਵਧੀਆ ਪ੍ਰੋਗਰਾਮ ਲਈ ਵਧਾਈ ਦਿੱਤੀ। ਬੱਚਿਆਂ ਨੂੰ ਸ਼ਾਬਾਸ਼ ਤੇ ਅਸ਼ੀਰਵਾਦ ਦੇ ਰੂਪ ਵਿੱਚ ਨਗਦ ਇਨਾਮ ਦਿੱਤੇ। ਬੱਚਿਆਂ ਦੇ ਨਾਲ ਪ੍ਰੋਗਰਾਮ ਵਿੱਚ ਸਕੂਲ ਮੁੱਖੀ ਸਤਵੀਰ ਸਿੰਘ ਰੌਣੀ,ਨਵਦੀਪ ਸਿੰਘ,ਮੈਡਮ ਪ੍ਰੋਮਿਲਾ,ਮੈਡਮ ਮੀਨੂੰ, ਮੈਡਮ ਮੌਨਾ ਸ਼ਰਮਾ,ਨਰਿੰਦਰ ਕੌਰ ਕਿਰਨਜੀਤ ਕੌਰ,ਅਮਨਦੀਪ ਕੌਰ, ਨੀਲੂ ਮਦਾਨ,ਬਲਬੀਰ ਕੌਰ,ਮਨੂੰ ਸ਼ਰਮਾ,ਨੀਲਮ ਸਪਨਾ,ਕੁਲਵੀਰ ਕੌਰ ਆਦਿ ਅਧਿਆਪਕ ਬੱਚਿਆਂ ਨਾਲ ਹਾਜ਼ਰ ਸਨ।
Tuesday, January 28, 2020
ਪ੍ਰਾਇਮਰੀ ਸਕੂਲ ਖੰਨਾ-8 ਦੇ ਬੱਚਿਆਂ ਨੂੰ ਗਣਤੰਤਰ ਦਿਵਸ ਮੌਕੇ ਐਸ.ਡੀ.ਐਮ ਸ.ਸੰਦੀਪ ਸਿੰਘ ਵੱਲੋਂ ਵਿਸ਼ੇਸ ਸਨਮਾਨ