Tuesday, February 18, 2020

ਖੰਨਾ ਦੇ ਹਰਜੀਤ ਸਿੰਘ ਭਾਟੀਆ ਸੁਪਤਨੀ ਰੂਬੀ ਭਾਟੀਆ m.c ਅਤਿ ਪਰਿਵਾਰ ਬਾਗੋਬਾਗ' ਸਕੂਲ ਦਾ ਨਾਮ ਪਰਿਵਾਰ ਦੇ ਬਜ਼ੁਰਗ ਅਜਾਦੀ ਘੁਲਾਟੀਏ ਰਘਬੀਰ ਸਿੰਘ ਦੇ ਨਾਮ ਤੇ ਰੱਖਿਆ



ਚੰਡੀਗੜ•, 18 ਫ਼ਰਵਰੀ:
ਪੰਜਾਬ ਸਰਕਾਰ ਨੇ ਵਿੱਦਿਅਕ ਅਦਾਰਿਆਂ ਦਾ ਨਾਂ ਅਹਿਮ ਸ਼ਖ਼ਸੀਅਤਾਂ ਦੇ ਨਾਮ 'ਤੇ ਰੱਖਣ ਦੀ ਨੀਤੀ ਤਹਿਤ ਸੂਬੇ ਦੇ ਚਾਰ ਸਕੂਲਾਂ ਨੂੰ ਆਜ਼ਾਦੀ ਘੁਲਾਟੀਆਂ ਅਤੇ ਸ਼ਹੀਦਾਂ ਦਾ ਨਾਮ ਦੇਣ ਦਾ ਫ਼ੈਸਲਾ ਕੀਤਾ ਹੈ। ਸਿੱਖਿਆ ਮੰਤਰੀ ਸ੍ਰੀ ਵਿਜੈ ਇੰਦਰ ਸਿੰਗਲਾ ਨੇ ਅੱਜ ਇਸ ਕਾਰਜ ਨੂੰ ਅਮਲ ਵਿੱਚ ਲਿਆਉਣ ਲਈ ਪ੍ਰਵਾਨਗੀ ਦਿੱਤੀ।
ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਸ੍ਰੀ ਸਿੰਗਲਾ ਨੇ ਦੱਸਿਆ ਕਿ ਸੂਬੇ ਦੀਆਂ ਨਾਮਵਰ ਸ਼ਖ਼ਸੀਅਤਾਂ ਵੱਲੋਂ ਕੀਤੇ ਗਏ ਵਿਲੱਖਣ ਕਾਰਜਾਂ, ਉਨ•ਦੀ ਦੇਣ ਨੂੰ ਬਰਕਰਾਰ ਰੱਖਣ ਅਤੇ ਸਮਾਜ ਵਿੱਚ ਬਣਦਾ ਸਤਿਕਾਰ ਦਿਵਾਉਣਾ ਯਕੀਨੀ ਬਣਾਉਣ ਲਈ ਸਰਕਾਰ ਵੱਲੋਂ ਇਹ ਉੱਦਮ ਕੀਤਾ ਗਿਆ ਹੈ। ਉਨ•ਾਂ ਦੱਸਿਆ ਕਿ ਸਰਕਾਰੀ ਹਾਈ ਸਕੂਲ ਸੱਦਾ ਸਿੰਘ ਵਾਲਾ (ਮੋਗਾ) ਦਾ ਨਾਮ ਬਦਲ ਕੇ ਗ਼ਦਰੀ ਬਾਬਾ ਬਿਸ਼ਨ ਸਿੰਘ ਹਿੰਦੀ ਸਰਕਾਰੀ ਹਾਈ ਸਕੂਲ ਸੱਦਾ ਸਿੰਘ ਵਾਲਾ ਰੱਖਿਆ ਗਿਆ ਹੈ। ਇਸੇ ਤਰਾਂ ਸਰਕਾਰੀ ਹਾਈ ਸਕੂਲ, ਅਮਲੋਹ ਰੋਡ ਖੰਨਾ (ਲੁਧਿਆਣਾ) ਦਾ ਨਾਮ ਰਘਬੀਰ ਸਿੰਘ ਫ਼ਰੀਡਮ ਫ਼ਾਈਟਰ ਸਰਕਾਰੀ ਹਾਈ ਸਕੂਲ ਅਤੇ ਸਰਕਾਰੀ ਮਿਡਲ ਸਕੂਲ ਰੌਲੀ (ਰੂਪਨਗਰ) ਦਾ ਨਾਮ ਸ਼ਹੀਦ ਕੁਲਵਿੰਦਰ ਸਿੰਘ ਸਰਕਾਰੀ ਮਿਡਲ ਸਕੂਲ ਰੌਲੀ ਰੱਖਿਆ ਗਿਆ ਹੈ ਜਦਕਿ ਸਰਕਾਰੀ ਪ੍ਰਾਇਮਰੀ ਸਕੂਲ ਸ਼ੇਰਪੁਰ ਸੋਢੀਆਂ (ਸੰਗਰੂਰ) ਦਾ ਨਾਮ ਹੌਲਦਾਰ ਬਲਜੀਤ ਸਿੰਘ ਸਰਕਾਰੀ ਪ੍ਰਾਇਮਰੀ ਸਕੂਲ ਸ਼ੇਰਪੁਰ ਸੋਢੀਆਂ ਰੱਖਿਆ ਗਿਆ ਹੈ। ਉਨ•ਾਂ ਦੱਸਿਆ ਕਿ ਇਸ ਸਬੰਧੀ ਨੋਟੀਫ਼ਿਕੇਸ਼ਨ ਛੇਤੀ ਹੀ ਜਾਰੀ ਕਰ ਦਿੱਤਾ ਜਾਵੇਗਾ