Tuesday, September 20, 2016

ਖੰਨਾ 'ਚ ਏ .ਐਸ. ਕਾਲਜ ਦੇ ਬਾਹਰ ਪਾਕਿਸਤਾਨ ਦਾ ਝੰਡਾ ਸਾੜ ਕੇ ਪ੍ਰਦਰਸ਼ਨ ਕੀਤਾ ਗਿਆ

ਖੰਨਾ, -ਖੰਨਾ 'ਚ ਏ .ਐਸ. ਕਾਲਜ ਦੇ ਬਾਹਰ ਏ. ਬੀ. ਵੀ. ਪੀ. ਖੰਨਾ ਦੇ ਨਗਰ ਮੰਤਰੀ ਨਿਸ਼ਾਂਤ ਪਾਂਡੇ ਤੇ ਸਹਿ ਮੰਤਰੀ ਸੌਰਵ ਚੰਮ ਦੀ ਅਗਵਾਈ 'ਚ ਪਾਕਿਸਤਾਨ ਦਾ ਝੰਡਾ ਸਾੜ ਕੇ ਪ੍ਰਦਰਸ਼ਨ ਕੀਤਾ ਗਿਆ | ਇਸ ਪ੍ਰਦਰਸ਼ਨ 'ਚ ਏ. ਬੀ. ਵੀ. ਪੀ. ਦੇ ਸੂਬਾ ਸੋਸ਼ਲ ਮੀਡੀਆ ਇੰਚਾਰਜ ਸ਼ਿਵਮ ਬੇਦੀ ਵਿਸ਼ੇਸ਼ ਤੌਰ 'ਤੇ ਪੁੱਜੇ | ਇਸ ਮੌਕੇ ਸ੍ਰੀ ਬੇਦੀ ਨੇ ਕਿਹਾ ਕਿ ਪਾਕਿਸਤਾਨ ਵੱਲੋਂ ਹੋ ਰਹੇ ਅੱਤਵਾਦੀ ਹਮਲਿਆਂ ਦੀ ਪ੍ਰੀਸ਼ਦ ਨਿੰਦਾ ਕਰਦਾ ਹੈ ਤੇ ਸ਼ਹੀਦ ਸੈਨਿਕਾਂ ਨੂੰ ਸ਼ਰਧਾਂਜਲੀ ਭੇਟ ਕਰਦਾ ਹੈ | ਇਸ ਮੌਕੇ ਕਸ਼ਿਸ਼ ਸ਼ੁਕਲਾ, ਮਨੀਸ਼ ਬੱਤਾ, ਸ਼ਿਵਮ ਗੁਪਤਾ, ਸ਼ੁਭਮ ਜਿੰਦਲ, ਕਰਨ, ਹੇਮਪ੍ਰੀਤ ਸਿੰਘ, ਮੰਗਲ ਗਾਬਾ ਆਦਿ ਵਿਦਿਆਰਥੀ ਹਾਜ਼ਰ ਸਨ |