ਨਵੀਂ ਦਿੱਲੀ, 6 ਸਤੰਬਰ -ਦਿੱਲੀ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਖੰਘ ਦਾ ਇਲਾਜ ਕਰਵਾਉਣ ਲਈ ਬੇਂਗਲੁਰੂ ਜਾਣਗੇ, ਇਸ ਤੋਂ ਪਹਿਲਾਂ ਕੇਜਰੀਵਾਲ ਵਿਦੇਸ਼ ਦੌਰੇ ਤੋਂ ਵਾਪਸ ਆ ਕੇ 8 ਸਤੰਬਰ ਨੂੰ ਪੰਜਾਬ ਦੌਰੇ 'ਤੇ ਵੀ ਜਾਣਗੇ | ਦੱਸਿਆ ਜਾ ਰਿਹਾ ਹੈ ਇਕ ਉਨ੍ਹਾਂ ਦਾ ਇਹ 4 ਦਿਨਾਂ ਦਾ ਦੌਰਾ ਹੋਵੇਗਾ ਜਿਸ ਦੌਰਾਨ ਉਹ ਆਉਣ ਵਾਲੀਆਂ ਚੋਣਾਂ ਸਬੰਧੀ ਹੋ ਰਹੀਆਂ ਤਿਆਰੀਆਂ ਦਾ ਜਾਇਜ਼ਾ ਲੈਣਗੇ | ਜਾਣਕਾਰੀ ਅਨੁਸਾਰ ਕੇਜਰੀਵਾਲ ਦਾ 13 ਸਤੰਬਰ ਨੂੰ ਬੇਂਗਲੁਰੂ ਵਿਖੇ ਗਲੇ ਦਾ ਆਪਰੇਸ਼ਨ ਹੋਣਾ ਹੈ ਜਿਸ ਲਈ ਉਹ 12 ਸਤੰਬਰ ਨੂੰ ਰਵਾਨਾ ਹੋਣਗੇ | ਇਸ ਤਰ੍ਹਾਂ ਮੰਨਿਆ ਜਾ ਰਿਹਾ ਹੈ ਕਿ ਕੇਜਰੀਵਾਲ ਕਰੀਬ ਅਗਲੇ 15 ਦਿਨਾਂ ਲਈ ਦਿੱਲੀ ਤੋਂ ਬਾਹਰ ਰਹਿਣਗੇ ਤੇ ਉਨ੍ਹਾਂ ਦੀ ਗ਼ੈਰਮੌਜੂਦਗੀ ਵਿਚ ਦਿੱਲੀ ਦੀ ਕਮਾਨ ਉੱਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਸੰਭਾਲਣਗੇ | ਗੌਰਤਲਬ ਹੈ ਕਿ ਪੁਰਾਣੀ ਖੰਘ ਦੀ ਸਮੱਸਿਆ ਤੋਂ ਪਰੇਸ਼ਾਨ ਕੇਜਰੀਵਾਲ ਨੂੰ ਡਾਕਟਰਾਂ ਨੇ ਸਰਜਰੀ ਦੀ ਸਲਾਹ ਦਿੱਤੀ ਹੈ ਤੇ ਸਰਜਰੀ ਤੋਂ ਬਾਅਦ ਘੱਟੋ-ਘੱਟ 10 ਦਿਨ ਆਰਾਮ ਕਰਨਗੇ | ਬੇਂਗਲੁਰੂ ਤੋਂ ਕੇਜਰੀਵਾਲ 22 ਸਤੰਬਰ ਨੂੰ ਦਿੱਲੀ ਵਾਪਸ ਆਉਣਗੇ |