Friday, January 31, 2020

ਕਾਂਗਰਸੀ ਆਗੂ ਗੋਲਡੀ ਸ਼ਰਮਾਂ ਅਤਿ ਸ਼ਸ਼ੀ ਸ਼ਰਮਾ ਦੀ ਅਗਵਾਈ ਹੇਠ



ਖੰਨਾ--ਲੋਕਾਂ ਨੂੰ ਬਿਮਾਰੀਆਂ ਦੀ ਮੁਫ਼ਤ ਸਹੂਲਤ ਦੇਣ ਲਈ ਵਾਰਡ ਨੰਬਰ-19 'ਚ ਕਾਂਗਰਸੀ ਆਗੂ ਗੋਲਡੀ ਸ਼ਰ
ਮਾ ਤੇ ਸ਼ਸ਼ੀ ਸ਼ਰਮਾ ਦੀ ਅਗਵਾਈ 'ਚ ਸੋਹਾਣਾ ਹਸਪਤਾਲ ਖੰਨਾ ਦੇ ਸਹਿਯੋਗ ਨਾਲ ਕੈਂਪ ਲਗਾਇਆ ਗਿਆ। ਕੈਂਪ ਦਾ ਉਦਘਾਟਨ ਸੀਨੀਅਰ ਸੀਟਜਨ ਭਗਤ ਰਜਿੰਦਰਪਾਲ ਤੇ ਤਰਲੋਕ ਸਿੰਘ ਨੇ ਕੀਤਾ। ਕੈਂਪ 'ਚ ਹੱਡੀਆਂ, ਗੋਡੇ, ਦੰਦਾਂ, ਅੱਖਾਂ ਤੇ ਜਨਰਲ ਮੈਡੀਸ਼ਨ ਦੇ 312 ਮਰੀਜ਼ਾਂ ਦੀ ਜਾਂਚ ਕੀਤੀ ਗਈ। ਜਿਸ ਹਸਪਤਾਲ ਦੇ ਇੰਚਾਰਜ ਚੇਤਨਪਾਲ ਕੌਰ ਗਿੱਲ, ਡਾ. ਰੁਪਿੰਦਰ ਕੌਰ, ਡਾ. ਨੀਲੂ, ਲਖਵੀਰ ਸਿੰਘ ਤੇ ਗੁਰਪ੍ਰੀਤ ਸਿੰਘ ਨੇ ਸੇਵਾਵਾਂ ਦਿੱਤੀਆਂ। ਮਰੀਜਾਂ ਨੂੰ ਮੁਫ਼ਤ ਦਵਾਈਆਂ ਦਿੱਤੀਆਂ ਗਈਆਂ ਤੇ ਮੁਫ਼ਤ ਸੂਗਰ ਦੀ ਜਾਂਚ ਵੀ ਕੀਤੀ ਗਈ। ਸੋਹਾਣਾ ਹਸਪਤਾਲ ਦੀ ਇੰਚਾਰਜ ਚੇਤਨਪਾਲ ਕੌਰ ਗਿੱਲ ਨੇ ਦੱਸਿਆ ਕਿ ਹਸਪਤਾਲ ਵੱਲੋਂ ਲੋਕਾਂ ਨੂੰ ਮੁਫ਼ਤ ਸੇਵਾਵਾਂ ਦੇਣ ਲਈ ਲਗਾਤਾਰ ਉਪਰਾਲੇ ਕੀਤੇ ਜਾ ਰਹੇ ਹਨ ਤਾਂ ਜੋ ਮਹਿੰਗਾ ਇਲਾਜ ਵੀ ਲੋਕਾਂ ਦੀ ਪਹੁੰਚ 'ਚ ਹੋਵੇ ਤੇ ਲੋਕ ਚੰਗਾ ਇਲਾਜ ਕਰਵਾ ਕੇ ਤੰਦਰੁਸਤ ਜੀਵਨ ਬਤੀਤ ਕਰ ਸਕਣ। ਗੋਲਡੀ ਸ਼ਰਮਾ ਵੱਲੋਂ ਹਸਪਤਾਲ ਪ੍ਰਬੰਧਕਾਂ ਦਾ ਧੰਨਵਾਦ ਕੀਤਾ ਗਿਆ ਤੇ ਕਿਹਾ ਕਿ ਭਵਿੱਖ 'ਚ ਵੀ ਅਜਿਹੇ ਉਪਰਾਲੇ ਕਰਦੇ ਰਹਿਣਗੇ। ਇਸ ਮੌਕੇ ਸੁਰਿੰਦਰ ਕੁਮਾਰ, ਮਦਨ ਲਾਲ, ਮਸੱਦੀ ਲਾਲ, ਹਰਭਜਨ ਸਿੰਘ, ਭਗਤ ਸੁਚਾਰ ਚੰਦ, ਖ਼ੁਸ਼ਵਿੰਦਰ ਸਿੰਘ, ਅਸ਼ੋਕ ਕੁਮਾਰ, ਪਰਮਜੀਤ ਸਿੰਘ, ਗੁਰਮੇਲ ਸਿੰਘ ਖ਼ਾਲਸਾ, ਸੋਨੂੰ ਜੰਜੂਆਂ, ਰਾਹੁਲ ਗਰਗ ਬਾਵਾ, ਜਿੰਮੀ ਮਲਹੋਤਰਾ, ਸੈਂਟੀ ਅਰੋੜਾ, ਰਾਜੇਸ਼ ਵਿੱਜ, ਮੁਸ਼ਤਫ਼ਾ ਖਾਨ, ਸ਼ਿਵ ਕੁਮਾਰ, ਵਿਨੋਦ ਕੁਮਾਰ, ਦੀਪਕ ਰਾਜਪੂਤ, ਨਵਗੇਸ਼ ਗੋਇਲ, ਨਿਤੀਨ ਕੌਂਸਲ, ਲਵਲੀ ਗਰਗ, ਰਾਹੁਲ ਸੁਕਾਲ, ਰਾਜ਼ੇਸ਼ ੁਕੁਮਾਰ, ਆਂਗਨਵਾੜੀ ਵਰਕਰ ਸੋਨੀਆ ਸ਼ਰਮਾ, ਕੁਲਵੰਤ ਕੌਰ, ਹੈਲਪਰ ਪਰਮਜੀਤ ਕੌਰ, ਹਰਬੰਸ ਕੌਰ ਹਾਜ਼ਰ ਸਨ।