Sunday, March 8, 2020

ਸਕਾਊਟ ਦੇ ਜਨਮ ਦਾਤਾ ਲਾਰਡ ਬੇਡਨ ਪਾਵੇਲ ਦਾ ਜਨਮ ਦਿਵਸ ਮਨਾਇਆ





ਸਰਕਾਰੀ ਪ੍ਰਾਇਮਰੀ ਸਕੂਲ ਖੰਨਾ-8 ਵਿਖੇ ਪ੍ਰਭਾਵਸ਼ਾਲੀ ਪ੍ਰੋਗਰਾਮ ਕੀਤਾ ਗਿਆ।ਜਿਸ ਵਿੱਚ ਜ਼ਿਲ੍ਹਾ ਸਿੱਖਿਆ ਅਫ਼ਸਰ (ਐਲੀ.ਸਿੱਖਿਆ)ਸ੍ਰੀਮਤੀ ਰਾਜਿੰਦਰ ਕੌਰ ਅਤੇ ਐੱਸ.ਸੀ.ਓ ਪੰਜਾਬ ਸ.ਓਕਾਰ ਸਿੰਘ ਜੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸਕੂਲ ਵਿੱਚ ਸਕਾਊਟ ਦੇ ਜਨਮਦਾਤਾ ਸਰ ਲਾਰਡ ਬੇਡਨ ਪਾਵਲ ਦੇ ਜਨਮ ਦਿਨ ਤੇ ਸਕਾਊਟ ਫਾਊਂਡਰ ਦਿਵਸ ਮਨਾਇਆ ਗਿਆ। ਸਕੂਲ   ਦੀ ਸਕਾਊਟ ਦੀ ਕੱਬ-ਬੁਲਬੁਲ ਦੀ ਟੁਕੜੀ ਵੱਲੋਂ ਮੈਡਮ ਬਲਵੀਰ ਕੌਰ ਦੀ ਅਗਵਾਈ ਵਿੱਚ ਫਾਊਂਡਰ ਦਿਵਸ ਮਨਾਇਆ ਗਿਆ। ਮੈਡਮ ਬਲਬੀਰ ਕੌਰ ਨੇ ਸਵੇਰ ਦੀ ਸਭਾ ਦੇ ਵਿੱਚ ਦੱਸਿਆ ਕੇ ਸਕਾਊਟ ਦੇ ਫਾਊਂਡਰ ਸਰ ਲਾਰਡ ਵੇਡੇਨ ਪਾਵਲ ਨੇ ਸਮਾਜ ਲਈ ਸਵੈਸੇਵੀ, ਗੈਰ-ਰਾਜਨੀਤਕ,ਸਰਬਧਰਮ, ਵਿਸ਼ਵ ਸ਼ਾਂਤੀ,ਵਿਕਾਸ ਅਤੇ ਆਪਸੀ ਸਹਿਯੋਗ ਲਈ ਸਕਾਊਟ ਦੀ ਸਥਾਪਨਾ ਕੀਤੀ।ਇਸ ਰਾਹੀਂ ਨੌਜਵਾਨਾਂ/ਬੱਚਿਆਂ ਵਿੱਚ ਸਰੀਰਕ,ਮਾਨਸਿਕ,ਸਮਾਜਿਕ, ਬੌਧਿਕ ਵਿਕਾਸ ਕਰਕੇ ਉਨ੍ਹਾਂ ਦੀਆਂ ਸਮਰੱਥਾਂ ਅਨੁਸਾਰ ਸਮਾਜਿਕ ਵਿਕਾਸ ਲਈ ਤਿਆਰ ਕੀਤਾ ਜਾਂਦਾ ਹੈ । ਸਕਾਊਟ ਦੇ ਬੱਚਿਆਂ ਨੇ ਸਕਾਊਟ ਨਾਲ ਜੁੜੀਆਂ ਵੱਖ-ਵੱਖ ਗਤੀਵਿਧੀਆਂ ਕੀਤੀਆਂ।ਸਕੂਲ ਅਧਿਆਪਕਾਂ ਵੱਲੋਂ ਇਸ ਸਾਲ ਸਕਾਊਟ ਵਿੱਚ ਨੈਸ਼ਨਲ ਪੱਧਰ ਦੇ ਐਰੋ ਅਵਾਰਡ ਪ੍ਰਾਪਤ ਕਰਨ ਵਾਲੇ ਸਕੂਲ ਦੇ 13 ਬੱਚਿਆਂ ਦਾ ਵਿਸ਼ੇਸ਼ ਸਨਮਾਨ ਕੀਤਾ। ਇਸ ਸਮੇਂ ਤੇ ਰਾਸ਼ਟਰੀ ਸਮਾਗਮਾਂ ਦੌਰਾਨ ਸਕੂਲ ਦੇ ਸਕਾਊਟ ਤੇ ਡਾਂਸ ਵਾਲੇ ਬੱਚਿਆਂ ਨੂੰ ਵਧੀਆ ਪੇਸ਼ਕਾਰੀ ਕਰਨ ਤੇ ਸਨਮਾਨਿਤ ਕੀਤਾ ਗਿਆ। ਸਕੂਲ ਮੁੱਖੀ ਅਤੇ ਕੱਬ ਮਾਸਟਰ ਸਤਵੀਰ ਸਿੰਘ ਰੌਣੀ ਨੇ ਦੱਸਿਆ ਕਿ ਸਕਾਊਟ ਮਨੁੱਖ ਦੀ ਜ਼ਿੰਦਗੀ ਜਿਉਣ ਦੀ ਸ਼ੈਲੀ ਨੂੰ ਬਦਲਦਾ ਹੈ।ਇਹ ਬੱਚਿਆਂ ਵਿੱਚ ਆਤਮ-ਵਿਸ਼ਵਾਸ,ਚਰਿੱਤਰ ਵਿਕਾਸ,ਦੇਸ਼ ਭਗਤੀ ਦੀ ਭਾਵਨਾ, ਮਨੁੱਖਤਾ ਦੀ ਸੇਵਾ ਕਰਨ ਦਾ ਜ਼ਜਬਾ ਤੇ ਵਧੀਆ ਨਾਗਰਿਕ ਦੇ ਗੁਣ,ਸਮਾਜਿਕ ਭਾਈਚਾਰਾ ਪੈਦਾ ਕਰਦਾ ਹੈ।ਬੱਚਿਆਂ ਨੂੰ ਵੱਧ ਤੋਂ ਵੱਧ ਸਕਾਊਟ ਵਿੱਚ ਭਾਗ ਲੈ ਕੇ ਸਮਾਜ ਅਤੇ ਮਨੁੱਖਤਾ ਦੇ ਭਲੇ ਲਈ ਕੰਮ ਕਰਨੇ ਚਾਹੀਦੇ ਹਨ।ਅੱਜ ਇਸ ਸਮੇਂ ਸ.ਨਵਦੀਪ ਸਿੰਘ,ਮੈਡਮ ਪ੍ਰੋਮਿਲਾ,ਮੈਡਮ ਮੀਨੂੰ,ਕਿਰਨਜੀਤ ਕੌਰ,ਅਮਨਦੀਪ ਕੌਰ,ਨੀਲੂ ਮਦਾਨ,ਮੋਨਾ ਸ਼ਰਮਾ,ਬਲਵੀਰ ਕੌਰ,ਮੰਨੂੰ ਸ਼ਰਮਾ,ਨੀਲਮ ਸਪਨਾ,ਨਰਿੰਦਰ ਕੌਰ,ਕੁਲਵੀਰ ਕੌਰ,ਮੈਡਮ ਜੋਤੀ,ਰਛਪਾਲ ਕੌਰ ਹਾਜ਼ਰ ਸਨ।