Sunday, May 10, 2020

ਪ੍ਰਾਇਮਰੀ ਸਕੂਲ,ਖੰਨਾ-8 ਦੇ ਬੱਚਿਆਂ ਨੇ ਘਰਾਂ ਵਿੱਚ ਰਹਿ ਕੇ ਮਨਾਇਆ ਮਦਰਜ਼ ਦਿਵਸ



ਖੰਨਾ---
ਅੱਜ ਦਾ ਦਿਨ ਦੁਨੀਆ ਭਰ ਵਿੱਚ ਮਾਵਾਂ ਨੂੰ ਮਾਣ, ਸਤਿਕਾਰ ਤੇ ਸਨਮਾਨ ਦੇਣ ਲਈ ਮਨਾਇਆ ਗਿਆ।ਸਰਕਾਰੀ ਪ੍ਰਾਇਮਰੀ ਸਕੂਲ ਖੰਨਾ-8 ਦੇ ਵਿਦਿਆਰਥੀਆਂ ਨੇ ਕਰੋਨਾ ਮਹਾਂਮਾਰੀ ਦੇ ਦੌਰ ਵਿੱਚ ਵੀ ਅੱਜ ਘਰਾਂ ਵਿੱਚ ਰਹਿੰਦਿਆਂ ਮਦਰ ਦਿਵਸ ਮਨਾਇਆ।ਅਧਿਆਪਕਾਂ ਵੱਲੋਂ ਬੱਚਿਆਂ ਨੂੰ ਆਨਲਾਇਨ ਸਿੱਖਿਆ ਨਾਲ ਜੋੜਨ ਦੇ ਲਗਾਤਾਰ ਉਪਰਾਲੇ ਕੀਤੇ ਜਾ ਰਹੇ ਹਨ।ਜਿਸ ਤਹਿਤ ਅਧਿਆਪਕਾਂ ਵੱਲੋਂ ਬੱਚਿਆਂ ਨੂੰ ਵੱਟਸਐਪ ਗਰੁੱਪ ਤੇ ਸੋਸ਼ਲ ਮੀਡੀਆ ਰਾਹੀਂ ਬੱਚਿਆਂ ਨੂੰ ਮਦਰ ਦਿਵਸ ਤੇ ਮਨੁੱਖਤਾ ਦੀ ਜ਼ਿੰਦਗੀ ਵਿੱਚ ਮਾਤਾ ਦੀ ਮਹਾਨਤਾ ਬਾਰੇ ਦੱਸਿਆ। ਅਧਿਆਪਕਾਂ ਵੱਲੋਂ ਬੱਚਿਆਂ ਨੂੰ ਸੋਸ਼ਲ ਮੀਡੀਆ ਰਾਹੀਂ ਪੋਸਟਰ,ਕਾਰਡ,ਸਲੋਗਨ,ਗੀਤ, ਕਵਿਤਾਵਾਂ ਅਤੇ ਭਾਸ਼ਣ ਦੇ ਮਦਰ ਦਿਵਸ਼ ਨੂੰ ਸਮਰਪਿਤ ਮੁਕਾਬਲਿਆਂ ਸਬੰਧੀ ਪ੍ਰੇਰਿਤ ਕੀਤਾ ਗਿਆ।ਬੱਚਿਆਂ ਵੱਲੋਂ ਮੁਕਾਬਲਿਆਂ ਵਿੱਚ ਆਪਣੇ ਮਾਪਿਆਂ ਦੇ ਸਹਿਯੋਗ ਨਾਲ ਹਿੱਸਾ ਲਿਆ। ਬੱਚਿਆਂ ਵੱਲੋਂ ਪੋਸਟਰ,ਕਾਰਡ,ਚਾਰਟ ਤੇ ਗੀਤ,ਕਵਿਤਾਵਾਂ ਅਤੇ ਭਾਸ਼ਣ ਦੀਆਂ ਵੀਡੀਓ ਤਿਆਰ ਕਰ ਕੇ ਵੱਟਸ ਐੱਪ ਗਰੁੱਪਾਂ ਵਿੱਚ ਅਧਿਆਪਕਾਂ ਨੂੰ ਭੇਜੀਆਂ।ਅਧਿਆਪਕਾਂ ਨੇ ਬੱਚਿਆਂ ਦੀਆਂ ਕਲਾਕਿਰਤਾਂ ਅਤੇ ਪ੍ਰੋਗਰਾਮ ਲਈ ਬੱਚਿਆਂ ਨੂੰ ਉਤਸ਼ਾਹਿਤ ਕਰਨ ਸ਼ਾਬਾਸ਼ ਦਿੱਤੀ। ਇਸ ਮੌਕੇ ਤੇ ਸਕੂਲ ਮੁਖੀ ਸਤਵੀਰ ਸਿੰਘ ਰੌਣੀ ਨੇ ਸਕੂਲ ਦੀਆਂ ਅਧਿਆਪਕਾਵਾਂ,ਬੱਚਿਆਂ ਦੀਆਂ ਮਾਤਾਵਾਂ ਅਤੇ ਸਮੁੱਚੀਆਂ ਮਾਵਾਂ ਨੂੰ ਮਦਰਜ਼-ਡੇ ਤੇ ਮੁਬਾਰਕਵਾਦ ਦਿੱਤੀ। ਉਨ੍ਹਾਂ ਨੇ ਬੱਚਿਆਂ ਨੂੰ ਕਿਹਾ ਕਿ ਮਨੁੱਖਤਾ ਦੀ ਮਾਂ ਤੋਂ ਬਿਨਾਂ ਕੋਈ ਹੋਂਦ ਨਹੀਂ।ਸਾਨੂੰ ਸਾਰਿਆਂ ਨੂੰ ਆਪਣੇ ਮਾਪਿਆਂ ਖਾਸ ਤੌਰ ਤੇ ਮਾਤਾਵਾਂ ਦਾ ਮਾਣ,ਸਨਮਾਨ ਤੇ ਸਤਿਕਾਰ ਕਰਨਾ ਚਾਹੀਦਾ ਹੈ। ਸਾਡੇ ਲਈ ਹਰ ਰੋਜ ਹੀ ਮਦਰ ਦਿਵਸ਼ ਹੈ।ਮਾਂ ਦੇ ਚਰਨਾਂ ਵਿੱਚ ਹੀ ਜੰਨਤ,ਤਰੱਕੀ ਤੇ ਮਨੁੱਖ ਨੂੰ ਖੁਸ਼ੀਆਂ ਮਿਲਦੀਆਂ ਹਨ।ਬੱਚਿਆਂ ਨੂੰ ਵੱਖ-ਵੱਖ ਮੁਕਾਬਲਿਆਂ ਲਈ ਸ.ਨਵਦੀਪ ਸਿੰਘ,ਮੈਡਮ ਪ੍ਰੋਮਿਲਾ,ਮੈਡਮ ਮੀਨੂੰ,ਕਿਰਨਜੀਤ ਕੌਰ,ਅਮਨਦੀਪ ਕੌਰ, ਮੈਡਮ ਨੀਲੂ ਮਦਾਨ, ਮੈਡਮ ਮੋਨਾ ਸ਼ਰਮਾ,ਬਲਬੀਰ ਕੌਰ,ਮੈਡਮ ਮੰਨੂੰ ਸ਼ਰਮਾ, ਮੈਡਮ ਨੀਲਮ ਸਪਨਾ ਨਰਿੰਦਰ ਕੌਰ,ਕੁਲਵੀਰ ਕੌਰ  ਮੈਡਮ ਅੰਜਨਾ ਸ਼ਰਮਾ,ਰਛਪਾਲ ਕੌਰ ਅਧਿਆਪਕਾਂ ਨੇ ਬੱਚਿਆਂ ਨੂੰ ਵੱਖ ਵੱਖ ਮੁਕਾਬਲਿਆਂ ਲਈ ਉਤਸ਼ਾਹਿਤ ਕੀਤਾ।

ਫੋਟੋ :- ਸ.ਪ੍ਰਾ.ਸਕੂਲ, ਖੰਨਾ-8 ਦੇ ਬੱਚਿਆਂ ਵੱਲੋਂ ਤਿਆਰ ਕਾਰਡ, ਪੋਸਟਰ ਤੇ ਹੋਰ ਗਤੀਵਿਧੀਆਂ ।