Monday, September 19, 2016

ਪੂਰਣ ਬ੍ਰਹਮ ਗਿਆਨੀ ਸੰਤ ਬਾਬਾ ਮਾੜੂਦਾਸ ਜੀ ਦਾ ਸਲਾਨਾ ਸ਼੍ਰੀ ਅਖੰਡ ਪਾਠ ਸਾਹਿਬ ਅਤੇ ਭੰਡਾਰੇ ਦਾ ਆਯੋਜਨ ਕੀਤਾ ਗਿਆ।

ਖੰਨਾ,
  : ਪੂਰਣ ਬ੍ਰਹਮ ਗਿਆਨੀ ਸੰਤ ਬਾਬਾ ਮਾੜੂਦਾਸ ਜੀ ਦਾ ਸਲਾਨਾ ਸ਼੍ਰੀ ਅਖੰਡ ਪਾਠ ਸਾਹਿਬ ਅਤੇ ਭੰਡਾਰੇ ਦਾ ਆਯੋਜਨ ਕੀਤਾ ਗਿਆ। ਇਹ ਭੰਡਾਰਾ ਸਲਾਣਾ ਦੇ ਸਮੂਹ ਵਾਸੀਆਂ ਅਤੇ ਅਮਲੋਹ ਰੋਡ ਦੇ ਦੁਕਾਨਦਾਰਾਂ ਵੱਲੋਂ ਏ.ਐਸ ਕਾਲਜ਼ ਫਾਰ ਵੂਮੈਨ ਨੇੜੇ ਬਾਬਾ ਮਾੜੂ ਦਾਸ ਦੀ ਸਮਾਧ ਵਿਖੇ ਕਰਵਾਇਆ ਗਿਆ। ਇਸ ਮੋਕੇ ਭਾਈ ਦਰਸ਼ਨ ਸਿੰਘ ਸਲਾਣਾ ਕੀਰਤਨੀ ਜਥੇ ਵੱਲੋਂ ਕੀਰਤਨ ਰਾਹੀਂ ਸੰਗਤਾਂ ਨੂੰ ਨਿਹਾਲ ਕੀਤਾ ਗਿਆ। ਇਸ ਉਪਰੰਤ ਮਹਿੰਦਰ ਸਿੰਘ ਜੋਸ਼ੀਲਾ ਖੰਨੇ ਵਾਲਿਆਂ ਵੱਲੋਂ ਢਾਡੀ ਵਾਰਾਂ ਗਾਈਆਂ ਗਈਆਂ। ਇਸ ਮੋਕੇ ਗੁਰੂ ਕਾ ਲੰਗਰ ਵੀ ਅਤੁੱਟ ਵਰਤਾਇਆ ਗਿਆ। ਹੋਰਨਾ ਤੋਂ ਇਲਾਵਾ ਪ੍ਰਧਾਨ ਅਵਤਾਰ ਮੁਹੰਮਦ ਟੈਣੀ, ਚੇਅਰਮੈਨ ਗੁਰਤੇਜ ਸਿੰਘ ਤੇਜੀ, ਕੈਸ਼ੀਅਰ ਜਰਨੈਲ ਸਿੰਘ, ਹਾਕਮ ਸਿੰਘ, ਜਸਵਿੰਦਰ ਸਿੰਘ, ਜਸਮੇਲ ਸਿੰਘ, ਜਰਨੈਲ ਸਿੰਘ, ਭਗਵਾਨ ਸਿੰਘ, ਮਨਜੀਤ ਸਿੰਘ, ਲਾਡੀ ਤੁੰਗ, ਕਰਮਜੀਤ ਸਿੰਘ, ਦਲੀਪ ਸਿੰਘ, ਗੁਰਭਜਨ ਸਿੰਘ ਸਮੇਤ ਵੱਡੀ ਗਿਣਤੀ ਵੀ ਸੰਗਤਾਂ ਹਾਜ਼ਰ ਸਨ।