Thursday, November 26, 2015

ਨਿਸ਼ਕਾਮ ਕੀਰਤਨ ਸੇਵਾ ਸੁਸਾਇਟੀ ਵੱਲੋਂ ਇਲਾਕੇ ਵਿਚ ਫੈਲੀ ਡੇਂਗੂ ਦੀ ਬਿਮਾਰੀ ਵਿਚ ਬਹੁਤ ਵੱਡਾ ਯੋਗਦਾਨ

ਮੰਡੀ ਗੋਬਿੰਦਗੜ੍ਹ, 25 ਨਵੰਬਰ -ਨਿਸ਼ਕਾਮ ਕੀਰਤਨ ਸੇਵਾ ਸੁਸਾਇਟੀ ਵੱਲੋਂ ਇਲਾਕੇ ਵਿਚ ਫੈਲੀ ਡੇਂਗੂ ਦੀ ਬਿਮਾਰੀ ਵਿਚ ਬਹੁਤ ਵੱਡਾ ਯੋਗਦਾਨ ਦਿੰਦੇ ਹੋਏ ਸੁਸਾਇਟੀ ਮੈਬਰਾਂ ਵਲੋਂ ਮੰਡੀ ਗੋਬਿੰਦਗੜ੍ਹ, ਖੰਨਾ, ਅਮਲੋਹ ਤੇ ਇਲਾਕੇ ਦੇ ਵੱਖ-ਵੱਖ ਪਿੰਡਾ ਦੇ 88 ਮਰੀਜ਼ਾਂ ਨੂੰ ਖ਼ੂਨ ਤੇ ਪਲੇਟਲੈਟਸ ਸੈੱਲ ਦਿੱਤੇ ਗਏ | ਜ਼ਿਕਰਯੋਗ ਹੈ ਸੁਸਾਇਟੀ ਮੀਤ ਪ©ਧਾਨ ਰਵਿੰਦਰ ਸਿੰਘ ਰਵੀ 11 ਵਾਰ ਖ਼ੂਨ ਅਤੇ ਦੋ ਵਾਰ ਪਲੇਟਲੈਟਸ ਸੈੱਲ ਦੇ ਚੁੱਕੇ ਹਨ | ਉਨ੍ਹਾਂ ਦੱਸਿਆ ਕਿ ਜਦੋਂ ਵੀ ਕੋਈ ਲੋੜਵੰਦ ਮਰੀਜ਼ ਸੁਸਾਇਟੀ ਨਾਲ ਸੰਪਰਕ ਕਰਦਾ ਹੈ ਤਾਂ ਬਲੱਡ ਗਰੁੱਪ ਦੇ ਹਿਸਾਬ ਨਾਲ ਸੁਸਾਇਟੀ ਮੈਂਬਰ ਹਸਪਤਾਲ ਖ਼ੁਦ ਜਾ ਕੇ ਖ਼ੂਨ ਦਾਨ ਕਰਦੇ ਹਨ | ਉਨ੍ਹਾਂ ਕਿਹਾ ਕਿ ਲੋੜਵੰਦ ਮਰੀਜ਼ ਲੋੜ ਪੈਣ ਤੇ ਕਿਸੇ ਵੀ ਸਮੇਂ ਸੁਸਾਇਟੀ ਨਾਲ ਸੰਪਰਕ ਕਰ ਸਕਦੇ ਹਨ |