ਖੰਨਾ, 18 ਜਨਵਰੀ ਪਿੰਡ ਭੱਟੀਆਂ ਵਿਖੇ ਨਵਜੰਮੀਆਂ ਬੱਚੀਆਂ ਦੀ ਲੋਹੜੀ ਮਨਾਈ ਗਈ, ਜਿਸ ਵਿਚ ਮੁੱਖ ਮਹਿਮਾਨ ਵੱਜੋਂ ਯਾਦਵਿੰਦਰ ਸਿੰਘ ਯਾਦੂ ਜ਼ਿਲ੍ਹਾ ਪ੍ਰਧਾਨ ਯੂਥ ਅਕਾਲੀ ਦਲ ਸ਼ਾਮਿਲ ਹੋਏ | ਵਿਸੇਸ਼ ਮਹਿਮਾਨ ਵੱਜੋਂ ਹਰਵੀਰ ਸਿੰਘ ਖਾਲਸਾ, ਬਲਜੀਤ ਸਿੰਘ ਭੁੱਲਰ ਤੇ ਸੀ.ਡੀ.ਪੀ.ਓ ਸਰਬਜੀਤ ਕੌਰ ਪਹੁੰਚੇ | ਸਮਾਗਮ ਦੌਰਾਨ 14 ਨਵਜੰਮੀਆਂ ਬੱਚੀਆਂ ਨੂੰ ਤੋਹਫੇ ਭੇਂਟ ਕੀਤੇ ਗਏ | ਯਾਦੂ ਨੇ ਕਿਹਾ ਕਿ ਸਿੱਖ ਧਰਮ ਵਿਚ ਇਸਤਰੀ ਜਾਤੀ ਨੂੰ ਬਹੁਤ ਸਨਮਾਨ ਦਿੱਤਾ ਗਿਆ ਹੈ | ਸਾਡੇ ਗੁਰੂਆਂ ਵੱਲੋਂ ਇਸਤਰੀ ਨੂੰ ਮਰਦਾਂ ਦੀ ਬਰਾਬਰ ਦਰਜਾ ਦਿੱਤਾ ਗਿਆ ਹੈ | ਇਸ ਲਈ ਸਾਨੂੰ ਲੜਕੀਆਂ ਦੇ ਜਨਮ ਦੀ ਖੁਸ਼ੀ ਵੀ ਮਨਾਉਣੀ ਚਾਹੀਦੀ ਹੈ | ਮੁੰਡੇ ਅਤੇ ਕੁੜੀ ਦੇ ਜਨਮ ਵਿਚ ਕੋਈ ਫ਼ਰਕ ਨਹੀਂ ਸਮਝਣਾ ਚਾਹੀਦਾ ਹੈ | ਇਸ ਮੋਕੇ ਸੁਪਰਵਾਈਜ਼ਰ ਕਮਲਜੀਤ ਕੌਰ, ਜਸਪਾਲ ਕੋਰ, ਹਰਲਵਲੀਨ ਕੌਰ, ਸ਼ਸ਼ੀ ਬਾਲਾ, ਆਗਨਵਾੜੀ ਵਰਕਰ ਪਰਮਜੀਤ ਕੌਰ, ਰੁਖਮਾਨਾ, ਗੁਰਪ੍ਰੀਤ ਕੌਰ ਲਿਬੜਾ, ਸਿਕੰਦਰ ਕੌਰ, ਹਰਜਿੰਦਰ ਕੋਰ, ਗੁਰਮੀਤ ਕੌਰ ਮੋਹਨਪੁਰ, ਗੁਰਪ੍ਰੀਤ ਕੌਰ ਗਗੜਮਾਜਰਾ, ਦਲਜੀਤ ਕੌਰ, ਕ੍ਰਿਸ਼ਨਾ, ਸੁਖਜਿੰਦਰ ਕੌਰ ਭੁਮੱਦੀ ਆਦਿ ਹਾਜਰ ਸਨ |