Thursday, November 26, 2015

ਸਾਈਕਲਾਂ ਦੀ ਵੰਡ

ਖੰਨਾ, ਸਥਾਨਕ ਸ. ਸ. ਸ. ਸ. ਲਲਹੜੇੀ ਵਿਖੇ ਮਾਈ ਭਾਗੋ ਸਕੀਮ ਤਹਿਤ 11ਵੀਂ ਅਤੇ 12ਵੀਂ ਸ਼੍ਰੇਣੀ ਦੀਆਂ ਵਿਦਿਆਰਥਣਾ ਨੂੰ ਸਾਈਕਲਾਂ ਦੀ ਵੰਡ ਅਕਾਲੀ ਦਲ ਦੇ ਹਲਕਾ ਇੰਚਾਰਜ ਖੰਨਾ ਰਣਜੀਤ ਸਿੰਘ ਤਲਵੰੰਡੀ ਨੇ ਕੀਤੀ | ਇਸ ਸਮੇਂ ਉਨ੍ਹਾਂ ਵੱਲੋਂ ਵਿਦਿਆਰਥੀਆਂ ਦੀ ਭਲਾਈ ਲਈ ਪੰਜਾਬੁ ਸਰਕਾਰ ਵੱਲੋਂ ਚਲਾਈਆਂ ਗਈਆਂ ਵੱਖ-ਵੱਖ ਸਕੀਮਾਂ ਦਾ ਵਿਸ਼ੇਸ਼ ਜ਼ਿਕਰ ਕੀਤਾ ਗਿਆ | ਇਸ ਮੌਕੇ 37 ਵਿਦਿਆਰਥਣਾਂ ਨੂੰ ਸਾਈਕਲਾਂ ਦਿੱਤੀਆਂ ਗਈਆਂ | ਸ਼ਿਵ ਸਰਨ ਵੱਲੋਂ ਮੁੱਖ ਮਹਿਮਾਨ ਨੂੰ ਜੀ ਆਇਆਂ ਆਖਿਆ ਗਿਆ | ਸੁਰਿੰਦਰਪਾਲ ਸਿੰਘ ਨੇ ਧੰਨਵਾਦ ਤੇ ਮੰਗ ਪੱਤਰ ਪੜਿ੍ਹਆ | ਅਖੀਰ 'ਚ ਹਲਕਾ ਇੰਚਾਰਜ ਖੰਨਾ ਤੇ ਹੋਰ ਪਤਵੰਤੇ ਸੱਜਣਾਂ ਦਾ ਇਸ ਸਮਾਗਮ 'ਚ ਪੁਹੰਚਣ 'ਤੇ ਧੰਨਵਾਦ ਕੀਤਾ ਗਿਆ | ਇਸ ਮੌਕੇ ਜੀਤ ਸਿੰਘ ਚੇਅਰਮੈਨ ਬਲਾਕ ਸੰਮਤੀ, ਦਵਿੰਦਰ ਸਿੰਘ ਹਰਿਓ, ਇੰਦਰਪਾਲ ਸਿੰਘ ਪੀ. ਏ., ਗੁਰਦੀਪ ਸਿੰਘ ਮੈਂਬਰ ਜ਼ਿਲ੍ਹਾ ਪ੍ਰੀਸ਼ਦ, ਹਰਜਿੰਦਰ ਸਿੰਘ ਰਾਜ ਐਗਰੋ, ਰਾਕੇਸ਼ ਕੁਮਾਰ ਤਹਿਲਕਾ ਫੀਡ, ਮੋਹਨ ਸਿੰਘ, ਹੁਸ਼ਿਆਰ ਸਿੰਘ ਪੰਚ ਤੇ ਸਤੀਸ਼ ਕੁਮਾਰ, ਮੋਹਨ ਸਿੰਘ, ਹਰਬੰਸ ਸਿੰਘ ਪੰਚ, ਕਰਮ ਸਿੰਘ, ਬਲਵੀਰ ਸਿੰਘ ਮੈਂਬਰ ਪੰਚਾਇਤ, ਸਿਕੰਦਰ ਸਿਘ ਪ੍ਰਧਾਨ ਐੱਸ. ਐੱਸ. ਸੀ., ਸਾਧੂ ਸਿੰਘ, ਸਵਰਨ ਸਿੰਘ, ਸੰਗਤ ਸਿੰਘ, ਸਿਮਰਨਜੀਤ ਸਿੰਘ, ਰਣਧੀਰ ਸਿੰਘ, ਅਮਨਦੀਪ ਸਿੰਘ, ਹਰਜਿੰਦਰ ਸਿੰਘ, ਰੁਪਿੰਦਰ ਕੌਰ, ਸ੍ਰੀ ਮਤੀ ਸੁਖਵਿੰਦਰ ਕੌਰ, ਕਮਲਜੀਤ ਕੌਰ, ਕਰਮਜੀਤ ਕੌਰ, ਦਰਸ਼ਨ ਕੌਰ, ਤਰਨਜੀਤ ਕੌਰ, ਅਮਰਪ੍ਰੀਤ ਕੌਰ, ਸੀਮਾ ਜੋਸ਼ੀ, ਮਨਦੀਪ ਢੀਂਡਸਾ, ਕਮਲਜੀਤ ਕੌਰ, ਹਰਿੰਦਰ ਕੌਰ, ਬੇਅੰਤ ਕੌਰ ਆਦਿ ਸ਼ਾਮਲ ਸਨ |