Saturday, September 12, 2020

ਵਿਧਾਇਕ ਲੱਖਵੀਰ ਸਿੰਘ ਲੱਖਾ ਵੱਲੋਂ ਹਲਕਾ ਪਾਇਲ 'ਚ ਸਮਾਰਟ ਰਾਸ਼ਨ ਕਾਰਡ ਵੰਡ ਸਮਾਰੋਹ ਦਾ ਆਗਾਜ਼


 ਦਫ਼ਤਰ ਜ਼ਿਲ੍ਹਾ ਲੋਕ ਸੰਪਰਕ ਅਫ਼ਸਰ ਲੁਧਿਆਣਾ

ਵਿਧਾਇਕ ਲੱਖਵੀਰ ਸਿੰਧ ਲੱਖਾ ਵੱਲੋਂ ਹਲਕਾ ਪਾਇਲ 'ਚ ਸਮਾਰਟ ਰਾਸ਼ਨ ਕਾਰਡ ਵੰਡ 
ਲੁਧਿਆਣਾ, 12 ਸਤੰਬਰ (000) - ਮਾਨਯੋਗ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਵੀਡੀਓ ਕਾਨਫਰੰਸ ਦੁਆਰਾ ਪੰਜਾਬ ਸੂਬੇ ਅੰਦਰ ਸਮਾਰਟ ਰਾਸ਼ਨ ਕਾਰਡਾਂ ਦਾ ਲਾਂਚ ਸਮਾਰੋਹ ਆਰੰਭਿਆ ਗਿਆ। ਇਸ ਸਮਾਗਮ ਦੇ ਤਹਿਤ ਹਲਕਾ ਪਾਇਲ ਵਿਖੇ ਮਾਨਯੋਗ ਐਮ.ਐਲ.ਏ. ਹਲਕਾ ਪਾਇਲ ਸ੍ਰੀ ਲੱਖਵੀਰ ਸਿੰਘ ਲੱਖਾ ਵੱਲੋਂ ਸਮੇਤ ਉਪ ਮੰਡਰ ਮੈਜਿਸਟ੍ਰੇਟ ਪਾਇਲ ਸ੍ਰੀ ਮਨਕੰਵਲ ਸਿੰਘ ਚਾਹਲ ਵੱਲੋਂ ਅੱਜ ਪਿੰਡ ਬਰਮਾਲੀਪੁਰ ਵਿਖੇ ਸਮਾਰਟ ਰਾਸ਼ਨ ਕਾਰਡ ਲਾਂਚ ਕਰਨ ਦੀ ਰਸਮ ਅਦਾ ਕੀਤੀ ਗਈ।
ਉਨ੍ਹਾ ਇਸ ਮੌਕੇ ਇਸ ਮੌਕੇ ਸ੍ਰੀਮਤੀ ਰਜਿੰਦਰ ਕੌਰ ਪਤਨੀ ਸ੍ਰੀ ਪਿਆਰਾ ਸਿੰਘ, ਸ੍ਰੀਮਤੀ ਜਗਜੀਤ ਕੌਰ ਪਤਨੀ ਸ੍ਰੀ ਕੁਲਦੀਪ ਸਿੰਘ, ਸ੍ਰੀਮਤੀ ਦਲਜੀਤ ਕੌਰ ਪੰਧੇਰ ਪਤਨੀ ਸ੍ਰੀ ਜਸਪ੍ਰੀਤ ਸਿੰਘ, ਸ੍ਰੀਮਤੀ ਜਰਨੈਲ ਕੌਰ ਪਤਨੀ ਸ੍ਰੀ ਮੋਹਨ ਸਿੰਘ, ਸ੍ਰੀਮਤੀ ਜਗਮੇਲ ਕੌਰ ਪਤਨੀ ਸ੍ਰੀ ਜਿੰਦਰ ਸਿੰਘ, ਸ੍ਰੀਮਤੀ ਜਸਪ੍ਰੀਤ ਕੌਰ ਪਤਨੀ ਸ੍ਰੀ ਦਰਸ਼ਨ ਸਿੰਘ, ਸ੍ਰੀਮਤੀ ਅਮਰਪਾਲ ਕੌਰ ਪਤਨੀ ਸ੍ਰੀ ਸੁਖਜਿੰਦਰ ਸਿੰਘ, ਸ੍ਰੀਮਤੀ ਹਰਦੀਪ ਕੌਰ ਪਤਨੀ ਸ੍ਰੀ ਜਸਵੀਰ ਸਿੰਘ, ਸ੍ਰੀਮਤੀ ਰਮਨਦੀਪ ਕੌਰ ਪਤਨੀ ਸ੍ਰੀ ਲਖਵੀਰ ਸਿੰਘ ਅਤੇ ਸ੍ਰੀਮਤੀ ਜਸਪਾਲ ਕੌਰ ਪਤਨੀ ਸ੍ਰੀ ਬਲਜਿੰਦਰ ਸਿੰਘ ਨੂੰ ਸਮਾਰਟ ਰਾਸ਼ਨ ਕਾਰਡ ਤਕਸੀਮ ਕੀਤੇ ਗਏ ਅਤੇ ਨਾਲ ਹੀ ਰਾਸ਼ਨ ਦੀ ਵੰਡ ਵੀ ਕੀਤੀ ਗਈ।
ਮਾਨਯੋਗ ਕੈਬਨਿਟ ਮੰਤਰੀ ਖੁਰਾਕ, ਸਿਵਲ ਸਪਲਾਈ ਤੇ ਖ਼ਪਤਕਾਰ ਮਾਮਲੇ ਸ੍ਰੀ ਭਾਰਤ ਭੂਸ਼ਨ ਆਸ਼ੂ ਨੇ ਵੀਡੀਓ ਕਾਨਫਰੰਸ ਰਾਹੀਂ ਦੱਸਿਆ ਕਿ ਹੁਣ ਸੂਬੇ ਵਿੱਚ ਰਾਸ਼ਨ ਪੋਰਟੇਬਿਲੀਟੀ ਲਾਗੂ ਹੋ ਚੁੱਕੀ ਹੈ ਜਿਸਦੇ ਤਹਿਤ ਹੁਣ ਲਾਭਪਾਤਰੀ ਜਿਨ੍ਹਾਂ ਕੋਲ ਸਮਾਰਟ ਰਾਸ਼ਨ ਕਾਰਡ ਹੋਣ, ਉਹ ਪੰਜਾਬ ਦੇ ਅੰਦਰ ਕਿਸੇ ਵੀ ਡਿੱਪੂ ਹੋਲਡਰ ਕੋਲ ਜਾ ਕੇ ਰਾਸ਼ਨ ਲੈ ਸਕਦਾ ਹੈ। ਇਸ ਮੌਕੇ ਤਹਿਸੀਲਦਾਰ ਪਾਇਲ ਸ੍ਰੀ ਪ੍ਰਦੀਪ ਸਿੰਘ ਬੈਂਸ, ਏ.ਐਫ.ਐਸ.ਓ. ਪਾਇਲ ਸ੍ਰੀ ਨਰਿੰਦਰ ਸਿੰਘ, ਸ੍ਰੀ ਕੁਲਦੀਪ ਸਿੰਘ ਸਰਪੰਚ ਬਰਮਾਲੀਪੁਰ, ਪਿੰਡ ਦੇ ਪਤਵੰਤੇ ਸੱਜਣ ਅਤੇ ਖੁਰਾਕ ਸਿਵਲ ਸਪਲਾਈਜ਼ ਵਿਭਾਗ ਪਾਇਲ ਦੇ ਕਰਮਚਾਰੀ ਹਾਜ਼ਰ ਸਨ।