Monday, September 28, 2020

ਸ਼ਹੀਦੇ-ਏ-ਆਜ਼ਮ ਭਗਤ ਸਿੰਘ ਜੀ ਦੇ ਜਨਮ ਦਿਹਾੜੇ ਤੇ ਪ੍ਰਾਇਮਰੀ ਸਕੂਲ ਖੰਨਾ-8 ਵਿਖੇ ਹਾਈਟੈਕ ਸਟੂਡੀਓ ਬੱਚਿਆਂ ਨੂੰ ਸਮਰਪਿਤ




ਖੰਨਾ--ਸਰਕਾਰੀ ਪ੍ਰਾਇਮਰੀ ਸਕੂਲ ਖੰਨਾ-8 ਵਿਖੇ ਸ਼ਹੀਦੇ-ਏ-ਆਜ਼ਮ ਸ.ਭਗਤ ਸਿੰਘ ਜੀ ਦਾ ਜਨਮ ਦਿਹਾੜਾ ਮਨਾਇਆ ਗਿਆ।ਇਸ ਸਮਾਗਮ ਦੌਰਾਨ ਮੁੱਖ ਮਹਿਮਾਨ ਬੀਪੀਈਓ ਖੰਨਾ-1,2 ਸ. ਮੇਲਾ ਸਿੰਘ ਤੇ ਸਾਬਕਾ ਐਮ.ਸੀ ਸ੍ਰੀ ਗੁਰਮੀਤ ਸਿੰਘ ਨਾਗਪਾਲ ਅਤੇ  ਸਰਪ੍ਰਸਤ ਸੰਸਥਾ ਦੇ ਮੈਂਬਰ ਪਹੁੰਚੇ।ਇਸ ਸਮੇਂ ਸ਼ਹੀਦੇ-ਏ-ਆਜ਼ਮ ਭਗਤ ਸਿੰਘ ਜੀ ਨੂੰ ਮਹਿਮਾਨਾਂ ਤੇ ਅਧਿਆਪਕਾਂ ਵੱਲੋਂ ਸਤਿਕਾਰ ਭੇਟ ਕਰਦਿਆਂ ਉਨ੍ਹਾਂ ਦੀ ਕੁਰਬਾਨੀ ਨੂੰ ਯਾਦ ਕੀਤਾ ਗਿਆ।ਇਸ ਸਮੇਂ ਸਰਪ੍ਰਸਤ ਸੰਸਥਾ ਅਤੇ ਸਕੂਲ ਅਧਿਆਪਕਾਂ ਵੱਲੋਂ ਕਰੋਨਾ ਮਹਾਮਾਰੀ ਦੇ ਦੌਰਾਨ ਬੱਚਿਆਂ ਦੀ ਸਿੱਖਿਆ ਲਈ ਸਕੂਲ ਵਿੱਚ 2 ਏਅਰ ਕੰਡੀਸ਼ਨ ਹਾਈਟੈੱਕ ਆਨਲਾਈਨ ਸਟੂਡੀਓ ਬੱਚਿਆਂ ਨੂੰ ਸਮਰਪਿਤ ਕੀਤੇ ਗਏ।ਇਸ ਸਮੇਂ ਤੇ ਬੋਲਦਿਆਂ ਬੀਪੀਈਓ ਮੇਲਾ ਸਿੰਘ ਨੇ ਕਿਹਾ ਕੀ ਸਕੂਲ ਅਧਿਆਪਕ ਕਰੋਨਾ ਮਹਾਂਮਾਰੀ ਦੇ ਦੌਰ ਦੇ ਦੌਰਾਨ ਬੱਚਿਆਂ ਨੂੰ ਲਗਾਤਾਰ ਵੀਡੀਓਜ਼ ਬਣਾ ਕੇ ਸਿੱਖਿਆ ਦੇ ਰਹੇ ਹਨ। ਆਧੁਨਿਕ ਸਟੂਡੀਓ ਬੱਚਿਆਂ ਤੱਕ ਸਿੱਖਿਆ ਨੂੰ ਹੋਰ ਵਧੀਆ ਤਰੀਕੇ ਨਾਲ ਪਹੁੰਚਾਉਣ ਤੇ ਸਾਰਥਿਕ ਸਿੱਧ ਹੋਣਗੇ। ਐੱਮ.ਸੀ ਸ੍ਰੀ ਗੁਰਮੀਤ ਨਾਗਪਾਲ ਨੇ ਕਿਹਾ ਕਿ ਸ਼ਹੀਦੇ-ਏ-ਆਜ਼ਮ ਭਗਤ ਸਿੰਘ ਦੀ ਸੋਚ ਅਨੁਸਾਰ ਸਾਰੇ ਸਮਾਜ ਨੂੰ ਸਿੱਖਿਅਤ ਕਰਨਾ ਜ਼ਰੂਰੀ ਹੈ। ਸਕੂਲ ਅਧਿਆਪਕਾਂ ਵੱਲੋਂ ਕਰੋਨਾ ਮਹਾਂਮਾਰੀ ਦੇ ਦੌਰਾਨ ਬੱਚਿਆਂ ਨੂੰ ਘਰ-ਘਰ ਜਾ ਕੇ ਲਗਾਤਾਰ ਸਲਾਹੁਣਯੋਗ ਉਪਰਾਲੇ ਕੀਤੇ ਜਾ ਰਹੇ ਹਨ। ਸਕੂਲ ਅਧਿਆਪਕਾਂ ਵੱਲੋਂ ਸੰਸਥਾਵਾਂ ਤੇ ਵਿਭਾਗ ਨਾਲ ਮਿਲ ਕੇ ਸਕੂਲ ਨੂੰ ਇਲਾਕੇ ਦਾ ਹਾਈਟੈੱਕ ਸਕੂਲ ਬਣਾਇਆ ਹੈ। ਪ੍ਰਾਈਵੇਟ ਸਕੂਲਾਂ ਨੂੰ ਟੱਕਰ ਦੇਣ ਲਈ ਸਪੈਸ਼ਲ ਬੱਚਿਆਂ ਦੀ ਸਿੱਖਿਆ ਨੂੰ ਸਮੇਂ ਦਾ ਹਾਣੀ ਬਣਾਉਣ ਲਈ ਏਅਰ ਕੰਡੀਸ਼ਨ ਸਮਾਰਟ ਕਲਾਸ ਰੂਮ ਵੀ ਤਿਆਰ ਕੀਤਾ ਹੈ।ਇਸ ਸਮੇਂ ਤੇ ਸਕੂਲ ਮੁੱਖੀ ਸਤਵੀਰ ਸਿੰਘ ਰੌਣੀ ਵੱਲੋਂ ਆਏ ਮੁੱਖ ਮਹਿਮਾਨਾਂ,ਸਰਪ੍ਰਸਤਾਂ ਸੰਸਥਾ ਦੇ ਮੈਂਬਰਾਂ ਦਾ ਸਕੂਲ ਦੇ ਬੱਚਿਆਂ ਦੀ ਸਿੱਖਿਆ ਲਈ ਮਦਦ ਕਰਨ ਤੇ ਧੰਨਵਾਦ ਕੀਤਾ।ਇਸ ਸਮੇਂ  ਪਰਮਿੰਦਰ ਚੌਹਾਨ, ਹਰਦੀਪ ਸਿੰਘ ਬਾਹੋਮਾਜਰਾ,ਹਰਵਿੰਦਰ ਹੈਪੀ,ਕੁਸ਼ਲਦੀਪ ਸ਼ਰਮਾ,ਵਰਿੰਦਰ ਅਗਨੀਹੋਤਰੀ,ਨਵਦੀਪ ਸਿੰਘ,ਮੈਡਮ ਪ੍ਰੋਮਿਲਾ,ਮੈਡਮ ਮੀਨੂੰ,ਕਿਰਨਜੀਤ ਕੌਰ,ਅਮਨਦੀਪ ਕੌਰ,ਬਲਵੀਰ ਕੌਰ,ਨੀਲੂ ਮਦਾਨ ਹਾਜ਼ਰ ਸਨ।


ਫੋਟੋ:-ਪ੍ਰਾਇਮਰੀ ਸਕੂਲ ਖੰਨਾ-8 ਵਿਖੇ ਸ਼ਹੀਦੇ-ਏ-ਆਜ਼ਮ ਸ.ਭਗਤ ਸਿੰਘ ਜੀ ਦੇ ਜਨਮ ਦਿਹਾੜੇ ਤੇ ਬੀਪੀਈਓ ਮੇਲਾ ਸਿੰਘ,ਸਾਬਕਾ ਐੱਮ.ਸੀ ਨਾਗਪਾਲ ਤੇ ਸਰਪ੍ਰਸਤ ਸੰਸਥਾ ਦੇ ਮੈਂਬਰ ਵੱਲੋਂ ਬੱਚਿਆਂ ਨੂੰ ਸਟੂਡੀਓ ਸਮਰਪਿਤ ਕਰਨ ਸਮੇਂ ।