Sunday, June 7, 2020

ਯੂਨਾਈਟਿਡ ਸਿੱਖਜ਼ ਨੇ ਗੁ. ਭਗਤ ਨਾਮਦੇਵ ਜੀ ਦੀ ਬਿਲਡਿੰਗ ਨੂੰ ਕੀਤਾ ਸੈਨੇਟਾਈਜ਼


ਖੰਨਾ, 7 ਜੂਨ -
ਕੋਰੋਨਾ ਵਾਇਰਸ ਦੀ ਮਹਾਮਾਰੀ ਦੇ ਚਲਦੇ ਮਾਨਵਤਾ ਦੀ ਭਲਾਈ ਲਈ ਸੇਵਾ ਕਾਰਜਾਂ 'ਚ ਜੁਟੀ ਅੰਤਰ ਰਾਸ਼ਟਰੀ ਸੰਸਥਾ ਯੂਨਾਈਟਿਡ ਸਿੱਖਜ਼ ਵੱਲੋਂ ਗੁਰਦੁਆਰਾ ਸ਼੍ਰੋਮਣੀ ਭਗਤ ਨਾਮਦੇਵ ਜੀ ਲਲਹੇੜੀ ਰੋਡ, ਖੰਨਾ ਵਿਖੇ ਸੈਨੇਟਾਈਜ਼ੇਸ਼ਨ ਦੀ ਸੇਵਾ ਕੀਤੀ ਗਈ। ਸੰਸਥਾ ਦੇ ਜਿਲਾ ਹੈਡ ਡਾ. ਗਗਨਦੀਪ ਸਿੰਘ ਦੀ ਅਗਵਾਈ ਵਿੱਚ ਐਡਵੋਕੇਟ ਮਨਦੀਪ ਸਿੰਘ ਤੇ ਹੇਮਪ੍ਰੀਤ ਸਿੰਘ ਨੇ ਤਨਦੇਹੀ ਨਾਲ ਗੁਰਦੁਆਰਾ ਸ਼੍ਰੋਮਣੀ ਭਗਤ ਨਾਮਦੇਵ ਜੀ ਦੀ ਸਾਰੀ ਬਿਲਡਿੰਗ ਨੂੰ ਦੀਵਾਨ ਹਾਲ ਸਮੇਤ ਵਧੀਆ ਢੰਗ ਨਾਲ ਸੈਨੇਟਾਈਜ਼ ਕੀਤਾ। ਜਿਲਾ ਹੈਡ ਡਾ. ਗਗਨਦੀਪ ਸਿੰਘ ਨੇ ਦੱਸਿਆ ਕਿ ਸੰਸਥਾ ਵੱਲੋਂ ਮਾਨਵਤਾ ਦੀ ਭਲਾਈ ਲਈ ਸੇਵਾ ਕਾਰਜ ਨਿਰਸਵਾਰਥ ਤੇ ਬਿਨਾ ਕਿਸੇ ਭੇਦਭਾਵ ਦੇ ਕੀਤੇ ਜਾ ਰਹੇ ਹਨ। ਉਹਨਾਂ ਦੱਸਿਆ ਕਿ ਗੁਰਦੁਆਰਿਆਂ ਦੇ ਨਾਲ ਨਾਲ ਮੰਦਿਰ, ਮਸਜਿਦਾਂ ਨੂੰ ਵੀ ਸੈਨੇਟਾਈਜ਼ ਕੀਤਾ ਜਾ ਰਿਹਾ ਹੈ। ਸੰਤ ਨਾਮਦੇਵ ਸਭਾ ਰਜਿ. ਖੰਨਾ ਦੇ ਪ੍ਰਧਾਨ ਦਰਸ਼ਨ ਸਿਘ ਕੈਂਥ, ਜਨਰਲ ਸੈਕਟਰੀ ਦਵਿੰਦਰ ਸਿੰਘ ਤੱਗੜ, ਮੀਤ ਪ੍ਰਧਾਨ ਅਮਰਜੀਤ ਸਿੰਘ ਔਲਖ, ਮੀਤ ਕੈਸ਼ੀਅਰ ਖੁਸ਼ਕਰਨ ਸਿੰਘ ਔਲਖ ਨੇ ਜਿਲਾ ਹੈਡ ਡਾ. ਗਗਨਦੀਪ ਸਿੰਘ ਤੇ ਸਾਥੀਆਂ ਦਾ ਧੰਨਵਾਦ ਕਰਦੇ ਹੋਏ ਸੰਸਥਾ ਯੂਨਾਈਟਿਡ ਸਿੱਖਜ਼ ਵੱਲੋਂ ਕੋਰੋਨਾ ਦੀ ਇਸ ਮਹਾਮਾਰੀ ਦੌਰਾਨ ਕੀਤੇ ਜਾ ਰਹੇ ਇਸ ਨਿਰਸਵਾਰਥ ਕਾਰਜ ਦੀ ਭਰਪੂਰ ਸ਼ਲਾਘਾ ਕੀਤੀ ਅਤੇ ਸਿਰੋਪੇ ਭੇਂਟ ਕਰਕੇ ਸਨਮਾਨਿਤ ਕੀਤਾ।