ਗੋਬਿੰਦਗੜ੍18 ਜਨਵਰੀ -ਸ੍ਰੀ ਬ੍ਰਾਹਮਣ ਸਭਾ ਪੰਜਾਬ ਦੇ ਸਾਰੇ ਜ਼ਿਲ੍ਹਾ ਪ੍ਰਧਾਨਾਂ ਦੀ ਮੀਟਿੰਗ ਸਥਾਨਕ ਖੰਨਾ ਸਾਈਡ ਸਥਿਤ ਭਗਵਾਨ ਪਰਸ਼ੂਰਾਮ ਮੰਦਿਰ ਅਤੇ ਧਰਮਸ਼ਾਲਾ ਵਿਚ ਪੰਡਿਤ ਦੇਵੀ ਦਿਆਲ ਪਰਾਸ਼ਰ ਦੀ ਪ੍ਰਧਾਨਗੀ ਹੇਠ ਹੋਈ | ਮੀਟਿੰਗ ਉਪਰੰਤ ਜਾਣਕਾਰੀ ਦਿੰਦਿਆਂ ਸ੍ਰੀ ਪਰਾਸ਼ਰ ਨੇ ਦੱਸਿਆ ਕਿ ਅਗਲੇ ਤਿੰਨ ਸਾਲਾਂ ਲਈ ਸ੍ਰੀ ਬ੍ਰਾਹਮਣ ਸਭਾ ਪੰਜਾਬ ਦੀ ਕਾਰਜਕਾਰਨੀ ਦੀ ਚੋਣ ਆਗਾਮੀ 21 ਫਰਵਰੀ ਨੂੰ ਖਾਟੀ ਵਿਚ ਕਰਵਾਈ ਜਾਵੇਗੀ | ਜਿਸ ਦੀ ਰੂਪ ਰੇਖਾ ਤਹਿ ਕਰਨ ਲਈ ਮੀਟਿੰਗ ਵਿਚ ਵਿਚਾਰਾਂ ਕੀਤੀਆਂ ਗਈਆਂ ਹਨ | ਮੀਟਿੰਗ ਵਿਚ ਬਿਹਾਰੀ ਲਾਲ ਸੱਦੀ, ਪ੍ਰਦੇਸ਼ ਖ਼ਜ਼ਾਨਚੀ ਵਰਿੰਦਰ ਜੋਸ਼ੀ, ਯੁਵਾ ਬ੍ਰਾਹਮਣ ਸਭਾ ਦੇ ਪ੍ਰਧਾਨ ਸ਼ਸ਼ੀ ਜੋਸ਼ੀ, ਸਤੀਸ਼ ਸ਼ਰਮਾ ਪਟਿਆਲਾ, ਨਰਿੰਦਰਪਾਲ ਪ੍ਰਧਾਨ ਸੰਗਰੂਰ, ਟੇਕ ਚੰਦ ਸ਼ਰਮਾ, ਪ੍ਰੋ. ਸਾਧੂ ਰਾਮ, ਸਤੀਸ਼ ਸ਼ਰਮਾ, ਪ੍ਰਵੀਨ ਸ਼ਰਮਾ, ਅਸ਼ੋਕ ਕੁਮਾਰ, ਰਾਜ ਕੁਮਾਰ, ਖ਼ੁਸ਼ੀ ਰਾਮ, ਸਤਪਾਲ ਸ਼ਰਮਾ, ਢੀਂਗਰਾ ਰਾਮ, ਖੀਰੀ ਰਾਮ, ਅਮਨਦੀਪ ਆਨੰਦ, ਸੁਰਿੰਦਰਪਾਲ ਸ਼ਰਮਾ ਬਠਿੰਡਾ ਸਮੇਤ ਵੱਖ-ਵੱਖ ਜ਼ਿਲਿ੍ਹਆਂ ਦੇ ਪ੍ਰਧਾਨ ਸ਼ਾਮਿਲ ਸਨ |