Wednesday, April 8, 2015

ਪੰਜਾਬੀ ਭਾਈਚਾਰੇ ਦੇ ਪਰਿਵਾਰਾਂ ਨੂੰ ਹਰ ਪੱਖੋਂ ਸਿਹਤਮੰਦ ਬਣਾਉਣ ਲਈ ਇੱਕ ਪਰੋਗਰਾਮ ਦਾ ਆਯੋਜਿਨ

ਕੈਲਗਰੀ-
ਬੀਤੇ ਦਿਨੀ ਪੰਜਾਬੀ ਕਮਿਓਨਿਟੀ ਹੈਲਥ ਸਰਵਿਸਜ ਵੱਲੋਂ ਕੈਲਗਰੀ ਦੇ ਜੈਨੇਸਿਸ ਸੈਂਟਰ
ਵਿਖੇ ਪੰਜਾਬੀ ਭਾਈਚਾਰੇ ਦੇ ਪਰਿਵਾਰਾਂ  ਨੂੰ ਹਰ ਪੱਖੋਂ ਸਿਹਤਮੰਦ ਬਣਾਉਣ ਲਈ ਇੱਕ ਪਰੋਗਰਾਮ ਦਾ ਆਯੋਜਿਨ ਕੀਤਾ ਗਿਆ । ਭਾਰਤੀ ਅਤੇ ਪਾਕਿਸਤਾਨੀ ਪੰਜਾਬ ਨਾਲ ਸਬੰਧਿਤ ਪਰਿਵਾਰਾਂ ਨੇ ਟਰਾਂਟੋਂ ਤੋਂ ਵਿਸੇਸ ਤੌਰ ‘ਤੇ ਆਏ ਮੁੱਖ ਬੁਲਾਰੇ ਬਲਦੇਵ ਸਿੰਘ ਮੁੱਤਾ ਨੂੰ ਬੜੀ ਰੀਝ ਨਾਲ ਸੁਣਿਆ । ਬਲਦੇਵ ਮੁੱਤਾ ਅਨੁਸਾਰ ਆਪਣੇ ਪਰਿਵਾਰਾਂ ਵਿੱਚ ਆਪਣੇ ਬੱਚਿਆਂ ਨੂੰ ਵਿਗਾੜਨ ਵਿੱਚ ਬਹੁਤਾ ਰੋਲ ਸਾਡੇ ਮਾਪਿਆਂ ਦਾ ਹੁੰਦੈ, ਜੋ ਕਿ ਅੰਨੇ ਲਾਡ ਪਿਆਰ ਦੌਰਾਨ ਮਾਪਿਆਂ ਨੂੰ ਪਤਾ ਹੀ ਨਹੀਂ ਲੱਗਦਾ।  ਨਸਿ਼ਆਂ ਦਾ ਸੇਵਨ ਕੁੜੀਆਂ ਦੇ ਮੁਕਾਬਲੇ ਮੁੰਡੇ ਜਿ਼ਆਦਾ ਕਰਦੇ ਹਨ ਕਿਉਂਕਿ ਕੁੜੀਆਂ ਦੇ ਮੁਕਾਬਲੇ ਮੁੰਡਿਆਂ ਨੂੰ ਜਿ਼ਆਦਾ ਲਾਡ ਲਡਾਇਆ ਜਾਂਦੈ। ਇਸੇ ਕਰਕੇ ਸਾਡੇ ਭਾਈਚਾਰੇ ਦੇ ਮਿਲਦੇ ਅੰਕੜਿਆਂ ਅਨੁਸਾਰ ਸ਼ਰਾਬੀ ਹਾਲਤ ਵਿੱਚ ਗੱਡੀਆਂ ਚਲਾਉਣ ਮੌਕੇ ਹੁੰਦੇ ਹਾਦਸਿਆਂ ਦੌਰਾਨ ਮੁੰਡਿਆਂ ਦੀ ਹੀ ਸ਼ਮੂਲੀਅਤ ਲੱਭਦੀ ਹੈ। ਸੋ ਇਸੇ ਕਰਕੇ ਪਰਿਵਾਰਾਂ ਦੀ ਸਿਹਤ ਦੇ ਨਾਲ-ਨਾਲ ਉਹਨਾਂ ਦੀ ਮਾਨਸਿਕ ਤੰਦਰੁਸਤੀ ਲਈ ਸਾਨੂੰ ਘਰਾਂ ਅੰਦਰ ਸਾਰਥਿਕ ਮਾਹੌਲ ਸਿਰਜਣਾ ਚਾਹੀਦਾ ਹੈ। ਇਸ ਮੌਕੇ ਅਲਬਰਟਾ ਦੇ ਵੱਖੋ ਵੱਖ ਅਦਾਰਿਆਂ ਨੇ ਆਪਣੀਆਂ ਸੇਵਾਵਾਂ ਦੀ ਜਾਣਕਾਰੀ ਦੇਣ ਸਬੰਧੀ ਸਟਾਲ ਵੀ ਲਗਾਏ ਹੋਏ ਸਨ । ਇਸ ਸਮਾਗਮ ਵਿੱਚ ਪਰਿਵਾਰਾਂ ਦੀ ਹਾਜ਼ਰੀ ਨੂੰ ਵਧਾਉਣ ਲਈ ਲੰਚ ਦੇ ਨਾਲ ਨਾਲ ਵਿਸੇਸ ਆਕ੍ਰਸਿਤ ਡਰਾਅ ਵੀ ਕੱਢੇ ਗਏ ਜਿਸ ਵਿੱਚ 500 ਡਾਲਰ ਨਕਦੀ ਤੋਂ ਇਲਾਵਾ ਆਈ ਪੈਡ, ਅਤੇ 50-50 ਡਾਲਰ ਦੇ ਗੈਸ ਅਤੇ ਗਰੌਸਰੀ ਕੂਪਨ ਸ਼ਾਮਿਲ ਸਨ ।