Monday, September 21, 2020

ਬੱਲੇ ਬੱਲੇ ਖੰਨਾ ਪੁਲਿਸ

 ਖੰਨਾ--(ਪ੍ਰੈਸ ਨੋਟ)


ਪੰਜਾਬ ’ਚ ਲੁੱਟ ਦੀ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਹਰਿਆਣਾ ਨਾਲ ਸਬੰਧਿਤ ਲੁਟੇਰਾ ਗਿਰੋਹ ਦੇ 3 ਮੈਂਬਰਾਂ ਨੂੰ ਕਾਬੂ ਕਰਨ ਦਾ ਖੰਨਾ ਪੁਲਿਸ ਵੱਲੋਂ ਦਾਅਵਾ ਕੀਤਾ ਗਿਆ ਹੈ। ਲੁਟੇਰਿਆਂ ਨੇ ਹਰਿਆਣਾ ਦੇ ਲੱਕੜ ਵਪਾਰੀ ਦੇ ਮੁਨੀਮ ਤੋਂ ਰੁਪਏ ਲੁੱਟਣ ਦੀ ਸਕੀਮ ਬਣਾਈ ਹੋਈ ਸੀ। ਲੁਟੇਰਾ ਗਿਰੋਹ ਤੋਂ ਦੋ ਦੇਸੀ ਪਿਸਤੌਲ 12 ਬੋਰ, ਗੋਲੀ ਸਿੱਕਾ ਤੇ ਦੋ ਕਿਰਚਾਂ ਬਰਾਮਦ ਕੀਤੀਆਂ ਗਈਆਂ। ਮਨਪ੍ਰੀਤ ਸਿੰਘ ਐਸਪੀ (ਆਈ) ਨੇ ਦੱਸਿਆ ਕਿ ਪੁਲਿਸ ਵੱਲੋਂ ਇੰਸਪੈਕਟਰ ਗੁਰਮੇਲ ਸਿੰਘ ਤੇ ਥਾਣੇਦਾਰ ਵਿਜੈ ਕੁਮਾਰ ਨੂੰ ਮੁਖ਼ਬਰ ਦੀ ਸੂਚਨਾ ਦਿੱਤੀ ਕਿ ਵਿਨੋਦ ਕੁਮਾਰ ਪਿੰਡ ਪਿਉਦਾ ਥਾਣਾ ਕੈਥਲ ਹਰਿਆਣਾ, ਸੋਨੂੰ ਮਲਿਕ ਵਾਸੀ ਵਿਕਾਸ ਨਗਰ ਪਾਣੀਪਤ ਹਰਿਆਣਾ, ਸੰਦੀਪ ਉਰਫ ਦੀਪੀ ਵਾਸੀ ਵਿਕਾਸ ਨਗਰ ਪਾਣੀਪਤ ਹਰਿਆਣਾ, ਦੀਪਕ ਵਾਸੀ ਗੜੀ ਪਾਣੀਪਤ ਹਰਿਆਣਾ, ਤੇਸਾ ਵਾਸੀ ਗੜੀ ਪਾਣੀਪਤ ਹਰਿਆਣਾ, ਗੁੱਲੂ ਵਾਸੀ ਕ੍ਰਿਸ਼ਨਪੁਰਾ, ਪਾਣੀਪਤ ਹਰਿਆਣਾ ਖੰਨਾ ਇਲਾਕੇ ’ਚ ਹਥਿਆਰਾਂ ’ਤੇ ਨੋਕ ’ਤੇ ਕਿਸੇ ਵੱਡੀ ਵਾਰਦਾਤ ਨੂੰ ਅੰਜਾਮ ਦੇਣ ਦੀ ਤਾਕ ’ਚ ਹਨ।

ਪੁਲਿਸ ਨੇ ਜੀਟੀ ਰੋਡ ਅਲੋੜ ਵਿਖੇ ਨਾਕਾਬੰਦੀ ਕਰ ਕੇ ਅੰਬਾਲਾ ਵੱਲੋਂ ਆਉਂਦੀ ਇਕ ਸਵਿੱਫ਼ਟ ਡਿਜਾਇਰ ਕਾਰ ਨੂੰ ਰੋਕ ਕੇ ਤਲਾਸ਼ੀ ਲਈ ਤਾਂ ਕਾਰ ਸਵਾਰਾਂ ਤੋਂ ਇਕ ਦੇਸੀ ਪਿਸਤੋਲ 12 ਬੋਰ, 4 ਰੌਦ 12 ਬੋਰ ਜਿੰਦਾ ਤੇ ਦੋ ਕਿਰਚਾਂ ਬਰਾਮਦ ਹੋਈਆਂ। ਮੁਲਜ਼ਮਾਂ ਦੀ ਪਹਿਚਾਣ ਵਿਨੋਦ ਕੁਮਾਰ ਵਾਸੀ ਪਿੰਡ ਪਿਉਦਾ ਤੇ ਸੋਨੂੰ ਮਲਿਕ ਵਾਸੀ ਵਿਕਾਸ ਨਗਰ ਪਾਣੀਪਤ (ਹਰਿਆਣਾ) ਵਜੋਂ ਹੋਈ। ਇਸ ਮਗਰੋਂ ਵਿਨੋਦ ਕੁਮਾਰ ਤੇ ਸੋਨੂੰ ਤੋਂ ਪੁੱਛਗਿੱਛ ਬਾਅਦ ਇੰਨ੍ਹਾਂ ਦੇ ਇੱਕ ਸਾਥੀ ਸੰਦੀਪ ਉਰਫ਼ ਦੀਪੀ ਵਾਸੀ ਵਿਕਾਸ ਨਗਰ ਪਾਣੀਪਤ (ਹਰਿਆਣਾ) ਨੂੰ ਬੱਸ ਅੰਡਾ ਸਰਹਿੰਦ ਤੋਂ ਕਾਬੂ ਕੀਤਾ। ਸੰਦੀਪ ਤੋਂ ਇੱਕ ਪਿਸਤੌਲ ਦੇਸੀ 12 ਬੋਰ ਤੇ 2 ਰੌਦ 12 ਬਰ ਜਿੰਦਾ ਬਰਾਮਦ ਕੀਤਾ। ਮੁਲਜ਼ਮਾਂ ਨੇ ਪੁੱਛਗਿੱਛ ਦੌਰਾਨ ਮੰਨਿਆ ਕਿ ਉਹ ਲੱਕੜ ਦੇ ਇਕ ਵੱਡੇ ਕਾਰੋਬਾਰੀ ਅਮਿਤ ਗੁਪਤਾ ਵਾਸੀ ਕੈਂਥਲ ਜੋ ਕਿ ਆਪਣੇ ਮੁਨੀਸ਼ ਤੁਸ਼ਾਰ ਨਾਲ ਪੰਜਾਬ ’ਤੋਂ ਆਪਣੀ ਪੇਮੈਂਟ ਇੱਕਠੀ ਕਰਨ ਆਏ ਸਨ, ਨੂੰ ਵਾਪਸੀ ਸਮੇਂ ਖੰਨਾ ਨੇੜੇ ਲੁੱਟਣ ਦੀ ਸਕੀਮ ਬਣਾਈ ਸੀ।ਲੋਕ ਚਰਚਾ ਕਿਆ ਬਾਤ ਪੁੁੁਲਿਸ ਜੀ