Monday, September 19, 2022

ਸਰਕਾਰੀ ਆਈ. ਟੀ. ਆਈ. ਬੁੱਲੇਪੁਰ ਖੰਨਾ (ਲੜਕੀਆਂ) ਵਲੋਂ ਕਨਵੋਕੇਸ਼ਨ ਸੈਰਾਮਨੀ-2022 ਦਾ ਆਯੋਜਨ

 ਸਰਕਾਰੀ ਆਈ. ਟੀ. ਆਈ. ਬੁੱਲੇਪੁਰ ਖੰਨਾ (ਲੜਕੀਆਂ) ਵਲੋਂ ਕਨਵੋਕੇਸ਼ਨ ਸੈਰਾਮਨੀ-2022 ਦਾ ਆਯੋਜਨ ਕੀਤਾ ਗਿਆ ਵੱਖ-ਵੱਖ ਟਰੇਡਾਂ 'ਚ ਪੁਜ਼ੀਸ਼ਨਾਂ ਹਾਸਲ ਕਰਨ ਵਾਲੀਆਂ ਸਿਖਿਆਰਥਣਾਂ ਨੂੰ ਮੈਡਲ ਅਤੇ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ ਗਿਆ ਇਸ ਮੌਕੇ ਮੁੱਖ ਮਹਿਮਾਨ ਵਜੋਂ ਹਲਕਾ ਵਿਧਾਇਕ ਸੌਂਦ ਦੇ ਪਿਤਾ ਭੁਪਿੰਦਰ ਸਿੰਘ ਸੌਂਦ ਨੇ ਸ਼ਿਰਕਤ ਕੀਤੀ | ਜਦੋਂ ਕਿ ਆਈ.ਟੀ.ਆਈ ਪ੍ਰਬੰਧਕੀ ਕਮੇਟੀ ਦੇ ਚੇਅਰਮੈਨ ਪੁਸ਼ਕਰਰਾਜ ਸਿੰਘ ਰੂੁਪਰਾਏ ਨੇ ਪ੍ਰਧਾਨਗੀ ਕੀਤੀ ਇਸੇ ਤਰ੍ਹਾਂ ਵਿਸ਼ੇਸ਼ ਮਹਿਮਾਨ ਵਜੋਂ ਏ.ਐੱਸ ਹਾਈ ਸਕੂਲ ਮੈਨੇਜਮੈਂਟ ਟਰੱਸਟ ਦੇ ਪ੍ਰਧਾਨ ਤੇ ਪਾਲ ਹੁੰਡਈ ਦੇ ਐਮ. ਡੀ. ਸ਼ਮਿੰਦਰ ਸਿੰਘ, ਟਿੰਬਰ ਟਰੇਡਰਜ਼ ਐਸੋਸੀਏਸ਼ਨ ਦੇ ਪ੍ਰਧਾਨ ਮਨਜੀਤ ਸਿੰਘ ਧੰਜਲ, ਮਲੇਰਕੋਟਲਾ ਰੋਡ ਸ਼ਾਪਕੀਪਰ ਐਸੋਸੀਏਸ਼ਨ ਦੇ ਪ੍ਰਧਾਨ ਵਰਿੰਦਰ ਸਿੰਘ ਦਹੇਲੇ, ਗੁਰਨਾਮ ਸਿੰਘ ਭਮਰਾ, ਚਰਨਜੀਤ ਸਿੰਘ ਪਨੇਸਰ, ਤਰਿੰਦਰ ਗਿੱਲ, ਜਸਵਿੰਦਰ ਸਿੰਘ ਬਿਲਿੰਗ ਹਾਜ਼ਰ ਹੋਏ ਮੁੱਖ ਮਹਿਮਾਨ ਭੁਪਿੰਦਰ ਸਿੰਘ ਸੌਂਦ ਨੇ ਕਿਹਾ ਕਿ ਪੰਜਾਬ ਸਰਕਾਰ ਵਲੋਂ ਨੌਜਵਾਨਾਂ ਲਈ ਨੌਕਰੀਆਂ ਤੇ ਸਵੈ ਰੁਜ਼ਗਾਰ ਲਈ ਵੱਡੇ ਪੱਧਰ 'ਤੇ ਮੌਕੇ ਪ੍ਰਦਾਨ ਕੀਤੇ ਜਾ ਰਹੇ ਹਨ | ਮੁੱਖ ਮਹਿਮਾਨ ਭੁਪਿੰਦਰ ਸਿੰਘ ਸੌਂਦ ਤੇ ਹੋਰ ਪਤਵੰਤਿਆਂ ਨੇ ਕੰਪਿਊਟਰ ਓਪਰੇਟਰ ਐਂਡ ਪ੍ਰੋਗਰਾਮਿੰਗ ਅਸਿਸਟੈਂਟ, ਸੀਵਿੰਗ ਟੈਕਨੌਲੋਜੀ, ਸਰਫੇਸ ਔਰਨਾਮੈਨਟੇਸ਼ਨ, ਕੋਸਮੈਟੋਲੋਜੀ, ਸੀਵਿੰਗ ਟੈਕਨੌਲੋਜੀ (ਡਿਊਲ ਸਿਸਟਮ ਆਫ਼ ਟਰੇਨਿੰਗ) , ਕੋਸਮੋਟੋਲੋਜੀ (ਡਿਊਲ ਸਿਸਟਮ ਆਫ਼ ਟਰੇਨਿੰਗ) ਵਿਚ ਪੁਜ਼ੀਸ਼ਨਾਂ ਹਾਸਲ ਕਰਨ ਵਾਲੀਆਂ ਸਿਖਿਆਰਥਣਾਂ ਨੂੰ ਸਰਟੀਫਿਕੇਟ ਤੇ ਮੈਡਲ ਦੇ ਕੇ ਸਨਮਾਨਿਤ ਕੀਤਾ ਗਿਆ ਇਸ ਮੌਕੇ ਆਈ.ਟੀ.ਆਈ ਦੇ ਪਿ੍ੰਸੀਪਲ ਬਲਜਿੰਦਰ ਸਿੰਘ, ਇੰਸਟਰਕਟਰ ਅਮਰਜੀਤ ਕੌਰ, ਨਵਜੋਤ ਕੌਰ, ਰਮਨਪ੍ਰੀਤ ਕੌਰ, ਰੇਖਾ ਰਾਣੀ, ਅਸ਼ੀਸ਼ ਵਰਮਾ ਅਤੇ ਹੋਰ ਸਟਾਫ਼ ਮੈਂਬਰ, ਸਿਖਿਆਰਥਣਾਂ ਦੇ ਮਾਪੇ ਅਤੇ ਪਤਵੰਤੇ ਹਾਜ਼ਰ ਸਨ ਲੋਕ ਚਰਚਾ ਕਿਆ ਬਾਤ।

Firtu Buisness Directory punjab#~                         *Tolet service* -Udey chum property consultant ਮਕਾਨ ਕੋਠੀ, ਸ਼ੋ-ਰੂਮ ,ਦੁਕਾਨ ਖਰੀਦਣ ਵੇਚਣ ਕਿਰਾਏ ਤੇ ਦੇਣ ਲਈ ਮਿਲੋ 9700700051 ਨੇੜੇ lvy hospital gt road khanna. # with best compliments Subodh Mittal *Krishna vastralya* chandala market khanna 9988397097 *Rajput  jewellers* Guru Amar das market khanna * *Kidizo play way school* Bullepur Road khanna *-*sheetal garments karnail singh road khanna* *Ajay Tiles _ajay marka ISI interloacking pavers &main hole frame & cover ,khanna mobile 9914718000,98550 18000 #. With best compliments *Kansal Feed Industries* Amloh road village Kahanpura * # **Dutta properties*           shop n 137 Guru  Amar Das market gagan dutta 9814080135 contact for any kind of property  sale and purchase #.  Spl. Colourful khadi cotton kurta pajama and new pathani colourful fabric available here.                   *Battu plaza*                             ph no:9872695413,7696664616